ਪੰਜਾਬਪਟਿਆਲਾ

ਆਈ.ਜ਼ੀ. ਪਟਿਆਲਾ ਜ਼ੋਨ ਵਲੋਂ ਪੰਜਾਬ ਪੁਲਿਸ ਵੈਲਫੇਅਰ ਐਸੋਸ਼ੀਏਸ਼ਨ ਦਾ ਸਾਲਾਨਾ ਕੈਲੰਡਰ ਜਾਰੀ

ਪਟਿਆਲਾ 5 ਜਨਵਰੀ (ਮਧੂਸਾਰ ਬਿਊਰੋ) ਪੰਜਾਬ ਪੁਲਿਸ ਵੈਲਫੇਅਰ ਐਸੋਸ਼ੀਏਸ਼ਨ ਪਟਿਆਲਾ ਅਤੇ ਸਮੂਹ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਇਕ ਸਮਾਰੋਹ ਕਰਵਾਇਆਂ ਗਿਆ ਜਿਸ ਦੌਰਾਨ ਐਸੋਸੀਏਸ਼ਨ ਦਾ ਸਾਲਾਨਾ ਕੈਲੰਡਰ ਆਈ.ਜੀ ਜੋਨਲ-1 ਪਟਿਆਲਾ ਸ੍ਰੀ ਏ.ਐਸ ਰਾਏ ਨੇ ਜਾਰੀ ਕੀਤਾ।

ਉਨ੍ਹਾਂ ਦੇ ਨਾਲ ਡੀ.ਆਈ.ਜੀ ਰੇਂਜ ਪਟਿਆਲਾ ਡਾ. ਸੁਖਚੈਨ ਸਿੰਘ ਗਿੱਲ, ਡਾ. ਐਸ.ਭੂਪਤੀ ਐਸ.ਐਸ.ਪੀ. ਪਟਿਆਲਾ, ਸ੍ਰੀ ਸਤਪਾਲ ਸ਼ਰਮਾ ਡੀ.ਐਸ.ਪੀ(ਸਥਾਨਕ) ਪਟਿਆਲਾ ਮੌਜੂਦ ਰਹੇ। ਇਸ ਮੌਕੇ ਸ਼੍ਰੀ ਰਾਏ ਨੇ ਸਮੂਹ ਕਰਮਚਾਰੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਸਾਬਕਾ ਆਈ.ਜੀ. ਸ਼੍ਰੀ ਪਰਮਜੀਤ ਸਿੰਘ ਗਿੱਲ, ਪ੍ਰਧਾਨ ਪੁਲਿਸ ਐਸੋਸੀਏਸ਼ਨ ਪਟਿਆਲਾ ਸਮਸ਼ੇਰ ਸਿੰਘ ਗੁੱਡੂ ਰਿਟ: ਇੰਸਪੈਕਟਰ, ਚੇਅਰਮੈਨ ਗੁਰਨਾਮ ਸਿੰਘ ਮਹਿਰਾ ਰਿਟ: ਐਸ.ਪੀ, ਗੁਰਿੰਦਰਜੀਤ ਸਿੰਘ ਬੱਗੜ੍ਹ ਰਿਟ: ਐਸ.ਪੀ, ਰਵਿੰਦਰ ਲੂੰਬਾ ਰਿਟ: ਐਸ.ਪੀ, ਨਰਜਿੰਦਰਪਾਲ ਸਿੰਘ ਸੇਖੋਂ ਰਿਟ: ਐਸ.ਪੀ, ਸਰੂਪ ਸਿੰਘ ਰਿਟ: ਡੀ.ਐਸ.ਪੀ, ਜੈਪਾਲ ਰਿਟ: ਇੰਸਪੈਕਟਰ, ਜਨਰਲ ਸੈਕਟਰੀ ਕੁਲਦੀਪ ਸਿੰਘ ਰਿਟ: ਇੰਸਪੈਕਟਰ ਅਤੇ ਰਿਟ: ਐਸੋਸੀਏਸ਼ਨ ਨਾਭਾ ਵੱਲੋਂ ਗਿਆਨ ਸਿੰਘ ਰਿਟ: ਆਈ, ਰਿਟ: ਐਸੋਸੀਏਸ਼ਨ ਸਮਾਣਾ ਵੱਲੋਂ ਜਸਵਿੰਦਰ ਸਿੰਘ ਰਿਟ: ਐਸ.ਆਈ, ਰਿਟ: ਐਸੋਸੀਏਸ਼ਨ ਪਾਤੜ੍ਹਾਂ ਵੱਲੋਂ ਚਾਂਦੀ ਰਾਮ ਰਿਟ: ਐਸ.ਆਈ, ਰਿਟ: ਐਸੋਸੀਏਸ਼ਨ ਰਾਜਪੁਰਾ ਬਲਵਿੰਦਰ ਸਿੰਘ ਰਿਟ: ਇੰਸਪੈਕਟਰ ਵੀ ਮੌਜੂਦ ਸਨ ਅਤੇ ਮੌਕਾ ਤੇ ਸਮੂਹ ਕਰਮਚਾਰੀਆਂ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਅਖੀਰ ਵਿੱਚ ਸਾਰੇ ਆਉਣ ਵਾਲੇ ਕਰਮਚਾਰੀਆਂ ਵੱਲੋਂ ਲੰਗਰ ਵਰਤਾਇਆ ਗਿਆ।

Leave a Reply

Your email address will not be published. Required fields are marked *