ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਨੇ ਕਰਵਾਇਆ ਕੈਰੀਅਰ ਕਾਊਸਲਿੰਗ ਅਤੇ ਪਲੇਸਮੈਂਟ ਸਬੰਧੀ ਵਿਸ਼ੇਸ਼ ਲੈਕਚਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਜੌਗਰਫ਼ੀ ਤੇ ਵਾਤਾਵਰਣ ਸਾਇੰਸ ਵਿਭਾਗ ਵੱਲੋਂ ਜੌਗਰਫ਼ੀ ਦੇ ਵਿਦਿਆਰਥੀਆਂ ਲਈ ਕੈਰੀਅਰ ਕਾਊਸਲਿੰਗ ਅਤੇ ਪਲੇਸਮੈਂਟ ਸਬੰਧੀ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ਜੌਗਰਫ਼ੀ ਵਿਭਾਗ ਦੇ ਲਗਭਗ 190 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਲੈਕਚਰ ਦੇ ਮੁੱਖ ਵਕਤਾ ਥਾਪਰ ਇੰਸਟੀਚਿਊਟ ਦੇ ਊਰਜਾ ਦੇ ਵਾਤਾਵਰਣ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਨੀਸ਼ੂ ਜੋਸ਼ੀ ਸਨ, ਜਿਨਾਂ ਨੇ ਬੱਚਿਆਂ ਨੂੰ ਜੌਗਰਫ਼ੀ ਵਿਸ਼ੇ ਦੀ ਵੱਖ-ਵੱਖ ਖੇਤਰਾਂ ਵਿੱਚ ਮਹੱਤਤਾ ਦੱਸਦੇ ਹੋਏ ਉਸਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਬਣਾਉਟੀ ਬੁੱਧੀ, ਜੀ ਆਈ ਐਸ, ਮਸ਼ੀਨ ਲਰਨਿੰਗ ਆਦਿ ਖੇਤਰਾਂ ਵਿੱਚ ਯੋਗਦਾਨ ਬਾਰੇ ਸਮਝਾਇਆ।

ਇਸ ਮੌਕੇ ਕਾਲਜ ਦੇ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਜੌਗਰਫੀ ਵਿਸ਼ਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ। ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪਾਸ ਕਰਨ ਲਈ ਇਸ ਵਿਸ਼ੇ ਦਾ ਬਹੁਤ ਹੀ ਵੱਡਾ ਯੋਗਦਾਨ ਹੈ। ਇਸ ਵਿਸ਼ੇ ਰਾਹੀਂ ਵਿਦਿਆਰਥੀ ਖੇਤੀਬਾੜੀ, ਜਨਸੰਖਿਆ, ਟਾਊਨ ਪਲੈਨਿੰਗ, ਜੀ ਆਈ ਐਸ, ਇਕੋਨਮੀ, ਇਨਵਾਇਰਮੈਂਟਲ ਸਾਇੰਸ ਆਦਿ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ । ਇਸ ਮੌਕੇ ਰਾਜਨੀਤੀ ਵਿਭਾਗ ਦੇ ਮੁਖੀ ਡਾ. ਜਗਤਾਰ ਸਿੰਘ ਅਤੇ ਜੌਗਰਫ਼ੀ ਤੇ ਵਾਤਾਵਰਣ ਵਿਭਾਗ ਦੇ ਅਧਿਆਪਕ ਸਾਹਿਬਾਨ ਪ੍ਰੋ. ਅਮਨਦੀਪ ਕੌਰ ਅਤੇ ਪ੍ਰੋ. ਗੁਰਿੰਦਰ ਸਿੰਘ ਮੌਜੂਦ ਸਨ। ਇਸ ਪ੍ਰੋਗਰਾਮ ਦੌਰਾਨ ਜੌਗਰਫ਼ੀ ਵਿਭਾਗ ਦੇ ਮੁਖੀ ਡਾ. ਗੋਰਖ ਸਿੰਘ ਤੇਜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰੋ. ਦਲਜੀਤ ਕੌਰ ਨੇ ਸਟੇਜ ਦਾ ਸੰਚਾਲਨ ਬਾਖੂਬੀ ਸੰਭਾਲਿਆ।

Leave a Reply

Your email address will not be published. Required fields are marked *