ਐੱਨਆਈਟੀ ਜਲੰਧਰ ਵਿਖੇ ਕੀਤਾ ਗਿਆ ਖ਼ੂਨਦਾਨ ਕੈਂਪ ਦਾ ਆਯੋਜਨ
ਜਲੰਧਰ, 2 ਮਈ (ਮਧੂਸਾਰ ਬਿਊਰੋ) ਡਾ. ਬੀ.ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਜਲੰਧਰ ਦੇ ਸੈਂਟਰਲ ਸੈਮੀਨਾਰ ਹਾਲ ਵਿੱਚ ਇੱਕ ਮੈਗਾ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ), ਕਮਿਊਨਿਟੀ ਸਰਵਿਸ ਕਲੱਬ ਅਤੇ ਇੰਸਟੀਚਿਊਟ ਡਿਸਪੈਂਸਰੀ ਵੱਲੋਂ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਜਲੰਧਰ ਦੇ ਸਹਿਯੋਗ ਨਾਲ ਲਗਾਇਆ ਗਿਆ।
ਇਸ ਮੌਕੇ ਸੰਸਥਾ ਦੇ ਮਾਣਯੋਗ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ, ਰਜਿਸਟਰਾਰ ਪ੍ਰੋ. ਅਜੇ ਬਾਂਸਲ, ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਸਚਦੇਵਾ, ਪ੍ਰੋ. ਰੋਹਿਤ ਮਹਿਰਾ, ਐੱਨ.ਐੱਸ.ਐੱਸ. ਕੋਆਰਡੀਨੇਟਰ ਡਾ. ਕਿਰਨ ਸਿੰਘ, ਮੈਡੀਕਲ ਅਫ਼ਸਰ ਡਾ. ਤਰੁਣ ਸਹਿਗਲ ਸਮੇਤ ਡਾ. ਸਿਤਾਕਸ਼ੀ ਭਾਟੀਆ, ਪੀਆਈਐੱਮਐੱਸ ਜਲੰਧਰ ਤੋਂ ਡਾ. ਸ਼ੀਤਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਫੈਕਲਟੀ ਮੈਂਬਰਜ਼, ਵਿਦਿਆਰਥੀਆਂ ਅਤੇ ਸਟਾਫ਼ ਦੇ ਕਰੀਬ 110 ਤੋਂ ਵੱਧ ਵਿਅਕਤੀਆਂ ਵੱਲੋਂ ਖ਼ੂਨ ਦਾਨ ਕੀਤਾ ਗਿਆ। ਇਸ ਕੈਂਪ ਨੇ ਸਮੁੱਚੇ ਐੱਨ.ਆਈ.ਟੀ. ਵਿੱਚ ਲੋਕ ਭਲਾਈ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ।

