ਚੋਣਾਂ ਤੋਂ ਪਹਿਲਾਂ 830 ਕਰੋੜ ਨਾਲ ਸਟਾਰਟਅੱਪ ਸ਼ੁਰੂ ਕਰਨ ਵਾਲੇ ਸੰਧੂ ਸਮੁੰਦਰੀ ਨੇ ਸਭ ਦਾ ਦਿਲ ਜਿੱਤਿਆ – ਪ੍ਰੋ. ਖਿਆਲਾ, ਡਾ. ਸਠਿਆਲਾ।
ਐੱਮ ਪੀ ਬਣ ਕੇ ਗੁਰੂ ਨਗਰੀ ਦਾ ਨੁਹਾਰ ਬਦਲਣ ਦੀ ਸਮਰੱਥਾ ਕੇਵਲ ਸੰਧੂ ਸਮੁੰਦਰੀ ਕੋਲ
ਅੰਮ੍ਰਿਤਸਰ 5 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਬਣ ਕੇ ਵੀ ਕਈ ਲੋਕ ਆਪਣੇ ਹਲਕੇ ਦਾ ਕੁਝ ਨਹੀਂ ਸਵਾਰ ਸਕੇ ਹਨ। ਪਰ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਵਾਅਦੇ ਐੱਮ ਪੀ ਬਣਨ ਤੋਂ ਪਹਿਲਾਂ ਹੀ ਪੂਰੇ ਹੋ ਰਹੇ ਹਨ। ਜਿਸ ਦੀ ਮਿਸਾਲ 830 ਕਰੋੜ ਰੁਪਏ ਨਾਲ ਅਮਰੀਕਨ ਭਾਰਤੀ ਪ੍ਰਵਾਸੀ ਭਾਈਚਾਰੇ ਵੱਲੋਂ ਅੰਮ੍ਰਿਤਸਰ ਵਿਚ ਨੌਜਵਾਨ ਅਤੇ ਇਸਤਰੀਆਂ ਨੂੰ ਸਵੈ ਰੁਜ਼ਗਾਰ ਲਈ ਸਟਾਰਟਅੱਪ ਸ਼ੁਰੂ ਕਰਨ ’ਚ ਮਦਦ ਦੇਣ ਤੋਂ ਮਿਲਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਸੂਬਾ ਬੁਲਾਰੇ ਅਤੇ ਸੰਧੂ ਸਮੁੰਦਰੀ ਦੇ ਨਿੱਜੀ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਭਾਜਪਾ ਦੇ ਸੂਬਾਈ ਬੁੱਧੀਜੀਵੀ ਸੈੱਲ ਦੇ ਕੋ ਕਨਵੀਨਰ ਸਰਬਜੀਤ ਸਿੰਘ ਸਠਿਆਲਾ ਨੇ ਸਾਂਝੇ ਤੌਰ ’ਤੇ ਕੀਤਾ ਹੈ। ਇਸ ਮੌਕੇ ਉਨਾਂ ਨਾਲ ਸੰਤੋਖ ਸਿੰਘ ਗੁੰਮਟਾਲਾ ਅਤੇ ਗਬਰਕਵਲ ਸਿੰਘ ਮਾਨ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੁਆਰਾ ਇਸ ਕਾਰਜ ਲਈ ਐਨਆਰਈ ਨੂੰ ਪ੍ਰੇਰਿਤ ਕੀਤਾ ਗਿਆ। ਅਤੇ ਪ੍ਰਵਾਸੀ ਭਾਰਤੀਆਂ ਦੇ ਇੱਕ ਸਮੂਹ ਨੇ ‘ਵਿਕਸਿਤ ਅੰਮ੍ਰਿਤਸਰ ਇਨੀਸ਼ੀਏਟਿਵ’ ਤਹਿਤ 100 ਮਿਲੀਅਨ ਅਮਰੀਕੀ ਡਾਲਰ, ਜੋ ਕਿ ਲਗਭਗ 830 ਕਰੋੜ ਰੁਪਏ ਹਨ, ਇਕੱਠੇ ਕਰ ਲਏ ਹਨ। ਇਸ ਸਮੂਹ ਵਿੱਚੋਂ ਬਹੁਤ ਸਾਰੇ ਅੰਮ੍ਰਿਤਸਰ ਨਾਲ ਸਬੰਧਿਤ ਹਨ, ਉਹਨਾਂ ਨੇ ਅੰਮ੍ਰਿਤਸਰ ਵਿੱਚ ਸਟਾਰਟਅੱਪ ਅਤੇ ਵਿਕਾਸ-ਮੁਖੀ ਉੱਦਮੀਆਂ ਲਈ ਸਹਾਇਤਾ ਦਾ ਐਲਾਨ ਕੀਤਾ ਹੈ। ਜੋ ਵਿਕਾਸ ਦੇ ਮੁੱਦਿਆਂ-ਸਿਹਤ, ਸੈਰ ਸਪਾਟਾ, ਖੇਤੀਬਾੜੀ, ਉਦਯੋਗ, ਵਣਜ, ਹੁਨਰ ਵਿਕਾਸ, ਸਿੱਖਿਆ, ਸੂਚਨਾ ਤਕਨਾਲੋਜੀ ਅਤੇ ਰਿਹਾਇਸ਼ ਨੂੰ ਦਿੱਤਾ ਜਾਵੇਗਾ। ਇਸ ਰਾਹੀਂ ਨਾ ਸਿਰਫ਼ ਰਿਹਾਇਸ਼ੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ, ਸਗੋਂ ਔਰਤਾਂ ਅਤੇ ਨੌਜਵਾਨ ਉੱਦਮੀਆਂ ‘ਤੇ ਵੀ ਧਿਆਨ ਦਿੱਤਾ ਗਿਆ ਹੈ।
ਇਸ ਵਿੱਚ ਮੁਕੇਸ਼ ਆਘੀ ਦੀ ਅਗਵਾਈ ਵਿੱਚ USISPF (ਯੂਐਸ-ਇੰਡੀਆ ਰਣਨੀਤਕ ਭਾਈਵਾਲੀ ਫੋਰਮ) ਅਤੇ ਫਿੱਕੀ (ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀਜ਼) ਵੀ ਸ਼ਾਮਲ ਹਨ। ਉਨ੍ਹਾਂ ਨੇ 2 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਮੁੱਢਲੀ ਮੀਟਿੰਗ ਕੀਤੀ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਅਮਰੀਕਨ ਕੌਂਸਲੇਟ ਖੋਲ੍ਹਣ, ਵੀਐਫਐਸ ਸੈਂਟਰ ਖੋਲ੍ਹਣ ਅਤੇ ਨੌਜਵਾਨਾਂ ਨੂੰ ਬਹੁਰਾਸ਼ਟਰੀ ਕੰਪਨੀਆਂ ਵਿੱਚ ਨੌਕਰੀਆਂ ਦੇ ਯੋਗ ਬਣਾਉਣ ਲਈ ਸਿਖਲਾਈ ਦੇਣ ਵਰਗੇ ਕਈ ਕੰਮ ਪ੍ਰਗਤੀ ’ਚ ਹਨ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਂਸਦ ਬਣਨ ਤੋਂ ਪਹਿਲਾਂ ਅੰਮ੍ਰਿਤਸਰ ਲਈ ਇਹ ਯੋਗਦਾਨ ਪਾਉਣ ਵਾਲੇ ਵਿਅਕਤੀ ਸਾਂਸਦ ਬਣਨ ਤੋਂ ਬਾਅਦ ਹੋਰ ਵੀ ਵੱਧ ਯੋਗਦਾਨ ਪਾ ਸਕਣਗੇ। ਭਾਜਪਾ ਆਗੂਆਂ ਨੇ ਕਿਹਾ ਕਿ ਸੰਧੂ ਸਮੁੰਦਰੀ ਵੱਲੋਂ ਅੰਮ੍ਰਿਤਸਰ ਲਈ ਕਈ ਵਿਕਾਸ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਇਸ ਦਾ ਖ਼ਾਕਾ ਤਿਆਰ ਕਰ ਲਿਆ ਗਿਆ ਹੈ। ਜਿਸ ਨਾਲ ਗੁਰੂ ਦੀ ਨਗਰੀ ਨੂੰ ਮੁੜ ਉਸੇ ਥਾਂ ‘ਤੇ ਲਿਆਂਦਾ ਜਾਵੇਗਾ ਜਿੱਥੇ ਪਹਿਲਾਂ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਸ਼ਹਿਰ ਵਿੱਚ ਹਰ ਰੋਜ਼ ਦੋ ਤੋਂ ਢਾਈ ਲੱਖ ਤੋਂ ਵੱਧ ਸੈਲਾਨੀ ਆ ਰਹੇ ਹਨ, ਜਿਸ ਦੇ ਮੱਦੇਨਜ਼ਰ ਵਿਕਾਸ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਕੇ ਉਨ੍ਹਾਂ ’ਤੇ ਕੰਮ ਕਰਨ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਮੁੜ ਮੋਦੀ ਸਰਕਾਰ ਆ ਰਹੀ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਭਾਜਪਾ ਦਾ ਹੋਵੇ। ਤਾਂ ਜੋ ਸ਼ਹਿਰ ਦੇ ਵਿਕਾਸ ਲਈ ਫ਼ੰਡ ਪ੍ਰਾਪਤ ਕਰਨਾ ਆਸਾਨ ਹੋ ਜਾਵੇ। ਤੁਸੀਂ ਉਸ ਨੂੰ ਵੋਟ ਪਾ ਕੇ ਜਿਤਾਉਗੇ, ਉਹ ਮੋਦੀ ਸਾਹਿਬ ਦੀ ਬਾਂਹ ਬਣੇਗਾ ਅਤੇ ਸ਼ਹਿਰ ਲਈ ਬਹੁਤ ਵਿਸ਼ੇਸ਼ ਪੈਕੇਜ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਅਪਰਾਧ ਮੁਕਤ, ਨਸ਼ਾ ਮੁਕਤ ਅਤੇ ਸੈਰ ਸਪਾਟੇ ਨੂੰ ਪ੍ਰਫੁੱਲਿਤ ਕੀਤਾ ਜਾਵੇ ਅਤੇ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ ਹੋਵੇ, ਇਸ ਲਈ ਉਨ੍ਹਾਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਜਿਤਾਉਣ ਲਈ ਕਮਲ ਦੇ ਫੁੱਲ ‘ਤੇ ਵੋਟ ਪਾਉਣ ਦੀ ਅਪੀਲ ਕੀਤੀ ।

