ਪਰਵਾਸੀ ਭਾਈਚਾਰੇ ਕੇ ਕੈਮੀਕਲ ਮਾਹਿਰ ਡਾਕਟਰ ਬੀ ਕੇ ਯਾਦਵ ਤੇ ਪ੍ਰਿਥਵੀ ਪਾਲ ਨੇ ਬੀਜੇਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਸਮਰਥਨ ਦਿੱਤਾ।
ਅੰਮ੍ਰਿਤਸਰ 5 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਪ੍ਰਵਾਸੀ ਭਾਈਚਾਰੇ ਵੱਲੋਂ ਦਿਨੋਂ ਦਿਨ ਪੂਰਾ ਸਮਰਥਨ ਮਿਲ ਰਿਹਾ ਹੈ। ਅੱਜ ਪਰਵਾਸੀ ਭਾਈਚਾਰੇ ਵਿਚ ਬਹੁਤ ਅਸਰ ਰਸੂਖ਼ ਰਖਣਵਾਲੇ ਅਤੇ ਕੈਮੀਕਲ ਮਾਹਿਰ ਡਾਕਟਰ ਬੀ ਕੇ ਯਾਦਵ ਅਤੇ ਪ੍ਰਿਥਵੀ ਪਾਲ ਨੇ ਬੀਜੇਪੀ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਸਪੋਰਟ ਕਰਨ ਦਾ ਫ਼ੈਸਲਾ ਲਿਆ । ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਡਾਕਟਰ ਬੀ ਕੇ ਯਾਦਵ ਅਤੇ ਪ੍ਰਿਥਵੀ ਪਾਲ ਅਤੇ ਉਹਨਾਂ ਦਾ ਸਨਮਾਨ ਕੀਤਾ ਹੈ।ਇਸ ਵੇਲੇ ਉਹਨਾਂ ਨਾਲ ਸੁਖਦੇਵ ਸਿੰਘ ਹਨੇਰੀਆਂ ਮੰਡਲ ਪ੍ਰਧਾਨ ਅਤੇ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਸੁਖ ਜੀਵਨ ਸਿੰਘ ਡਾਕਟਰ ਜੋਨੀ ਵੀ ਮੌਜੂਦ ਸਨ ।

