ਕਿਸ਼ੋਰ ਅਵਸਥਾ ਵਿਕਾਸ ਸੰਵਾਦ ਰਾਹੀਂ ਧੰਗੇੜਾ ਦੇ ਸਕੂਲੀ ਬੱਚਿਆਂ ਨੂੰ ਕੀਤਾ ਗਿਆ ਜਾਗਰੂਕ
ਪਟਿਆਲਾ 14 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਸਿਵਲ ਸਰਜਨ ਡਾਕਟਰ ਸੰਜੇ ਗੋਇਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧੰਗੇੜਾ ਵਿਖੇ ਆਰ.ਕੇ.ਐਸ.ਕੇ. ਪ੍ਰੋਗਰਾਮ ਅਧੀਨ ਕਿਸ਼ੋਰ ਅਵਸਥਾ ਸਿਹਤ ਅਤੇ ਤੰਦਰੁਸਤੀ ਦਿਵਸ ਮਨਾਇਆ ਗਿਆ। ਜਿਸ ਵਿੱਚ ਸਿਵਲ ਸਰਜਨ ਡਾ. ਸੰਜੇ ਗੋਇਲ ਵੱਲੋਂ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਨੂੰ ਕਿਸੋ਼ਰ ਅਵਸਥਾ ਦੌਰਾਨ ਆਉਣ ਵਾਲੇ ਸ਼ਰੀਰਕ ਬਦਲਾਵ, ਮਾਨਸਿਕ ਵਿਕਾਸ, ਸਿਹਤ ਸੰਭਾਲ, ਖੁਰਾਕ, ਲਿੰਗ ਹਿੰਸਾ, ਨਸਿ਼ਆਂ ਤੋਂ ਪਰਹੇਜ਼ ਅਤੇ ਸੰਚਾਰੀ ਤੇ ਗੈਰ-ਸੰਚਾਰੀ ਰੋਗਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਕਿ ਜਿਲੇ ਦੀਆਂ ਵੱਖ- ਵੱਖ ਸਿਹਤ ਸੰਸਥਾਵਾਂ ਵਿੱਚ ਉਮੰਗ ਕਲੀਨਿਕਾਂ ਰਾਹੀਂ ਸਬੰਧਤ ਵਿਸ਼ਿਆਂ ਬਾਰੇ ਜਾਣਕਾਰੀ ਦੇ ਨਾਲ ਨਾਲ ਲੋੜੀਂਦੀਆਂ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ.ਗੁਰਪ੍ਰੀਤ ਕੌਰ ਨੇ ਕਿਸ਼ੋਰ ਅਵਸਥਾ ਵਿੱਚ ਆਉਣ ਵਾਲੀਆਂ ਵੱਖ ਵੱਖ ਤਰ੍ਹਾਂ ਦੀਆਂ ਤਬਦੀਲੀਆਂ ਅਤੇ ਸਿਹਤ ਸਮੱਸਿਆਵਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਨਿੱਜੀ ਸਫਾਈ ਰੱਖਣ ਸਬੰਧੀ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ। ਉਹਨਾਂ ਦੱਸਿਆ ਕਿ ਪਟਿਆਲਾ ਜਿਲੇ ਵਿੱਚ 11 ਨੁਕਾਤੀ ਅਡੋਲੇਸੈਂਟ ਸਕੂਲ ਹੈਲਥ ਵੈਲਨਸ ਪ੍ਰੋਗਰਾਮ ਚੱਲ ਰਿਹਾ ਹੈ,
ਜਿਸ ਤਹਿਤ ਜਿਲ੍ਹੇ ਦੇ 400 ਸਕੂਲਾਂ ਦੇ 780 ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ, ਜਿਹਨਾਂ ਵੱਲੋਂ ਕਿਸ਼ੋਰ ਅਵਸਥਾ ਵਾਲੇ ਬੱਚਿਆਂ ਨੂੰ ਕਿਸੋ਼ਰ ਅਵਸਥਾ ਦੌਰਾਨ ਆਉਣ ਵਾਲੇ ਸ਼ਰੀਰਕ ਬਦਲਾਵ, ਮਾਨਸਿਕ ਵਿਕਾਸ, ਸਿਹਤ ਸੰਭਾਲ, ਖੁਰਾਕ ਆਦਿ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਸੀਨੀਅਰ ਮੈਡੀਕਲ ਅਫਸਰ ਭਾਦਸੋਂ ਡਾ.ਜਸਵਿੰਦਰ ਸਿੰਘ ਨੇ ਬੱਚਿਆਂ ਨੂੰ ਕਿਸ਼ੋਰ ਅਵਸਥਾ ਦੌਰਾਨ ਦਰਪੇਸ਼ ਸਮਸਿਆਵਾਂ ਦੇ ਹੱਲ ਲਈ ਬੱਚਿਆਂ ਨੂੰ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕਰਨ ਅਤੇ ਹਰ ਸ਼ਨੀਵਾਰ ਨੂੰ ਸੀ.ਐਚ.ਸੀ.ਭਾਦਸੋਂ ਵਿੱਖੇ ਚੱਲ ਰਹੇ ਉਮੰਗ ਕਲੀਨਿਕ ਵਿੱਚ ਮਾਹਰ ਡਾਕਟਰ ਨਾਲ ਸਲਾਹ-ਮਸ਼ਵਰਾ ਅਤੇ ਇਲਾਜ ਕਰਵਾਉਣ ਦੀ ਅਪੀਲ ਕੀਤੀ। fੲਸ ਸੰਵਾਦ ਦੇ ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋਂ ਪੰਜਾਬੀ ਅਤੇ ਅੰਗਰੇਜੀ ਵਿਚ ਭਾਸ਼ਣ, ਦਸਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਨਾਟਕ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਨਾਲ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਅਮਰਦੀਪ ਸਿੰਘ ਬਾਠ ਵੱਲੋਂ ਸਿਵਲ ਸਰਜਨ ਅਤੇ ਹੋਰ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ। ਪ੍ਰੋਗਰਾਮ ਦੌਰਾਨ ਡਾ.ਗਗਨਦੀਪ ਕੌਰ, ਡਾ.ਨਵਜੋਤ ਕੌਰ, ਡਾ.ਮਨਦੀਪ ਕੌਰ, ਬੱਚਿਤਰ ਸਿੰਘ ਬੀ.ਈ.ਈ. ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ.ਅਸ਼ੀਸ਼ ਸ਼ਰਮਾ ਜਿਲ੍ਹਾ ਸਕੂਲ ਮੈਡੀਕਲ ਅਫਸਰ, ਚੰਦਨ ਆਰ.ਬੀ.ਐਸ.ਕੇ.ਕੁਆਰਡੀਨੇਟਰ, ਅਮਨਪ੍ਰੀਤ ਸਿੰਘ ਬੀ.ਈ.ਈ., ਡਾ.ਸਿ਼ਵਾਨੀ ਸੀ.ਐਚ.ਓ, ਸੁਖਵਿੰਦਰ ਸਿੰਘ, ਸੁਖਵਿੰਦਰ ਕੌਰ,ਡਾ.ਗੁਰਪ੍ਰੀਤ ਸਿੰਘ, ਨਿੱਧੀ, ਆਸ਼ਾ ਫੈਸੀਲਿਟੇਟਰ, ਆਸ਼ਾ ਵਰਕਰ ਅਤੇ ਅਧਿਆਪਕ ਰਮਨਦੀਪ ਕੌਰ, ਰੰਜੂ ਹਸਧੀਰ ਤੇ ਮੌਨੀਕਾ ਸ਼ਰਮਾ ਆਦਿ ਹਾਜ਼ਰ ਸਨ।

