ਪਟਿਆਲਾ

ਵਿਦਿਆਰਥੀਆਂ ਵਲੋਂ ਕੈਂਪਸ ਵਿਚ 2017 ਦੀ ਨਵੀਂ ਸਰਕਾਰ ਤੋਂ ਨੋਜਵਾਨਾਂ ਦੀਆਂ ਉਮੀਦਾਂ ਵਿਸੇ ਉੱਪਰ ਇਕ ਰੋਡ ਸੋਅ

ਪਟਿਆਲਾ 14 (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ਼ ਦੇ ਬੀ.ਏ. (ਆਨਰਜ਼) ਪੱਤਰਕਾਰੀ ਅਤੇ ਜਨ-ਸੰਚਾਰ ਭਾਗ ਦੂਜਾ ਦੇ ਵਿਦਿਆਰਥੀਆਂ ਵਲੋਂ ਅੱਜ ਕੈਂਪਸ ਵਿਚ 2017 ਦੀ ਨਵੀਂ ਸਰਕਾਰ ਤੋਂ ਨੋਜਵਾਨਾਂ ਦੀਆਂ ਉਮੀਦਾਂ ਵਿਸੇ ਉੱਪਰ ਇਕ ਰੋਡ ਸੋਅ ਕੀਤਾ ਗਿਆ।
ਇਸ ਰੋਡ ਸੋਅ ਦੀ ਅਗਵਾਈ ਵਿਭਾਗ ਦੇ ਅਧਿਆਪਕ ਡਾ. ਭੁਪਿੰਦਰ ਸਿੰਘ ਬਤਰਾ ਨੇ ਕੀਤੀ। ਇਸ ਰੋਡ ਸੋਅ ਦਾ ਸੰਚਾਲਨ ਵਿਭਾਗ ਦੇ ਵਿਦਿਆਰਥੀ ਅਰਸਦੀਪ ਸਿੰਘ, ਮੋਹਿਤ ਅਤੇ ਜਸਨਦੀਪ ਸਿੰਘ ਨੇ ਕੀਤਾ।
ਵਿਦਿਆਰਥੀਆਂ ਨੂੰ ਪੁੱਛੇ ਗਏ ਸਵਾਲ ਕਿ ਨੌਜਵਾਨਾਂ ਦੇ ਉਹ ਕਿਹੜੇ ਮੁੱਦੇ ਹਨ, ਜਿਨ੍ਹਾ ਨੂੰ ਸਰਕਾਰ ਪਹਿਲ ਦੇ ਆਧਾਰ ਉੱਤੇ ਹੱਲ ਕਰੇ; ਬਹੁਤ ਸਾਰੇ ਵਿਦਿਆਰਥੀਆਂ ਦੀ ਰਾਇ ਸੀ ਕਿ ਸਰਕਾਰ ਇਮਾਨਦਾਰੀ ਨਾਲ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੇ; ਜਿਵੇਂ ਪੰਜਾਬ ਵਿਚ ਨਸਿਆਂ ਨੂੰ ਸਖਤੀ ਨਾਲ ਰੋਕਿਆ ਜਾਵੇ ਅਤੇ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਦਿਆਰਥੀਆਂ ਨੂੰ ਰੋਜਗਾਰ ਮਿਲੇ ਤਾਂ ਬਹੁਤ ਸਾਰੀਆਂ ਨੌਜਵਾਨਾਂ ਦੀਆਂ ਸਮੱਸਿਆਵਾਂ ਆਪਣੇ_ਆਪ ਹੀ ਹੱਲ ਹੋ ਜਾਣਗੀਆਂ। ਨਸੇ ਦਾ ਸੇਵਨ ਤਾ ਸਾਰਾ ਸਮਾਜ ਹੀ ਕਰਦਾ ਹੈ, ਪਰ ਨਸੇ ਨੂੰ ਲੈ ਕੇ ਨੌਜਵਾਨਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਨਵੀਂ ਸਰਕਾਰ ਕੋਈ ਵੀ ਬਣੇ, ਪਰ ਨੌਜਵਾਨਾਂ ਨੂੰ ਸਰਕਾਰ ਵਿਚ ਪ੍ਰਤੀਨਿਧਤਾ ਜਰੂਰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਨਵੀਂ ਸਰਕਾਰ ਤੋਂ ਆਸ ਕੀਤੀ ਕਿ ਉਹ ਵਿਦਿਆਰਥੀ ਚੋਣਾਂ ਵੀ ਜਰੂਰ ਕਰਵਾਏ, ਤਾਂਕਿ ਵਿਦਿਆਰਥੀਆਂ ਦੀਆਂ ਛੋਟੀਆਂ_ਛੋਟੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਕੁਝ ਵਿਦਿਆਰਥੀਆਂ ਦੀ ਇਹ ਵੀ ਰਾਇ ਸੀ ਕਿ ਨਵੀਂ ਸਰਕਾਰ ਨੂੰ ੜੂਂ ਕਲਚਰ ਖਤਮ ਕਰਨਾ ਚਾਹੀਦਾ ਹੈ। ਇਸ ਰੋਡ ਸੋਅ ਵਿਚ ਵਿਭਾਗ ਦੇ ਵਿਦਿਆਰਥੀਆਂ ਅਮਨਦੀਪ ਕੌਰ, ਰਿਤੀਕਾ ਨਾਥ, ਰਣਦੀਪ ਸਿੰਘ, ਵਿਵੇਕ ਕੁਮਾਰ, ਜਸਕਰਨ ਸਿੰਘ, ਆਸੀਨ, ਜਮਾਮ ਆਮਿਰ ਨੰਦਨ ਆਦਿ ਵਿਦਿਆਰਥੀਆਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *