ਹਰਿਆਣਾਪੰਜਾਬ

ਜਸਟਿਸ ਸ਼ਿਆਵਕਸ ਜਾਲ ਵਜੀਫਦਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਅਹੁੱਦੇ ਵੱਜੋਂ ਸਹੁੰ ਚੁੱਕੀ

ਚੰਡੀਗੜ੍ਹ, 6 ਅਗਸਤ (ਮਧੂਸਾਰ ਬਿਊਰੋ)
ਹਰਿਆਣਾ ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਪ੍ਰੋ.ਕਪਤਾਨ ਸਿੰਘ ਸੋਲੰਕੀ ਨੇ ਅੱਜ ਹਰਿਆਣਾ ਰਾਜਭਵਨ ਵਿਚ ਆਯੋਜਿਤ ਸਮਾਰੋਹ ਵਿਚ ਜਸਟਿਸ ਸ਼ਿਆਵਕਸ ਜਾਲ ਵਜੀਫਦਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਅਹੁੱਦੇ ਦੀ ਸਹੁੰ ਦਿਲਵਾਈ। ਇਸ ਤੋਂ ਪਹਿਲਾਂ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਦੇ ਅਹੁੱਦੇ ‘ਤੇ ਕੰਮ ਕਰ ਰਹੇ ਸਨ।

ਇਸ ਮੌਕੇ ‘ਤੇ ਜੱਜ ਵਜੀਫਦਾਰ ਦੇ ਰਿਸ਼ਤੇਦਾਰਾਂ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਪੰਜਾਬ ਦੇ ਕੈਬਿਨੇਟ ਮੰਤਰੀ ਆਦੇਸ਼ ਪ੍ਰਤਾਪ ਕੈਰੋਂ, ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ.ਢੇਸੀ, ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਪਰਮਿਲ ਰਾਏ, ਹਰਿਆਣਾ ਦੇ ਐਡਵੋਕੇਟ ਜਰਨਲ ਬਲਦੇਵ ਰਾਜ ਮਹਾਜਨ ਅਤੇ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਿਰ ਸਨ।
ਜਸਟਿਸ ਵਜੀਫਦਾਰ ਦਾ ਜਨਮ 4 ਮਈ, 1956 ਨੂੰ ਹੋਇਆ। ਉਨ੍ਹਾਂ ਨੇ ਸ਼ੁਰੂਆਤੀ ਸਿਖਿਆ ਰਿਸ਼ੀ ਵੈਲੀ ਸਕੂਲ ਤੋਂ 1972 ਵਿਚ ਗ੍ਰੈਜੂਏਸ਼ਨ ਤਕ ਦੀ ਸਿਖਿਆ ਸੇਂਟ ਜੇਵਿਅਰ ਕਾਲਜ, ਮੁਬੰਈ ਤੋਂ ਪੂਰੀ ਕੀਤੀ। ਉਨ੍ਹਾਂ ਨੇ ਹਿੰਦੂਜਾ ਲਾਅ ਕਾਲਜ, ਮੁਬੰਈ ਤੋਂ ਐਲ.ਐਲ.ਬੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ 17 ਅਕਤੂਬਰ, 1980 ਨੂੰ ਬਾਰ ਕੌਂਸਿਲ ਮਹਾਰਾਸ਼ਟਰ ਤੇ ਗੋਆ ਦੇ ਮੈਂਬਰ ਬਣੇ।
ਜਸਟਿਸ ਵਜੀਫਦਾਰ ਨੇ ਮੁਬੰਈ ਹਾਈ ਕੋਰਟ ਵਿਚ ਸਿਵਲ, ਸੰਵਿਧਾਨਿਕ, ਕੰਪਨੀ ਅਤੇ ਵਿਵਾਚਨ ਮਾਮਲਿਆਂ ਦੀ ਵਕਾਲਤ ਕੀਤੀ। ਐਡਵੋਕਟ ਵੱਜੋਂ ਉਹ ਹਾਈ ਕੋਰਟ, ਵੱਖ-ਵੱਖ ਹਾਈ ਕੋਰਟਾਂ, ਟ੍ਰਿਬਿਊਨਲਾਂ, ਜਿਲਾ ਅਦਾਲਤਾਂ ਆਦਿ ਵਿਚ ਹਾਜ਼ਿਰ ਹੋਏ। ਉਨ੍ਹਾਂ ਨੇ 22 ਜਨਵਰੀ, 2001 ਨੂੰ ਮੁਬੰਈ ਹਾਈ ਕੋਰਟ ਦੇ ਵਧੀਕ ਜੱਜ ਅਹੁੱਦੇ ਦੀ ਸਹੁੰ ਚੁੱਕੀ। 21 ਜਨਵਰੀ, 2003 ਨੂੰ ਉਨ੍ਹਾਂ ਦੀ ਨਿਯੁਕਤੀ ਸਥਾਈ ਜੱਜ ਵੱਜੋਂ ਹੋਈ। 15 ਦਸੰਬਰ, 2014 ਨੂੰ ਮੁਬੰਈ ਹਾਈ ਕੋਰਟ ਤੋਂ ਟਰਾਂਸਫਰ ‘ਤੇ ਉਨ੍ਹਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਅਹੁੱਦੇ ਦੀ ਕਾਰਜਭਾਰ ਗ੍ਰਹਿਣ ਕੀਤਾ।

Leave a Reply

Your email address will not be published. Required fields are marked *