ਨੌਜਵਾਨਾਂ ਲਈ ਬੂਟੇ ਲਗਾਉਣਾ ਸਿਹਤ ਨੂੰ ਫਿੱਟ ਰੱਖਣ ਦਾ ਵਧੀਆ ਸਾਧਨ : ਐਸ ਪੀ ਸਿੰਘ ਉਬਰਾਏ
ਪਟਿਆਲਾ 7 ਅਗਸਤ (ਮਧੂਸਾਰ ਬਿਊਰੋ)
ਉਮੰਗ ਵੈਲਫੇਅਰ ਫਾਉਂਡੇਸ਼ਨ ਵਲੋ 12ਵੇਂ ਹਫਤੇ ਵੀ ਵੱਡੀ ਨਦੀ ਦੇ ਕੰਢੇ 27 ਬੂਟੇ ਲਗਾਏ ਗਏ।ਜਿਸ ਵਿਚ ਨਿੰਮ,ਚੋਰਸੀਆ,ਗੁਲਮੋਹਰ,ਡੇਕ ਆਦਿ ਸ਼ਾਮਿਲ ਸਨ।
ਇਸ ਮੋਕੇ ਵਿਸ਼ੇਸ਼ ਤੋਰ ਤੇ ਐਸ ਪੀ ਸਿੰਘ ਉਬਰਾਏ,ਫਿਲਮੀ ਕਲਾਕਾਰ ਰਾਣਾ ਰਣਬੀਰ,ਮਿਊਸਿਕ ਡਾਇਰੈਕਟਰ ਹਰਜੀਤ ਗੁੱਡੂ,ਡੀ ਐਫ ਉ ਜੁਗਰਾਜ ਸਿੰਘ ਰਾਠੋਰ, ਡਾਇਟ ਨਾਭਾ ਦੇ ਪ੍ਰਿੰਸੀਪਲ ਅਰਚਨਾ ਮਹਾਜਨ,ਸਟੇਟ ਐਵਾਰਡੀ ਅਜੀਤ ਸਿੰਘ ਭੱਟੀ ਅਤੇ ਉਨਾ ਦੀ ਧਰਮਪਤਨੀ ਅਤੇ ਡਾਂ ਆਜਾਦ ਨੇ ਸ਼ਿਰਕਤ ਕੀਤੀ।
ਇਸ ਮੋਕੇ ਉਮੰਗ ਵੈਲਫੇਅਰ ਫਾਉਂਡੇਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ,ਅਧਿਆਪਕ ਅਭਿਨਵ ਜ਼ੋਸ਼ੀ,ਅਮਿਤ ਰਾਏ,ਤਰਨਵੀਰ ਸਿੰਘ ਕੋਹਲੀ,ਸੁਖਵਿੰਦਰ ਸਿੰਘ ਤੋ ਇਲਾਵਾ ਹਰਜੀਤ ਗੁੱਡੂ,ਨਰਿੰਦਰ ਗੋਲਡੀ,ਬਲਦੇਵ ਮਸਤੀ,ਹਰਮਨ ਨਿਰਮਾਨ, ਰਾਜਬੀਰ ਸਿੰਘ, ਅਮਰਦੀਪ ਸਿੰਘ,ਗੁਰਜਿੰਦਰ ਪਾਲ ਸਿੰਘ,ਮਨੀ,ਕਮਲ ਤਨੇਜਾ,ਰਾਜੇਸ਼ ਗੌਤਮ ਤੋ ਇਲਾਵਾ ਹੋਰ ਕਈ ਇਲਾਕਾ ਨਿਵਾਸੀ ਮੋਜੂਦ ਰਹੇ।

