ਪਟਿਆਲਾ

ਚੌਥਾ ਦਰਜਾ ਮੁਲਾਜਮਾਂ ਨੇ ਪ੍ਰਮੁੱਖ ਸਕੱਤਰ ਜੰਗਲਾਤ ਤੇ ਜਲ ਸਰੋਤ ਦੀ ਅਰਥੀ ਰੋਸ ਮੁਜਾਹਰਾ ਕਰਕੇ ਸਾੜੀ — ਲੁਬਾਣਾ, ਨੋਲੱਖਾ

ਪਟਿਆਲਾ : 17 ਮਈ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਇੱਥੇ ਵਣਪਾਲ (ਸਾਊਥ) ਸਕਰਲ ਦਫਤਰ ਤੇ ਵਣ ਮੰਡਲ ਦਫਤਰ ਅੱਗੇ ਵਿਸ਼ਾਲ ਧਰਨੇ ਸਖਤ ਗਰਮੀ ਵਿੱਚ ਦੇ ਕੇ “ਆਪ ਸਰਕਾਰ” ਤੇ ਪ੍ਰਮੁੱਖ ਸਕੱਤਰ ਜੰਗਲਾਤ, ਜੰਗਲੀਜੀਵ ਅਤੇ ਜਲ ਸਰੋਤ ਵਿਭਾਗ ਦੀ ਅਰਥੀ ਮੋਡਿਆਂ ਤੇ ਚੁੱਕ ਕੇ ਰੋਹ ਭਰਪੂਰ ਮੁਜਾਹਰਾ ਕਰਕੇ ਅਗਲ ਭੇਂਟ ਕੀਤੀ, ਯੂਨੀਅਨ ਦੇ ਪ੍ਰਮੁੱਖ ਆਗੂ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਲ ਸਰੋਤ ਵਿਭਾਗ ਦਾ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਜਿਸ ਨੂੰ “ਮੁੱਖ ਮੰਤਰੀ” ਦਾ ਚਹੇਤਾ ਹੋਣ ਕਰਕੇ ਹੁਣ ਇਸ ਅਧਿਕਾਰੀ ਨੂੰ ਵਿੱਤੀ ਕਮਿਸ਼ਨਰ ਜੰਗਲਾਤ, ਜੰਗਲੀ ਜੀਵ ਸੁਰੱਖਿਆ ਅਤੇ ਜੰਗਲਾਤ ਨਿਗਮ ਦੀ ਵਾਧੂ ਜਿੰਮੇਵਾਰੀ ਦਿੱਤੀ ਗਈ। ਇਹ ਜਲ ਸਰੋਤ ਵਿਭਾਗ ਦਾ ਪੁਨਰਗਠਨ ਕਰਕੇ ਬੇੜਾ ਗਰਕ ਕਰਨ ਉਪਰੰਤ ਹੁਣ ਜੰਗਲਾਤ ਵਿਭਾਗ ਦੇ ਪੂਰਨਗਠਨ ਦੇ ਨਾਉ ਤੇ ਬੇੜਾ ਗਰਕ ਕਰਨ ਤੁਰਿਆ ਹੋਇਆ ਹੈ। ਇਹਨਾਂ ਆਗੂਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰ ਰਹੇ ਡੇਲੀਵੇਜਿਜ਼ ਕਰਮੀ ਜ਼ੋ ਰੈਗੂਲਰ ਹੋਣ ਦੀ ਉਡੀਕ ਵਿੱਚ ਬੈਠੇ ਹਨ ਇਹਨਾਂ ਵਿਚੋਂ (ਸਕਿਲਡ ਤੇ ਅਨ ਸਕਿਲਡ) ਕਾਮਿਆਂ ਨੂੰ ਮਨਰੇਗਾ ਵਿੱਚ ਧੱਕਿਆ ਜਾ ਰਿਹਾ ਹੈ। ਇਹਨਾਂ ਆਗੂਆਂ ਨੇ ਨਹਿਰੀ ਪਟਵਾਰ ਯੂਨੀਅਨ ਵਲੋਂ ਕੀਤੀ ਕਲਮਛੋੜ ਹੜਤਾਲ ਦੀ ਪੂਰਣ ਹਮਾਇਤ ਕੀਤੀ ਅਤੇ ਬਦਲਾ ਲਉ ਭਾਵਨਾ ਨਾਲ ਇਸ ਯੂਨੀਅਨ ਦੇ ਪ੍ਰਧਾਨ ਸ੍ਰੀ ਜਸਕਰਨ ਸਿੰਘ ਗਹਿਰੀ ਬੂਟਰ ਨੂੰ ਮੁਅੱਤਲ ਕਰਨ ਸਖਤ ਦੀ ਨਿੰਦਾ ਕੀਤੀ।

ਯੂਨੀਅਨ ਵਲੋਂ ਤਿੰਨ ਮੈਮੋਰੰਡਮ ਮੁੱਖ ਸਕੱਤਰ ਪੰਜਾਬ ਸਰਕਾਰ ਅਤੇ ਇਕ ਮੈਮੋਰੰਡਮ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਨਾਉ ਤੇ ਡਿਪਟੀ ਕਮਿਸ਼ਨਰ ਨੂੰ ਸੌਂਪੇ ਗਏ ਤੇ ਮੰਗ ਕੀਤੀ ਕਿ ਜੰਗਲਾਤ, ਜੰਗਲੀਜੀਵ, ਜੰਗਲਾਤ ਨਿਗਮ ਵਿੱਚ ਕੱਚੇ ਕਰਮਚਾਰੀਆਂ ਨੂੰ ਬਗੈਰ ਕਿਸੇ ਦੇਰੀ ਤੋਂ ਪੱਕਾ ਕੀਤਾ ਜਾਵੇ ਅਤੇ ਮਨਰੇਗਾ ਵਿੱਚ ਭੇਜਣ ਦਾ ਫੈਸਲਾ ਵਾਪਸ ਲਿਆ ਜਾਵੇ। ਜਲ ਸਰੋਤ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਤੇ ਮੁਅੱਲਤ ਕੀਤੇ ਆਗੂਆਂ ਨੂੰ ਬਹਾਲ ਕੀਤਾ ਜਾਵੇ। ਪ੍ਰਮੁੱਖ ਸਕੱਤਰ ਨੂੰ ਚਲਦਾ ਕਰਨ ਦੀ ਮੰਗ ਕੀਤੀ ਗਈ ਤੇ ਨਹਿਰੀ ਪਟਵਾਰੀਆਂ ਸੰਘਰਸ਼ ਦੀ ਹਮਾਇਤ ਸਮੇਤ ਮੁੱਖ ਸਕੱਤਰ ਪੰਜਾਬ ਨੂੰ ਨਿੱਜੀ ਦਖਲ ਦੇਣ ਦੀ ਅਪੀਲ ਵੀ ਕੀਤੀ। ਰੈਲੀ ਵਿੱਚ ਸਿਹਤ ਮੰਤਰੀ ਨੂੰ ਵੀ ਅਪੀਲ ਕੀਤੀ ਗਈ ਕਿ ਆਯੂਰਵੈਦਿਕ ਕਾਲਜ, ਹਪਸਤਾਲ ਅਤੇ ਫਾਰਮੇਸੀ ਸਟੋਰ ਵਿਚਲੇ ਅਮਲਾ ਦਰਜਾ ਤਿੰਨ ਅਤੇ ਦਰਜਾ ਚਾਰ ਮੁਲਾਜਮਾਂ ਨੂੰ ਉਹਨਾਂ ਵਲੋਂ ਦਿੱਤੀਆਂ ਆਪਸ਼ਨਾਂ ਨੂੰ ਮੁੱਖ ਰੱਖਕੇ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਨਾ ਧੱਕਿਆ ਜਾਵੇ ਅਤੇ ਤਨਖਾਹ ਵਿਭਾਗੀ ਤੌਰ ਤੇ ਪਹਿਲਾਂ ਵਾਂਗ ਜਾਰੀ ਕਰਵਾਈ ਜਾਵੇ। ਰੈਲੀ ਦੀ ਅਗਵਾਈ ਤੇ ਸੰਬੋਧਨ ਜਿਹਨਾ ਆਗੂਆਂ ਨੇ ਕੀਤਾ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਦੀਪ ਚੰਦ ਹੰਸ, ਮਾਧੋ ਰਾਹੀਂ, ਨਾਰੰੰਗ ਸਿੰਘ, ਕੁਲਵਿੰਦਰ ਸਿੰਘ, ਬਲਬੀਰ ਸਿੰਘ, ਸੂਰਜ ਪਾਲ ਯਾਦਵ, ਤਰਲੋਚਨ ਮਾੜੂ, ਕੁਲਦੀਪ ਸਿੰਘ ਰਾਇਵਾਲ, ਬਲਵਿੰਦਰ ਨਾਭਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਤਰਲੋਚਨ ਮੰਡੋਲੀ, ਗੁਰਮੇਲ ਬੰਮਣਾ, ਰਾਜੇਸ਼ ਗੋਲੂ, ਲਖਵੀਰ ਸਿੰਘ, ਸ਼ਿਵ ਚਰਨ, ਚੰਦਰ ਭਾਨ, ਮੋਧ ਨਾਥ, ਮਖਣ ਸਿੰਘ, ਬੰਸੀ ਲਾਲ, ਵੈਦ ਪ੍ਰਕਾਸ਼, ਪ੍ਰਕਾਸ਼ ਲੁਬਾਣਾ, ਗੁਰਿੰਦਰ ਗੁਰੀ, ਮੇਜਰ ਸਿੰਘ, ਰਾਮ ਦਾਸ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਹਰੀ ਰਾਮ ਨਿੱਕਾ, ਕਿਰਨ ਪਾਲ ਆਦਿ ਆਦਿ ਹਾਜਰ ਸਨ।

Leave a Reply

Your email address will not be published. Required fields are marked *