ਪਟਿਆਲਾ

ਸਕੂਲ ਵਿਖੇ ਬੱਚਿਆਂ ਨੂੰ ਸਿਹਤ ਤਦੰਰੁਸਤੀ ਫ਼ਸਟ ਏਡ ਸੀ ਪੀ ਆਰ ਬਾਰੇ ਜਾਣਕਾਰੀ ਦਿੱਤੀ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੱਚਿਆਂ ਨੂੰ ਸਿਹਤ ਤਦੰਰੁਸਤੀ ਸੁਰੱਖਿਆ ਅਤੇ ਸੰਕਟ ਸਮੇਂ ਆਪਣੇ ਘਰ ਪਰਿਵਾਰ ਮਹੱਲੇ ਦੇ ਲੋਕਾਂ ਦੇ ਬਚਾਓ ਅਤੇ ਠੀਕ ਫ਼ਸਟ ਏਡ ਸੀ ਪੀ ਆਰ, ਫਾਇਰ ਸੇਫਟੀ ਸਬੰਧੀ ਜਾਣਕਾਰੀ ਦੇਕੇ, ਬੱਚਿਆਂ ਰਾਹੀਂ ਘਰ ਪਰਿਵਾਰ ਮਹੱਲੇ ਸਮਾਜ ਅਤੇ ਦੇਸ਼ ਨੂੰ ਸੁਰੱਖਿਅਤ ਖੁਸ਼ਹਾਲ ਸਿਹਤਮੰਦ ਬਣਿਆ ਜਾ ਸਕਦਾ ਹੈ ਇਹ ਵਿਚਾਰ ਸ਼੍ਰੀਮਤੀ ਅਮਰਜੀਤ ਕੌਰ ਚੈਅਰਮੈਨ ਸੋਨੀ ਪਬਲਿਕ ਸਕੂਲ ਪਟਿਆਲਾ ਨੇ ਪ੍ਰਗਟ ਕੀਤੇ। ਇਸ ਮੌਕੇ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਟ੍ਰੇਨਰ ਨੇ ਬੱਚਿਆਂ ਨੂੰ ਘਰਾਂ ਵਿੱਚ ਕਿਸੇ ਨੂੰ ਦਿਲ ਦਾ ਦੌਰਾ ਪੈਣ, ਗੈਸਾਂ ਲੀਕ ਹੋਣ ਜਾਂ ਅੱਗਾਂ ਲਗਣ ਕਾਰਨ, ਧੂੰਏਂ ਨਾਲ ਬੇਹੋਸ਼ ਪਰਿਵਾਰਿਕ ਮੈਂਬਰ ਨੂੰ ਰੈਸਕਿਯੂ ਕਰਕੇ ਵੈਟੀਲੈਟਰ ਪੋਜੀਸਨ ਵਿੱਚ ਲਿਟਾਕੇ ਕੇ ਬਣਾਉਟੀ ਸਾਹ ਦੇਣ, ਲੱਤ ਜਾ ਬਾਹ ਦੀ ਹੱਡੀ ਟੁੱਟ ਜਾਣ ਤੇ ਪੱਟੀਆਂ ਫੱਟੀਆਂ ਨਾਲ ਅੰਗ ਨੂੰ ਅਹਿੱਲ ਕਰਨਾ, ਐਮਰਜੈਂਸੀ ਸਮੇਂ ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਮਦਦ ਲਈ ਬੁਲਾਉਣ ਅਤੇ ਬੱਲਡ ਪਰੈਸ਼ਰ ਸ਼ੂਗਰ ਦੇ ਘਟਣ ਸਮੇਂ ਫ਼ਸਟ ਏਡ ਕਰਨ ਦੀ ਜਾਣਕਾਰੀ ਦਿੱਤੀ

ਬੱਚਿਆਂ ਦੇ ਅੰਤਰ ਹਾਉਸ ਮੁਕਾਬਲੇ ਕਰਵਾਕੇ, ਜੈਤੂ ਵਿਦਿਆਰਥੀਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਰਮਨਜੀਤ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਕਾਕਾ ਰਾਮ ਵਰਮਾ ਜੀ ਰਾਹੀਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ, ਐਨ ਐਸ ਐਸ ਵੰਲਟੀਅਰਾਂ, ਐਨ ਸੀ ਸੀ ਕੈਡਿਟਸ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਉਨ੍ਹਾਂ ਵਲੋਂ ਟ੍ਰੇਨਿੰਗ ਦੇਕੇ, ਮੁਕਾਬਲੇ ਕਰਵਾਕੇ ਬੱਚਿਆਂ ਦੇ ਹੌਸਲੇ ਹਿੰਮਤ ਆਤਮ ਵਿਸ਼ਵਾਸ ਉਤਸ਼ਾਹਿਤ ਕੀਤੇ ਜਾ ਰਹੇ ਹਨ। ਸ਼੍ਰੀ ਕਾਕਾ ਰਾਮ ਵਰਮਾ ਨੇ ਗਰਮੀ ਧੁੱਪਾਂ ਅਤੇ ਹੈਜੇ ਸਨ- ਸਟ੍ਰੋਕ, ਹੀਟ ਸਟਰੋਕ ਤੋ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣ, ਬਜ਼ਾਰੂ ਤਲੀਆਂ, ਬਾਸੀ ਅਤੇ ਬਜ਼ਾਰੂ ਜੂਸ ਆਦਿ ਤੋਂ ਬਚਣ,‌ ਧੁੱਪ ਵਿਚ ਜਾਂਦੇ ਹੋਏ ਸਿਰ ਢੱਕ ਕੇ ਰਖਣਾ, ਸੂਤੀ ਹਵਾਦਾਰ ਕਪੜੇ ਪਹਿਨਣ ਅਤੇ ਫਲ ਖਾਕੇ ਦੋ ਘੰਟੇ ਪਾਣੀ ਨਾ ਪੀਣ, ਹੈਜ਼ਾ ਡੀਹਾਈਡ੍ਰੇਸ਼ਨ ਹੋਣ ਤੇ ਉਬਲਿਆ ਪਾਣੀ ਪੀਣ ਅਤੇ ਵੱਧ ਮਿਠਾ ਲੈਣ ਅਤੇ ਜਲਦੀ ਤੋਂ ਜਲਦੀ ਮੈਡੀਕਲ ਸਹਾਇਤਾ ਲੈਣ ਦੀ ਸਲਾਹ ਦਿੱਤੀ। ਜੈਤੁ ਬੱਚਿਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਇਹ ਸੇਫਟੀ ਫ਼ਸਟ ਏਡ ਸੀ ਪੀ ਆਰ, ਫਾਇਰ ਸੇਫਟੀ ਅਤੇ ਹੈਲਪ ਲਾਈਨ ਨੰਬਰਾਂ ਦੀ ਜਾਣਕਾਰੀ ਆਪਣੇ ਪਰਿਵਾਰਿਕ ਮੈਂਬਰਾਂ ਮਹੱਲੇ ਵਾਲੇ ਲੋਕਾਂ ਨੂੰ ਵੀ ਦਿੱਤੀ ਜਾਂਦੀ ਹੈ। ਇਨ੍ਹਾਂ ਵਿਸ਼ਿਆਂ ਬਾਰੇ ਮਾਪਿਆਂ ਅਤੇ ਬਜ਼ੁਰਗਾਂ ਨੂੰ ਜਾਣਕਾਰੀ ਨਹੀਂ ਹੈ। ਪ੍ਰਿੰਸੀਪਲ ਸ਼੍ਰੀਮਤੀ ਰਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੇ ਬੋਰਡ ਦੇ ਪੇਪਰਾਂ ਵਿੱਚ ਬਹੁਤ ਚੰਗੇ ਨੰਬਰ ਪ੍ਰਾਪਤ ਕੀਤੇ ਹਨ।

Leave a Reply

Your email address will not be published. Required fields are marked *