ਪਟਿਆਲਾ

ਸਿੱਖਿਆ ਵਿਭਾਗ ਵਲੋਂ ਏਡਿਡ ਸਕੂਲਾਂ ਨੂੰ ਬੰਦ ਕਰਨ ਦੀ ਸ਼ਾਜਿਸ਼ ਦਾ ਹੋ ਰਿਹਾ ਸੂਬਾ ਪੱਧਰੀ ਵਿਰੋਧ

ਰੋਸ ਵਲੋਂ ਏਡੀਡ ਸਕੂਲ ਯੂਨੀਅਨ ਵਲੋਂ 22 ਨੂੰ ਸਿੱਖਿਆ ਮੰਤਰੀ ਦੇ ਹਲਕੇ ਰੋਸ ਮਾਰਚ ਦਾ ਐਲਾਨ

ਸਮੁੱਚੇ ਪੰਜਾਬ ਦੇ ਅਧਿਆਪਕ, ਪੈਨਸ਼ਨਰ ਤੇ ਕਮੇਟੀਆਂ ਦੇ ਨੁਮਾਇੰਦੇ ਰੋਸ਼ ਮਾਰਚ ਵਿੱਚ ਕਰਨਗੇ ਸ਼ਮੂਲੀਅਤ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਨੂੰ ਬੰਦ ਕਰਨ ਦੀ ਸ਼ਾਜਿਸ ਨੂੰ ਰੋਕਣ ਲਈ ਅੱਜ ਏਡਿਡ ਸਕੂਲਾਂ ਦੀ ਮੈਨੇਜਮੈਂਟ ਐਸੋਸੀਏਸ਼ਨ, ਪੈਨਸ਼ਨਰ ਐਸ਼ੋਸੀਏਸ਼ਨ ਅਤੇ ਅਧਿਆਪਕ ਯੂਨੀਅਨ ਦੀ ਮੀਟਿੰਗ ਰਾਮਗੜ੍ਹੀਆਂ ਸਕੂਲ ਵਿਖੇ ਸੂਬਾ ਪ੍ਰਧਾਨ ਐਨ.ਐਨ.ਸੈਣੀ , ਪੈਨਸ਼ਨਰ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਮੈਨੇਜਮੈਂਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੇਵਾ ਸਿੰਘ ਚਾਵਲਾ ਦੀ ਅਗਵਾਈ ਵਿਚ ਕੀਤੀ ਗਈ।ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਪੁੱਜੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ 16 ਮਈ ਨੂੰ ਇਕ ਪੱਤਰ ਜਾਰੀ ਕਰਕੇ ਏਡਿਡ ਸਕੂਲਾਂ ਦੀਆਂ ਗ੍ਰਾਂਟਾ ਬੰਦ ਕਰਨ ਦੀ ਸ਼ਾਜਿਸ਼ ਰਚੀ ਹੈ , ਜਿਸ ਨੂੰ ਕਿਸੀ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਸੂਬਾ ਪ੍ਰਧਾਨ ਅੇਨ.ਐਨ.ਸੈਣੀ ਅਤੇ ਪੈਨਸ਼ਨਰ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਅਗਰ ਸਿੱਖਿਆ ਵਿਭਾਗ ਨੇ ਇਹ ਏਡਿਡ ਸਕੂਲਾਂ ਵਿਰੋਧੀ ਪੱਤਰ ਜਲਦ ਵਾਪਸ ਨਾ ਲਿਆ ਤਾਂ ਸਿੱਖਿਆ ਵਿਭਾਗ ਦੇ ਇਸ ਮਾਰੂ ਫੈਸਲੇ ਦੇ ਖਿਲਾਫ ਪੰਜਾਬ ਦੇ ਸਮੁੱਚੇ ਏਡਿਡ ਸਕੂਲਾਂ ਦੇ ਅਧਿਆਪਕ ਸਮੂਹਿਕ ਛੁੱਟੀ ਲੈ ਕੇ ਅਤੇ ਏਡਿਡ ਸਕੂਲਾਂ ਦੇ ਪੈਨਸ਼ਨਰ ਤੇ ਮੈਨੇਜਮੈਂਟ ਐਸੋਸ਼ੀਏਸ਼ਨ ਦੇ ਪ੍ਰਤੀਨਿਧੀ 22 ਮਈ ਦਿਨ ਬੁੱਧਵਾਰ ਨੂੰ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਸ਼ਾਲ ਰੋਸ ਮਾਰਚ ਕਰਨਗੇ।

ਯੂਨੀਅਨ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਗ੍ਰਾਂਟ ਬੰਦ ਕਰਨਾ ਚਾਹੁੰਦਾ ਹੈ।ਜਿਸ ਕਰਕੇ ਵਿਭਾਗ ਵਲੋਂ ਏਡਿਡ ਸਕੂਲਾਂ ਤੋਂ ਬੇਲੋੜੀ ਸੂਚਨਾ ਮੰਗ ਰਿਹਾ ਹੈ।ਜਿਸ ਨੂੰ ਕਿਸੀ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਯੂਨੀਅਨ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਖਿਲਾਫ ਇਹ ਰੋਸ ਮਾਰਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਕਰਕੇ ਉਹਨਾਂ ਦੇ ਪਿੰਡ ਤੋਂ ਹੁੰਦਾ ਹੋਇਆ ਨੰਗਲ ਤੱਕ ਜਾਵੇਗਾ।ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਏਡਿਡ ਸਕੂਲਾਂ ਨਾਲ ਧੱਕਾ ਕਰ ਰਹੀ ਹੈ।ਪਿਛਲੇ ਤਿੰਨ ਸਾਲਾਂ ਤੋਂ ਏਡਿਡ ਸਕੂਲਾਂ ਦੇ ਪੈਨਸ਼ਨਰ ਤੇ ਕਰਮਚਾਰੀ ਛੇਵਾਂ ਤਨਖਾਹ ਕਮਿਸ਼ਨ ਨੂੰ ਤਰਸ ਰਹੇ ਹਨ।ਯੂਨੀਅਨ ਆਗੂਆਂ ਨੇ ਕਿਹਾ ਕਿ ਅਗਰ ਇਸ ਰੋਸ ਧਰਨੇ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਜੂੰ ਨਾ ਸਰਕੀ ਤਾਂ ਇਸ ਤੋਂ ਵੀ ਵੱਡਾ ਐਕਸ਼ਨ ਕੀਤਾ ਜਾਵੇਗਾ।ਇਸ ਮੀਟਿੰਗ ਵਿਚ ਸਾਰੇ ਜ਼ਿਲ੍ਹੇ ਦੇ ਆਗੂਆਂ ਦੀਆਂ ਰੋਸ ਰੈਲੀ ਲਈ ਡਿਊਟੀਆਂ ਵੀ ਲਗਾਈਆਂ ਗਈਆਂ।ਮੀਟਿੰਗ ਵਿਚ ਸ਼ਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਹਾਲੀ, ਅਮਰਜੀਤ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਰੋਪੜ,ਪ੍ਰਵੀਨ ਕੁਮਾਰ ਪ੍ਰਧਾਨ ਮੋਗਾ, ਦਲਜੀਤ ਸਿੰਘ ਬੋਲਾ ਪ੍ਰਧਾਨ ਨਵਾਂਸ਼ਹਿਰ, ਸਰਬਜੀਤ ਸਿੰਘ ਢਿੱਲੋਂ ਤਰਤਤਾਰਨ,ਰਣਜੀਤ ਸਿੰਘ ਅਨੰਦਪੁਰ ਸਾਹਿਬ, ਸਤਵਿੰਦਰ ਕੁਮਾਰ ਹੁਸ਼ਿਆਰਪੁਰ,ਹਰਦੀਪ ਸਿੰਘ ਰੋਪੜ, ਰਾਜਿੰਦਰ ਕੁਮਾਰ ਫਗਵਾੜਾ ਜਨਰਲ ਸਕੱਤਰ, ਪ੍ਰਿੰ.ਹਰਦੀਪ ਕੌਰ ਫਗਵਾੜਾ, ਯਾਦਵਿੰਦਰ ਕੁਮਾਰ ਕੁਰਾਲੀ,ਦਲਜੀਤ ਸਿੰਘ, ਪ੍ਰਿੰ.ਨਵਦੀਪ ਕੁਮਾਰ, ਸੁਰਿੰਦਰ ਕੁਮਾਰ ,ਰਣਬੀਰ ਸਿੰਘ ਨੰਗਲ, ਪਰਮਿੰਦਰ ਸਿੰਘ ਰਾਣਾ, ਸੰਦੀਪ ਕੁਮਾਰ, ਨਰਿੰਦਰ ਸਿੰਘ ਢਿੱਲੋਂ ਤਰਨਤਾਰਨ, ਲਾਲੀਸਨ ਮੋਗਾ, ਧਰਮਿੰਦਰ ਜੋਸ਼ੀ, ਮੁਨੀਸ਼ ਕੁਮਾਰ ਮੁਹਾਲੀ , ਪਟਿਆਲਾ ਤੋਂ ਅਸ਼ਵਨੀ ਮਦਾਨ, ਹਰਵਿੰਦਰ ਪਾਲ ਅਤੇ ਹੋਰ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *