ਐਨ ਸੀ ਸੀ ਕੈਡਿਟਸ ਨੂੰ ਧਰਤੀ ਪਾਣੀ ਦਰਖਤਾਂ ਨੂੰ ਬਚਾਉਣ ਦਾ ਪ੍ਰਣ ਕੀਤਾ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਐਨ ਸੀ ਸੀ ਕੈਡਿਟਸ ਨੇ, ਐਨ ਸੀ ਸੀ ਏਅਰ ਵਿੰਗ 3 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਪ੍ਰਣ ਕੀਤਾ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਨਾਗਰਿਕਾਂ ਨੂੰ ਪਰਾਲੀ, ਨਾ ਸਾੜਨ, ਫਾਲਤੂ ਚੀਜ਼ਾਂ ਨੂੰ ਅੱਗਾਂ ਨਾ ਲਗਾਉਣ, ਬਾਰੇ ਜਾਗਰੂਕ ਕਰਨ , ਕਿਉਂਕਿ ਪਰਾਲੀ ਜਾਂ ਫਾਲਤੂ ਚੀਜ਼ਾਂ ਸਾੜਨ ਕਰਕੇ ਪ੍ਰਦੂਸ਼ਣ, ਗਰਮੀ ਧੂੰਆਂ ਅਤੇ ਤਾਪਮਾਨ ਲਗਾਤਾਰ ਵੱਧਦੇ ਹਨ। ਜਿਸ ਕਾਰਨ ਇਨਸਾਨਾਂ ਬੱਚਿਆਂ ਪਸ਼ੂ ਪੰਛੀਆਂ ਕੀੜੇ ਮਕੌੜਿਆ ਦੀ ਹੱਤਿਆਵਾਂ ਹੋ ਰਹੀਆਂ ਹਨ। ਉਨ੍ਹਾਂ ਨੇ ਵੱਧ ਤੋਂ ਵੱਧ ਪੋਦੇ ਲਗਾਉਣ, ਦਰਖਤਾਂ ਦੀ ਸੇਵਾ ਸੰਭਾਲ ਕਰਨ ਅਤੇ ਪੈਟਰੋਲੀਅਮ ਬਿਜਲੀ ਪਦਾਰਥਾਂ ਨਾਲ ਚਲਣ ਵਾਲੀਆਂ ਮਸ਼ੀਨਾਂ, ਏ ਸੀ ਅਤੇ ਗੱਡੀਆਂ ਦੀ ਵਰਤੋਂ ਘੱਟ ਤੋਂ ਘੱਟ ਕਰਨ ਬਾਰੇ ਜਾਗਰੂਕ ਕਰਨ ਲਈ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਉਤਸ਼ਾਹਿਤ ਕੀਤਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਖੇਤਰ ਦੇ ਲੋਕਾਂ ਨੂੰ ਵਾਤਾਵਰਨ, ਪੀਣ ਵਾਲੇ ਪਾਣੀ, ਪੋਦਿਆਂ ਦਰਖਤਾਂ ਨੂੰ ਬਚਾਉਣ ਲਈ ਜਾਗਰੂਕ ਕਰਨ। ਕੂੜਾ ਆਦਿ ਰੇਹੜੀਆਂ ਰਾਹੀਂ ਬਾਹਰ ਭੇਜਣ।
ਐਨ ਸੀ ਸੀ ਅਫ਼ਸਰ ਸੱਚਨਾ ਸ਼ਰਮਾ ਨੇ ਕੇਡਿਟਜ ਨੂੰ ਆਪਣੇ, ਆਪਣੇ ਪਰਿਵਾਰਿਕ ਮੈਂਬਰਾਂ ਅਤੇ ਗੁਰੂਆਂ ਅਵਤਾਰਾਂ ਦੇ ਖੁਸ਼ੀ ਮੌਕੇ ਪੋਦੇ ਜ਼ਰੂਰ ਲਗਾਉਣ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ, ਰੈੰਡ ਕਰਾਸ ਅਤੇ ਚੀਫ਼ ਟ੍ਰੇਨਰ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ ਨੇ ਕੇਡਿਟਜ ਨੂੰ ਸਨ ਸਟ੍ਰੋਕ, ਹੀਟ ਸਟਰੋਕ ਗਰਮੀ ਦੀ ਧਕਾਵਟ, ਡੀਹਾਈਡ੍ਰੇਸ਼ਨ ਅਤੇ ਤੇਜ਼ ਬੁਖਾਰ ਹੋਣ ਤੇ ਫ਼ਸਟ ਏਡ ਅਤੇ ਹੋਮ ਨਰਸਿੰਗ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਧੁੱਪ ਵਿਚ ਜਾਂਦੇ ਹੋਏ ਆਪਣੇ ਸਿਰ, ਗਰਦਨ, ਬਾਹਵਾਂ ਨੂੰ ਬਚਾਉਣ ਲਈ ਸਿਰ ਤੇ ਗਿੱਲੇ ਕਪੜੇ, ਟੋਪੀ ਜਾ ਵ੍ਹੀਕਲ ਚਲਾਉਂਦੇ ਸਮੇਂ ਹੈਲਮਟ, ਪੱਗੜੀ ਦੀ ਵਰਤੋਂ ਜ਼ਰੂਰ ਕਰਨ ਤਾਂ ਜੋਂ ਸਟ੍ਰੋਕ ਤੋਂ ਬਚਾਓ ਹੋਵੇ। ਤੇਜ਼ ਬੁਖਾਰ ਹੋਣ ਤੇ ਮੱਥੇ ਤੇ ਠੰਢੇ ਪਾਣੀ ਦੀਆਂ ਪੱਟੀਆਂ ਕਰਨ, ਸਕੰਜਵੀ, ਵੱਧ ਸ਼ੂਗਰ, ਸ਼ੁੱਧ ਪਾਣੀ, ਹਲਕੀ ਕਸਰਤ ਦੀ ਮਹੱਤਤਾ ਦੱਸੀ। ਐਨ ਸੀ ਸੀ ਅਫ਼ਸਰ ਸੱਚਨਾ ਸ਼ਰਮਾ ਅਤੇ ਕੌਆਰਡੀਨੇਟਰ ਮੈਡਮ ਨਾਰੇਸ ਕੁਮਾਰੀ ਨੇ ਦੱਸਿਆ ਕਿ ਕੇਡਿਟਜ ਨੂੰ ਸਮੇਂ ਸਮੇਂ, ਆਪਣੀ, ਆਪਣੇ ਘਰ ਪਰਿਵਾਰ, ਮਹੱਲੇ ਦੀ ਸੁਰੱਖਿਆ ਬਚਾਉ, ਪੀੜਤਾਂ ਦੀ ਮਦਦ ਕਰਨ ਅਤੇ ਵਾਤਾਵਰਨ ਪ੍ਰਤੀ ਪ੍ਰੇਮ, ਹਮਦਰਦੀ, ਨਿਮਰਤਾ, ਸ਼ਹਿਣਸ਼ੀਲਤਾ ਅਤੇ ਅਨੁਸ਼ਾਸਨ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਦੇਸ਼ ਸਮਾਜ ਘਰ ਪਰਿਵਾਰਾਂ ਸੰਸਥਾਵਾਂ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

