ਐੱਨਆਈਟੀ ਅਤੇ ਆਈਕੇਜੀਪੀਟੀਯੂ ਨੇ ਪੰਜ ਰੋਜ਼ਾ ਡਰੋਨ ਤਕਨਾਲੋਜੀ ਬੂਟਕੈਂਪ ਦਾ ਕੀਤਾ ਉਦਘਾਟਨ
ਜਲੰਧਰ, 27 ਮਈ (ਮਧੂਸਾਰ ਬਿਊਰੋ) ਡਾ. ਬੀ. ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ) ਜਲੰਧਰ ਨੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਕਪੂਰਥਲਾ ਦੇ ਸਹਿਯੋਗ ਨਾਲ “ਡੀਐੱਫਡੀਏ: ਡਰੋਨ ਫੰਡਾਮੈਂਟਲਜ਼, ਡਿਵੈਲਪਮੈਂਟਸ ਐਂਡ ਐਪਲੀਕੇਸ਼ਨਜ਼” ਵਿਸ਼ੇ ’ਤੇ ਪੰਜ ਰੋਜ਼ਾ ਬੂਟਕੈਂਪ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ 27 ਮਈ ਤੋਂ 31 ਮਈ, 2024 ਤੱਕ ਚੱਲੇਗਾ।
ਬੂਟਕੈਂਪ ਦੀ ਅਗਵਾਈ ਮੁੱਖ ਜਾਂਚ ਕਰਤਾ ਪ੍ਰੋ. ਅਰੁਣ ਖੋਸਲਾ ਵੱਲੋਂ ਕੀਤੀ ਗਈ ਅਤੇ ਸਹਿ-ਮੁੱਖ ਜਾਂਚ ਕਰਤਾ ਡਾ. ਹੇਮੰਤ ਚੋਰੇ, ਡਾ. ਸਮੈਵੀਰ ਸਿੰਘ ਅਤੇ ਡਾ. ਓ.ਪੀ. ਵਰਮਾ ਦੇ ਨਾਲ-ਨਾਲ ਐਨਆਈਟੀ ਜਲੰਧਰ ਤੋਂ ਟੀਮ ਦੇ ਮੈਂਬਰ ਡਾ. ਸੰਦੀਪ ਵਰਮਾ, ਸ਼੍ਰੀ ਸੁਹੇਲ ਮੋਹੀ ਉਲ ਦਿਨ ਅਤੇ ਸੁਸ਼੍ਰੀ ਕੋਮਲ ਵੀ ਇਸ ਪ੍ਰੋਜੈਕਟ ਵਿੱਚ ਸ਼ਾਮਲ ਹਨ। ਆਈਕੇਜੀਪੀਟੀਯੂ ਦੇ ਈਸੀਈ ਵਿਭਾਗ ਦੇ ਮੁਖੀ ਪ੍ਰੋ. ਸਤਵੀਰ ਸਿੰਘ ਵੀ ਇਸ ਆਯੋਜਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਉਦਘਾਟਨੀ ਸਮਾਰੋਹ ਦੌਰਾਨ ਡਾ. ਹੇਮੰਤ ਚੋਰੇ ਨੇ ਯੂਏਐੱਸ ਪ੍ਰੋਜੈਕਟ ਵਿੱਚ ਮਨੁੱਖੀ ਸਰੋਤ ਸਮਰੱਥਾ ਨਿਰਮਾਣ ਅਤੇ ਕੋਰਸ ਦੀ ਸਮੱਗਰੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਪ੍ਰੋ. ਸਤਵੀਰ ਸਿੰਘ ਨੇ ਡਰੋਨ ਤਕਨਾਲੋਜੀ ਦੀ ਮਹੱਤਤਾ ਅਤੇ ਇਸ ਦੇ ਤੇਜ਼ ਵਿਕਾਸ ‘ਤੇ ਜ਼ੋਰ ਦਿੱਤਾ ਅਤੇ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਭਰੋਸਾ ਜਤਾਇਆ ਗਿਆ ਕਿ ਇਹ ਬੂਟਕੈਂਪ ਡਰੋਨ ਤਕਨਾਲੋਜੀ ਦੇ ਤੇਜ਼ੀ ਨਾਲ ਵਧ ਰਹੇ ਖੇਤਰ ਵਿੱਚ ਮਨੁੱਖੀ ਸਰੋਤਾਂ ਨੂੰ ਅਪਗ੍ਰੇਡ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

