ਅੰਮ੍ਰਿਤਸਰਚੰਡੀਗੜ੍ਹਪੰਜਾਬ

ਗੁਰਜੀਤ ਔਜਲਾ ਨੇ ਕੀਤਾ ਸਿੱਧੂ ਮੂਸੇਆਲੇ ਨੂੰ ਯਾਦ

ਅੰਮ੍ਰਿਤਸਰ – (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਹਰਮਨ ਪਿਆਰੇ ਗਾਇਕ ਸਿੱਧੂ ਮੂਸੇਆਲੇ ਦੀ ਦੂਸਰੀ ਬਰਸੀ ਦੇ ਕਾੰਗਰਸ ਲੋਕਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਉਹਨਾਂ ਨੂੰ ਯਾਦ ਕੀਤਾ ਅਤੇ ਸ਼ਰਧਾੰਜਲੀ ਦਿੱਤੀ।ਇਸ ਦੌਰਾਨ ਉਨ੍ਹਾਂ ਨਾਲ ਉੱਤਰਾਖੰਡ ਦੇ ਵਿਰੋਧੀ ਧਿਰ ਦੇ ਨੇਤਾ ਯਸ਼ਪਾਲ ਆਰੀਆ ਵੀ ਮੌਜੂਦ ਸਨ। ਔਜਲਾ ਨੇ ਸਿੱਧੂ ਮੂਸੇਆਲੇ ਨੂੰ ਯਾਦ ਕਰਦਿਆਂ ਕਿਹਾ ਕਿ ਦੋ ਸਾਲ ਬਾਅਦ ਵੀ ਉਸਨੂੰ ਇਨਸਾਫ ਨਹੀਂ ਮਿਲਿਆ। ਜਿਹੜੀ ਪਾਰਟੀ ਕਹਿੰਦੀ ਸੀ ਕਿ ਉਹ ਵੀਆਈਪੀ ਕਲਚਰ ਖਤਮ ਕਰੇਗੀ ਉਹਨਾਂ ਦੇ ਪਰਿਵਾਰ ਆਲੇ ਵੀ ਗਨਮੈਨ ਦੇ ਬਿਨਾਂ ਨਹੀੰ ਚਲਦੇ।

ਸਿੱਧੂ ਮੂਸੇਆਲੇ ਦੀ ਮੌਤ ਲਈ ਵੀ ਆਮ ਆਦਮੀ ਪਾਰਟੀ ਜਿੰਮੇਵਾਰ ਹੈ ਜਿਹਨਾਂ ਨੇ ਪਹਿਲਾਂ ਉਸਦੀ ਸਿਕਿਉਰਟੀ ਖਤਮ ਕੀਤੀ ਫੇਰ ਰੋਲਾ ਪਾ ਦਿੱਤਾ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਚ ਜਦੋਂ ਦੀ ਆਪ ਦੀ ਸਰਕਾਰ ਆਈ ਹੈ ਉਦੋਂ ਤੋ ਲਾੱ ਐਂਡ ਆਰਡਰ ਖਤਮ ਹੋ ਚੁਕਾ ਹੈ। ਵਪਾਰਿਆਂ ਕੋਲੋਂ ਫਿਰੋਤਿਆਂ ਮੰਗੀਆਂ ਜਾ ਰਹੀਆੰ ਹਨ। ਉਹਨਾਂ ਦੀ ਆਪਣੀ ਰੈਲੀ ਤੇ ਸਰੇਆਮ ਗੋਲਿਆਂ ਚਲਾਈਆਂ ਗਈਆਂ ਅਤੇ ਕੱਲ ਇੱਕ ਵਕੀਲ ਨੂੰ ਵੀ ਟਾਰਗੇਟ ਕੀਤਾ ਗਿਆ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾੰਗਰਸ ਦੇ ਸਮੇਂ ਤੇ ਹੀ ਦੇਸ਼ ਵਿੱਚ ਹੁਣ ਸੁਰਖਿਆ ਦਾ ਮਾਹੌਲ ਬਣੇਗਾ ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਕਾੰਗਰਸ ਨੂੰ ਵੋਟ ਦੇਕੇ ਜੇਤੂ ਬਣਾਉਣ।.

Leave a Reply

Your email address will not be published. Required fields are marked *