ਪਟਿਆਲਾ

ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ ਪਟਿਆਲਾ ਵਲੋਂ ਵਾਤਾਵਰਨ ਸੰਭਾਲ ਲਈ ਵੱਡਮੁਲਾ ਯੋਗਦਾਨ -ਹਰਪਰੀਤ ਸੰਧੂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਡੈਡੀਕੇਟਿਡ ਬ੍ਰਦਰਜ਼ ਗਰੁੱਪ ਆਫ ਪੰਜਾਬ ਰਜਿ ਪਟਿਆਲਾ ਵਲੋਂ ਕੀਮਤੀ ਜਾਨਾਂ ਬਚਾਉਣ ਲਈ ਵਿਦਿਆਰਥੀਆਂ, ਅਧਿਆਪਕਾ, ਪੁਲਿਸ,ਫਾਇਰ ਬ੍ਰਿਗੇਡ ਕਰਮਚਾਰੀਆਂ, ਸੜਕੀ ਹਾਦਸਿਆਂ, ਘਰੇਲੂ ਦੁਰਘਟਨਾਵਾਂ ਅਤੇ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਪੀੜਤਾਂ ਦੀਆ ਜਾਨਾਂ ਬਚਾਉਣ ਲਈ ਯਤਨ ਕਰਨੇ ਵਾਲੇ, ਵਾਤਾਵਰਨ ਬਚਾਉਣ ਲਈ ਪੋਦੇ ਲਗਾਉਣਾ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ।ਮੁਖ ਮਹਿਮਾਨ ਸ੍ਰੀ ਮੁਕੇਸ਼ ਕੁਮਾਰ ਸ਼ਰਮਾ ਪੀ.ਪੀ.ਐਸ.ਡੀ.ਐਸ.ਪੀ.ਜੇਲ ਵਾਇਸ ਪ੍ਰਿੰਸੀਪਲ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਆਪਣੇ ਉਦਘਾਟਨੀ ਸਮਾਗਮ ਵਿੱਚ ਬੋਲਦਿਆਂ ਕਿਹਾ ਅੱਜ ਸਾਡੇ ਦੇਸ਼ ਵਿੱਚ 33% ਜੰਗਲ ਦੀ ਲੋੜ ਹੈ ਸਾਨੂੰ ਵੱਧ ਤੋਂ ਵੱਧ ਪੋਦੇ ਲਗਾਉਣਾ ਚਾਹੀਦੇ ਹਨ ਪਟਿਆਲਾ ਦੀ ਨਾਮੀ ਸਮਾਜ ਸੇਵੀ ਸੰਸਥਾਵਾਂ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ ਪਟਿਆਲਾ ਵਲੋਂ ਪਿਛਲੇ ਦੋ ਦਹਾਕਿਆਂ ਤੋਂ ਲਹਿਰ ਚਲਾਈ ਗਈ ਹੈ “ਹਰ ਮਨੁੱਖ ਲਾਵੇ ਦੋ ਰੁੱਖ। ਪਟਿਆਲਾ ਸ਼ਹਿਰ ਵਿੱਚ ਸਾਡੇ ਟ੍ਰੇਨਿੰਗ ਸਕੂਲ ਪਟਿਆਲਾ ਦੇ ਕੈਂਪਸ ਵਿੱਚ ਵੀ ਉਪਕਾਰ ਸਿੰਘ ਪ੍ਰਧਾਨ ਜੀ ਨੇ ਆਪਣੇ ਬੇਟੇ ਦੇ ਜਨਮਦਿਨ ਦੀਆਂ ਤੇ ਲਗਾਤਾਰ ਤਿੰਨ ਸਾਲ ਫਰੂਟ, ਛਾਂਦਾਰ ਪੋਦੇ ਲਗਾਏ ਗਏ ਹਨ। ਅੱਜ ਦਰਖ਼ਤ ਬਣੇਂ ਹਨ।

ਇਸ ਸੁਸਾਇਟੀ ਵੱਲੋਂ ਸਸਸਸ ਮਲਟੀਪਰਪਜ ਸਕੂਲ ਦੀ ਦੀਵਾਰ ਦੇ ਨਾਲ ਨਾਲ ਥਾਪਰ ਯੂਨੀਵਰਸਿਟੀ,ਸਟੇਟ ਕਾਲਜ,ਬੀ.ਐਡ.ਕਾਲਜ, ਸਰੀਰਿਕ ਸਿੱਖਿਆ ਕਾਲਜ, ਵਿਕਰਮ ਕਾਲਜ, ਮੋਦੀ ਮੰਦਰ,ਬਾਹਵਲਪੁਰ ਪੈਲੇਸ ਦੀ ਪਾਰਕਿੰਗ, ਭਾਸ਼ਾ ਵਿਭਾਗ, ਵੱਖ -ਵੱਖ ਸਕੂਲਾਂ, ਕਾਲਜਾਂ ਪੁਲਿਸ ਸਟੇਸ਼ਨ, ਪਟਿਆਲਾ ਦੇ ਆਲੇ ਦੁਆਲੇ ਪਿੰਡਾਂ ਵਿੱਚ ਕਾਫੀ ਤਾਦਾਦ ਵਿਚ ਪੋਦੇ ਲਗਾ ਰਹੇ ਹਨ। ਇਹਨਾਂ ਦੀ ਟੀਮ ਨੂੰ ਡਾ ਰਕੇਸ਼ ਬਰਮੀ, ਹਰਪ੍ਰੀਤ ਸੰਧੂ, ਕਾਕਾ ਰਾਮ ਵਰਮਾ, ਵਲੋਂ ਚਰਨਪਾਲ ਸਿੰਘ, ਬਨਵਾਰੀ ਲਾਲ ਸ਼ਰਮਾ, ਗੁਰੂਇੰਦਰਪਾਲ ਸਿੰਘ ਸੰਧੂ, ਬਲਵਿੰਦਰ ਕੌਰ, ਮਨਜੀਤ ਕੌਰ ਨੂੰ ਵਾਤਾਵਰਨ ਸੰਭਾਲ ਲਈ ਸਨਮਾਨਿਤ ਕੀਤਾ। ਪ੍ਰਧਾਨ ਡਾ ਰਕੇਸ਼ ਬਰਮੀ ਜੀ ਨੇ ਤੇ ਸੁਖਵਿੰਦਰ ਖੋਸਲਾ, ਕਾਕਾ ਰਾਮ ਵਰਮਾ ਨੇ ਉਪਕਾਰ ਸਿੰਘ ਦੀ ਅਗਵਾਈ ਵਿੱਚ ਸੁਸਾਇਟੀ ਸਮਾਜ ਲਈ ਕੰਮ ਕਰ ਰਹੇ ਹਨ। ਇਹਨਾਂ ਨੂੰ ਮੁਬਾਰਕਬਾਦ ਦਿੱਤੀ। ਮਿਤੀ 1 ਜੂਨ ਤੋਂ ਨੇਚਰ ਪਾਰਕ ਨਾਭਾ ਰੋਡ ਵਿਖੇ ਪਾਵਰ ਹਾਊਸ ਯੂਥ ਕਲੱਬ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਜਤਵਿੰਦਰ ਗਰੇਵਾਲ, ਪਰਮਿੰਦਰ ਭਲਵਾਨ ਦੀ ਅਗਵਾਈ ਵਿੱਚ ਪਾਰਕ ਨੂੰ ਪਲਾਸਟਿਕ ਰਹਿਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਪਕਾਰ ਸਿੰਘ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਬਰਸਾਤਾਂ ਪੈਣ ਤੋ ਬਾਦ ਪੋਦੇ ਲਗਾਏ ਜਾਣ ਇਸ ਤੋਂ ਪਹਿਲਾਂ ਪੋਦੇ ਲਗਾਉਣਾ ਠੀਕ ਨਹੀਂ ਹੈ ਚਰਨਪਾਲ ਸਿੰਘ, ਗੁਰਵਿੰਦਰ ਪਾਲ ਸੰਧੂ, ਤੇ ਸਕੂਲੀ ਬੱਚੇ ਵੀ ਸਹਿਯੋਗ ਕਰ ਰਹੇ ਹਨ

Leave a Reply

Your email address will not be published. Required fields are marked *