ਕਹਿਰ ਦੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਲਈ ਤੇ ਪਾਣੀ ਪਿਆਉਣ ਲਈ ਕਲੱਬ ਵਲੋਂ ਮਿੱਟੀ ਦੇ ਭਾਂਡੇ ਵੰਡੇ
ਪੰਛੀਆਂ ਨੂੰ ਬਚਾਉਣ ਲਈ ਮਿੱਟੀ ਦੇ ਭਾਂਡੇ *ਚ ਪਾਣੀ ਦੇ ਭਰ ਕੇ ਘਰਾਂ ਦੀਆਂ ਛੱਤਾਂ, ਪਾਰਕਾਂ ਆਦਿ ਜਗ੍ਹਾਂ ਤੇ ਰੱਖਣ ਲੋਕ—ਕਾਕਾ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਦਿਨ ਪ੍ਰਤੀ ਦਿਨ ਮੋਸਮ ਦਾ ਤਾਪਮਾਨ ਵੱਧ ਰਿਹਾ ਹੈ ਜਿਸ ਕਾਰਨ ਪਾਣੀ ਦੀ ਭਾਲ ਵਿੱਚ ਪੰਛੀ ਪਰਿੰਦੇ ਸ਼ਹਿਰਾਂ ਤੋਂ ਗਾਇਬ ਹੋ ਰਹੇ ਹਨ। ਇਸ ਲਈ ਇਨ੍ਹਾਂ ਪੰਛੀਆਂ ਦੀ ਮੌਜੂਦਗੀ ਸ਼ਹਿਰਾਂ ਵਿੱਚ ਯਕੀਨੀ ਬਣਾਉਣ ਲਈ ਸਾਨੂੰ ਕੁੱਝ ਸਮਾਂ ਇਨ੍ਹਾਂ ਦੀ ਭਲਾਈ ਲਈ ਜਰੂਰ ਕੱਢਣਾ ਚਾਹੀਦਾ ਹੈ ਅੱਤਾਂ ਦੀ ਪੈ ਰਹੀ ਗਰਮੀ ਦੇ ਮੌਸਮ ਨੂੰ ਧਿਆਨ *ਚ ਰੱਖਦਿਆ ਬੇਜੁਬਾਨ ਪੰਛੀਆਂ ਦੀ ਪਿਆਸ ਬੁਝਾਉਣ ਲਈ ਕੁਦਰਤੀ ਮਿੱਟੀ ਦੇ ਭਾਂਡੇ ਵੰਡੇ ਗਏ ਘਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨ੍ਹਾਂ ਬਰਤਨਾਂ ਵਿੱਚ ਰੋਜ਼ਾਨਾ ਸਾਫ ਪਾਣੀ ਪਾਉਣ ਦੀ ਅਪੀਲ ਕਰਦਿਆ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਗਰਮੀਆਂ ਦੇ ਸਮੇਂ ਸਭ ਤੋਂ ਵੱਧ ਮਾਰ ਪੰਛੀਆਂ ਨੂੰ ਹੀ ਝੇਲਣੀ ਪੈਂਦੀ ਹੈ ਹਰ ਸਾਲ ਵੱਡੀ ਗਿਣਤੀ ਵਿੱਚ ਭਿਆਨਕ ਗਰਮੀ ਵਿੱਚ ਪਾਣੀ ਨਾ ਮਿਲਣ ਕਾਰਨ ਪੰਛੀ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ
ਪਿੰਡਾਂ ਦੇ ਹਾਲਾਤ ਪੰਛੀਆਂ ਲਈ ਇੰਨੀਆਂ ਸਮੱਸਿਆਵਾਂ ਪੈਦਾ ਨਹੀੱ ਕਰਦੇ ਜਿਨ੍ਹਾਂ ਪਾਣੀ ਕਾਰਨ ਸ਼ਹਿਰਾਂ ਵਿੱਚ ਇਨ੍ਹਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। ਇਸ ਲਈ ਕਹਿਰ ਦੀ ਗਰਮੀ ਤੋਂ ਪੰਛੀਆਂ ਨੂੰ ਬਚਾਉਣ ਲਈ ਲੋਕ ਮਿੱਟੀ ਦੇ ਭਾਂਡੇ ਘਰਾਂ ਦੀਆਂ ਦੀਆਂ ਛੱਤਾਂ, ਪਾਰਕਾਂ, ਮੰਦਿਰਾਂ ਆਦਿ ਜਗ੍ਹਾਂ ਉੱਤੇ ਪਾਣੀ ਨਾਲ ਭਰ ਕੇ ਰੱਖੇ ਜਾਣ ਤਾਂ ਜ਼ੋ ਕਿ ਪੰਛੀਆਂ ਦੀ ਹੋਂਦ ਨੂੰ ਬਚਾਇਆ ਜਾ ਸਕੇ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਛੀਆਂ ਦੀ ਸੇਵਾ ਸਬੰਧੀ ਪ੍ਰੇਰਿਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਰਹਿੰਦੇ ਪੰਛੀਆਂ ਦੀਆਂ ਪ੍ਰੇਸ਼ਾਨੀਆਂ ਗਰਮੀਆਂ ਵਿੱਚ ਵੱਧ ਹੁੰਦੀਆਂ ਹਨ ਕਿਉਂਕਿ ਇਸ ਮੌਸਮ ਵਿੱਚ ਇਨ੍ਹਾਂ ਨੂੰ ਪਾਣੀ ਅਸਾਨੀ ਨਾਲ ਨਹੀਂ ਮਿਲਦਾ। ਇਨਸਾਨ ਆਪਣੀ ਪਿਆਸ ਹਰ ਸੰਭਵ ਬੁੱਝਾ ਲੈਦਾ ਹੈ ਪਰ ਅਨੇਕਾਂ ਹੀ ਬੇਜੁਬਾਨ ਪੰਛੀ ਗਰਮੀ ਦੇ ਮੌਸਮ ਵਿੱਚ ਪਾਣੀ ਨਾ ਮਿਲਣ ਕਾਰਨ ਦਮ ਤੋੜ ਜਾਂਦੇ ਹਨ। ਇਸ ਲਈ ਕਲੱਬ ਵੱਲੋਂ ਪੰਛੀਆਂ ਨੰੂੰ ਬਚਾਉਣ ਲਈ ਵੱਖ—ਵੱਖ ਪਾਰਕਾਂ ਵਿੱਚ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਭਰ ਕੇ ਰੱਖਿਆ ਗਿਆ। ਇਸ ਮੌਕੇ ਮੋਹਨ ਲਾਲ ਕੁੱਕੀ, ਦੀਪਕ ਵਡੇਰਾ, ਅਭਿਸ਼ੇਕ ਸਿੰਗਲਾ, ਸੰਜੀਵ ਕੁਮਾਰ, ਰਾਣੀ ਸ਼ਰਮਾ, ਕਵੀਤਾ ਅਗਰਵਾਲ, ਗੌਰਵ ਸ਼ਰਮਾ, ਲਕਸ਼ਮੀ, ਨਿਹਾ ਸਿੰਗਲਾ, ਸੀਮਾ ਵਡੇਰਾ, ਨਿਤਿਕਾ ਸ਼ਰਮਾ, ਬਾਲਾ ਰਾਣੀ, ਜੱਗੀ, ਕਮਲੇਸ਼, ਰਾਜ, ਕਮਲਜੀਤ ਕੌਰ, ਰਾਣੋ, ਖੁਸ਼ੀ, ਕੋਮਲ ਆਦਿ ਹਾਜਰ ਸਨ।

