ਵਾਤਾਵਰਨ ਦੀ ਸੰਤੁਲਤਾ ਬਣਾਈ ਰੱਖਣ ਲਈ ਪੌਦੇ ਲਗਾਏ:- ਜਸਵੰਤ ਸਿੰਘ ਕੌਲੀ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹੈਲਥ ਅਵੇਅਰਨੈੱਸ ਸੁਸਾਇਟੀ ਬਾਰਾਂਦਰੀ ਗਾਰਡਨ ਰਜਿ.ਪਟਿਆਲਾ ਵੱਲੋਂ ਬਾਰਾਂਦਰੀ ਵਿੱਚ ਫਲਦਾਰ, ਛਾਂਦਾਰ ਬੂਟੇ ਵੱਖ ਵੱਖ ਕਿਸਮ ਦੇ ਲਗਾਏ ਗਏ । ਵਿਸ਼ਵ ਵਿੱਚ ਤਪਦੀ ਅਤਿ ਦੀ ਗਰਮੀ ਅਤੇ ਵਧਦੇ ਤਾਪਮਾਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਤੇ ਧਰਤੀ ਦੀ ਅਸੰਤੁਲਤਾ ਦਾ ਭੈਅ ਹੋਣ ਕਾਰਨ ਬੂਟੇ ਲਗਾਉਣੇ ਅਤਿ ਜਰੂਰੀ ਹਨ। ਗਲੈਸ਼ੀਅਰ (ਬਰਫੀਲੇ ਪਹਾੜ) ਬਹੁਤ ਤੇਜੀ ਨਾਲ ਪਿੰਘਲ ਰਹੇ ਹਨ। ਉਹਨਾਂ ਨੂੰ ਬਚਾਉਣ ਵਾਸਤੇ ਬੂਟੇ ਲਗਾਉਣ ਦਾ ਉਪਰਾਲਾ ਅਤੀ ਜਰੂਰੀ ਹੈ। ਵਰਣਾ ਗੋਲਬਲ ਵਾਰਮਿੰਗ ਦਾ ਤੇਜੀ ਨਾਲ ਵੱਧ ਰਿਹਾ ਖਤਰਾ ਮਨੁੱਖੀ ਜੀਵਨ ਹੋਂਦ ਖਤਮ ਹੋਣ ਕਿਨਾਰੇ ਹੈ। ਇਸੇ ਕਰਕੇ ਵਾਤਾਵਰਨ ਵਿੱਚ ਤਬਦੀਲੀਆਂ ਕੁਦਰਤ ਵੱਲੋਂ ਇਕ ਸੂਚੇਤ ਸੰਕੇਤ ਹੈ। ਜੋ ਕਿ ਮਨੁੱਖਤਾ ਲਈ ਗੰਭੀਰ ਖਤਰਨਾਕ ਹੈ। ਗਰਮੀ ਦੇ ਪ੍ਰਕੋਪ ਤੋਂ ਬਚਣ ਲਈ ਪੌਦੇ ਲਗਾਉਣੇ ਅਤੀ ਜਰੂਰੀ ਹਨ। ‘ਹਰ ਮਨੁੱਖ ਲਾਵੇ ਰੁੱਖ ਜਿੰਦਗੀ ਵਿੱਚ ਮਿਲੇਗਾ ਸੁੱਖ’ ।
ਇਸ ਮੌਕੇ ਪ੍ਰਧਾਨ ਜਸਵੰਤ ਸਿੰਘ ਕੌਲੀ ਨੇ ਵਧ ਤੋਂ ਵਧ ਬੂਟੇ ਲਗਾਉਣ ਦੀ ਪ੍ਰੇਰਨਾ ਦਿੱਤੀ ਅਤੇ ਉਹਨਾਂ ਦੀ ਪਾਲਣਾ ਕਰਨੀ ਸਬੰਧੀ ਗੰਭੀਰਤਾ ਨਾਲ ਜਿੰਮੇਵਾਰੀ ਨਿਭਾਉਣ ਦੀ ਤਾਕੀਦ ਵੀ ਕੀਤੀ। ਤਾਰਾਂ ਸਿੰਘ ਭਮਰਾ ਜਨਰਲ ਸਕੱਤਰ ਨੇ ਹਰ ਮਨੁੱਖ ਨੂੰ ਬੂਟੇ ਲਗਾਉਣ ਪ੍ਰਤੀ ਪ੍ਰੇਰਿਤ ਕੀਤਾ। ਸੰਸਥਾ ਦੇ ਸਲਾਹਕਾਰ ਡਾ. ਜੀ.ਐਸ.ਆਨੰਦ ਸਾਬਕਾ ਡਾਇਰੈਕਟਰ ਐਨ.ਆਈ.ਐਸ. ਪਟਿਆਲਾ ਨੇ ਵੱਧ ਚੜ੍ਹ ਕੇ ਬੂਟੇ ਲਗਾਉਣ ਸਬੰਧੀ ਸਾਰਿਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਵਾਤਾਵਰਨ ਬਚਾਉਣ ਲਈ, ਮਨੁੱਖੀ ਜੀਵਨ ਬਚਾਉਣ ਲਈ ਪੌਦੇ ਲਗਾਉਣੇ ਅਤੀ ਜਰੂਰੀ ਹਨ। ਇਸ ਸਮੇਂ ਕਾਰਜਕਾਰੀ ਮੈਂਬਰ ਪੂਰਨ ਚੰਦ ਸੁਆਮੀ ਨੇ ਪੌਦਿਆਂ ਲਗਾਉਣ ਵਿੱਚ ਅਹਿਮ ਯੋਗਦਾਨ ਪਾਇਆ । ਇਸ ਤੋਂ ਇਲਾਵਾ ਪ੍ਰਸਿੱਧ ਗਾਇਕਾ ਅਰਵਿੰਦਰ ਕੌਰ ਨੇ ਬਨਸਪਤੀ ਤੇ ਆਪਣੇ ਵਿਚਾਰ ਗਾਇਕੀ ਰੂਪ ਵਿੱਚ ਪ੍ਰਗਟ ਕੀਤੇ। ਸ੍ਰੀ ਕਵਾਤੜਾ ਸਾਹਿਬ ਉਹਨਾਂ ਦੀ ਪਤਨੀ, ਪੁੱਤਰ ਅਤੇ ਚਿੰਟੂ ਜੀ , ਚੰਦਰ ਜੀ, ਬਲੀ ਜੀ, ਅਸ਼ੋਕ ਜੀ ਆਦਿ ਹਾਜ਼ਰ ਸਨ।

