ਪਟਿਆਲਾ

ਪੀੜਤਾਂ ਦੀ ਮਦਦ ਕਰਨ ਦੇ ਜੋਸ਼ ਅਤੇ ਆਤਮ ਵਿਸ਼ਵਾਸ ਜਾਗ ਰਹੇ ਹਨ, ਬੱਚਿਆਂ ਵਿੱਚ- ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਪਟਿਆਲਾ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਅਤੇ ਫ਼ਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਲੜਕੀ ਲੱਵਜੀਤ ਕੋਰ ਅਤੇ ਪਵਨੀਤ ਕੌਰ ਨੂੰ ਆਪਣੇ ਸਕੂਲ ਦੇ ਇੱਕ ਬੱਚੇ ਨੂੰ ਕਿੰਡਨਪਿੰਗ ਹੋਣ ਤੋਂ ਬਚਾਇਆ ਸੀ ਜਿਸ ਹਿੱਤ ਡੀ ਬੀ ਜੀ ਦੇ ਪ੍ਰਧਾਨ ਡਾਕਟਰ ਰਾਕੇਸ਼ ਵਰਮੀ ਅਤੇ ਸਕੱਤਰ ਸ੍ਰੀ ਹਰਪ੍ਰੀਤ ਸੰਧੂ ਵਲੋਂ ਉਨ੍ਹਾਂ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਦੱਸਿਆ ਕਿ ਫਰਵਰੀ ਵਿੱਚ ਇਸੇ ਸਕੂਲ ਦੀ ਜਸਮੀਨ ਕੌਰ ਨੂੰ ਕੀਮਤੀ ਜਾਨਾਂ ਬਚਾਉਣ ਲਈ ਡੀ ਬੀ ਜੀ ਸੰਸਥਾ ਵਲੋਂ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ ਸਨਮਾਨਿਤ ਕੀਤਾ

ਕਿਉਂਕਿ ਇਸ ਲੜਕੀ ਨੇ ਆਪਣੇ ਪੜੋਸੀ ਦੀ ਦੋ ਸਾਲ ਦੀ ਬੱਚੀ ਜੋਂ ਮੰਜ਼ੇ ਤੋਂ ਡਿਗ ਕੇ ਬੇਹੋਸ਼ ਹੋ ਗਈ ਸੀ ਨੂੰ ਫ਼ਸਟ ਏਡ, ਸੀ ਪੀ ਆਰ ਅਤੇ ਬਨਾਉਟੀ ਸਾਹ ਦੇਕੇ, ਮਰਨ ਤੋਂ ਬਚਾਇਆ ਸੀ। ਪ੍ਰਿੰਸੀਪਲ ਨੇ ਦੱਸਿਆ ਕਿ ਸ਼੍ਰੀ ਕਾਕਾ ਰਾਮ ਵਰਮਾ ਜੀ, ਏ ਐਸ ਆਈ ਸ਼੍ਰੀ ਰਾਮ ਸ਼ਰਨ ਜੀ, ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ, ਹੀਰਾ ਆਟੋਜ ਡਰਾਇਵਿੰਗ ਸਕੂਲ ਦੇ ਮੈਨੇਜਰ ਸ੍ਰੀ ਆਸ਼ੀਸ਼ ਸ਼ਰਮਾ, ਪੰਜਾਬ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਕਾਉਸਲਰ ਪਰਵਿੰਦਰ ਵਰਮਾ ਅਤੇ ਸ਼੍ਰੀਮਤੀ ਅਰੂਨ ਜੈਨ, ਸੇਵਾ ਮੁਕਤ ਪ੍ਰਿੰਸੀਪਲ ਯੋਗਾ ਮਾਹਿਰ, ਸਮੇਂ ਸਮੇਂ ਉਨ੍ਹਾਂ ਦੇ ਬੱਚਿਆਂ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਆਵਾਜਾਈ ਨਿਯਮਾਂ ਕਾਨੂੰਨਾਂ, ਫਾਇਰ ਸੇਫਟੀ ਦੀ ਟ੍ਰੇਨਿੰਗ ਅਤੇ ਸਿਹਤ ਤਦੰਰੁਸਤੀ ਯੋਗਾ, ਨਸਿਆ ਤੋਂ ਬਚਣ, ਸਬੰਧੀ ਜਾਣਕਾਰੀ ਦੇਕੇ, ਘਰ ਬੱਚਿਆਂ ਨੂੰ ਆਪਣੇ ਪਰਿਵਾਰਾਂ ਮਹੱਲਿਆ ਅਤੇ ਸੜਕਾਂ ਗਲੀਆਂ ਵਿਖੇ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਪ੍ਰਸੰਸਾਯੋਗ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਦਿਆਰਥੀ ਅਧਿਆਪਕ ਨਾਗਰਿਕ ਨੂੰ ਫ਼ਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਾਇਰ ਸੇਫਟੀ ਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਜੋ ਐਮਰਜੈਂਸੀ ਸਮੇਂ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਇਆਂ ਜਾਵੇ।

Leave a Reply

Your email address will not be published. Required fields are marked *