ਚੌਥਾ ਦਰਜਾ ਮੁਲਾਜਮਾਂ ਨੇ ਮਨਾਈ ਆਪਣੇ ਮਰਹੁਮ ਆਗੂ ਕਾ. ਸੱਜਣ ਸਿੰਘ ਦੀ ਤੀਜੀ ਬਰਸੀ।
ਪਟਿਆਲਾ 15 ਜੂਨ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜਿਲਾ ਸ਼ਾਖਾ ਵੱਲੋਂ ਆਪਣੇ ਮਰਹੂਮ ਆਗੂ ਕਾ. ਸੱਜਣ ਸਿੰਘ ਦੀ ਤੀਜੀ ਬਰਸੀ, ਉਨ੍ਹਾਂ ਦੇ ਜਨਮ ਦਿਨ ਤੇ ਇੱਥੇ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਮਨਾਈ ਗਈ। ਇਸ ਮੌਕੇ ਤੇ ਉਹਨਾਂ ਵੱਲੋਂ ਟਰੇਡ ਯੂਨੀਅਨ ਲਹਿਰ ਨੂੰ ਸਮਰਪਿਤ ਆਪਣੇ ਜੀਵਨ ਦੇ ਪੰਜਾਹ ਸਾਲਾ ਵਿੱਚ ਮੁਲਾਜਮਾਂ ਵਿਸ਼ੇਸ਼ ਤੌਰ ਤੇ ਚੌਥਾ ਦਰਜਾ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਸਾਲ 1972, 1996, 2009 ਅਤੇ 2019 ਵਿੱਚ ਰੱਖੇ ਚਾਰ ਮਰਨ ਵਰਤ ਦੌਰਾਨ ਤਿੰਨ ਤਨਖਾਹ ਕਮਿਸ਼ਨਰ ਦੀਆਂ ਰਿਪੋਰਟਾਂ ਲਾਗੂ ਕਰਵਾਈਆ, ਅਨੇਕਾਂ ਭੱਤਿਆਂ ਵਿੱਚ ਦੁਗਣਾ ਵਾਧਾ ਕਰਵਾਇਆ, ਚੌਥਾ ਦਰਜਾ ਮੁਲਾਜਮਾਂ ਦੀ ਪ੍ਰਮੋਸ਼ਨ ਲਈ 15# ਰਾਖਵਾਂ ਕੋਟਾ ਨਿਸ਼ਚਿਤ ਕਰਵਾਇਆ। ਵਰਦੀਆਂ ਲਾਗੂ ਸਮੇਤ ਸਾਇਕਲ ਭੱਤਾ ਵਰਦੀ ਭੱਤਾ ਅਤੇ ਵਿਸ਼ੇਸ਼ ਇਕਰੀਮੈਂਟ ਪ੍ਰਾਪਤ ਕੀਤੇ ਅਤੇ ਸਾਲ 1975, 2011, 2015 ਵਿੱਚ ਕੱਚੇ ਕਰਮੀਆਂ ਦੀਆਂ ਸੇਵਾਵਾਂ ਨਿਸ਼ਚਿਤ ਕਰਵਾਈਆਂ, ਰਹਿੰਦੇ ਕੰਟਰੈਕਟ, ਡੇਲੀਵੇਜਿਜ਼, ਆਉਟ ਸੋਰਸ ਕਰਮੀਆਂ ਨੂੰ ਪੱਕਾ ਕਰਵਾਉਣ,
ਤਨਖਾਹ ਕਮਿਸ਼ਨ ਵਿੱਚ ਲਿਆ ਤਰੁੱਟੀਆਂ ਦੂਰ ਕਰਵਾਉਣ, ਮਹਿੰਗਾਈ ਭੱਤੇ ਦੀ ਪ੍ਰਾਪਤੀ ਅਤੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚੋਂ ਠੇਕੇਦਾਰੀ ਪ੍ਰਥਾ ਦੇ ਖਾਤਮੇ ਵਰਗੇ ਅਨੇਕਾਂ ਮੁਲਾਜਮ ਤੇ ਪੈਨਸ਼ਨਰ ਇਸ਼ੂਆਂ ਤੇ ਪਹਿਰਾ ਦਿੰਦੇ ਹੋਏ ਕਰੋਨਾ ਮਾਹਮਾਰੀ ਦੀ ਲਪੇਟ ਵਿੱਚ ਆਉਣ ਕਰਕੇ ਮਿਤੀ 15 ਮਈ 2021 ਨੂੰ ਅਕਾਲ ਚਲਾਣਾ ਕਰ ਗਏ ਸਨ। ਸ਼ਰਧਾਂਜਲੀ ਦੇਣ ਲਈ ਪਹੁੰਚੇ ਵੱਖ—ਵੱਖ ਆਗੂ ਦਰਸ਼ਨ ਸਿੰਘ ਲੁਬਾਣਾ, ਤੋਂ ਇਲਾਵਾ ਬਲਜਿੰਦਰ ਸਿੰਘ, ਦੀਪ ਚੰਦ ਹੰਸ, ਜਗਮੋਹਨ ਨੋਲੱਖਾ, ਮਾਧੋ ਰਾਹੀ, ਨਾਰੰਗ ਸਿੰਘ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਰਾਮ ਲਾਲ ਰਾਮਾ, ਸਵਰਨ ਸਿੰਘ ਬੰਗਾ, ਕਮਲਜੀਤ ਸਿੰਘ, ਲਖਵਿੰਦਰ ਸਿੰਘ, ਲਖਵਿੰਦਰ ਲੱਕੀ, ਰਾਜੇਸ਼ ਗੋਲੂ, ਜਗਤਾਰ ਲਾਲ, ਮੱਖਣ ਸਿੰਘ, ਦਰਸ਼ਨ ਘੱਗਾ, ਸੁਖਵਿੰਦਰ ਸਿੰਘ ਸੁੱਖੀ, ਇੰਦਰਪਾਲ, ਮੋਧ ਨਾਥ, ਉਂਕਾਰ ਦਮਨ, ਸ਼ਿਵ ਚਰਨ, ਸਤਿਨਰਾਇਣ ਗੋਨੀ, ਜਗਤਾਰ ਬਾਬਾ, ਤਰਲੋਚਨ ਮਾੜੂ, ਨਿਰਮਲ ਸਿੰਘ, ਨਿਸ਼ਾਂ ਰਾਣੀ, ਮੀਨੂੰ ਰਾਣੀ, ਅਮਰੀਕ ਸਿੰਘ ਆਦਿ ਪ੍ਰਮੁੱਖ ਆਗੂ ਸ਼ਾਮਲ ਹੋਏ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਰਣਜੀਤ ਸਿੰਘ ਰਾਣਵਾ ਸਕੱਤਰ ਜਨਰਲ ਨੇ ਮਿਤੀ 15 ਜੂਨ ਤੋਂ ਲੈ ਕੇ 30 ਜੂਨ ਤੱਕ ਜਿਲਾ ਸਦਰ ਮੁਕਾਮਾ, ਤਹਿਸੀਲ ਤੇ ਬਲਾਕ ਪ੍ਰਧਾਨ ਸ਼ਰਧਾਂਜਲੀ ਇਕੱਤਰਤਾ ਕਰਕੇ ਕਾ. ਸੱਜਣ ਸਿੰਘ ਦੀਆਂ ਟਰੇਡ ਯੂਨੀਅਨ ਸੇਵਾਵਾਂ ਨੂੰ ਯਾਦ ਕੀਤਾ ਜਾਵੇਗਾ।

