ਪੰਜਾਬਪਟਿਆਲਾ

ਰਾਜੂ ਖੰਨਾ ਦੀ ਅਗਵਾਈ ਵਿੱਚ ਵਫਦ ਡੀ ਸੀ ਨੂੰ ਮਿਲਿਆ।

ਆਲੂਆਂ ਦੇ ਖਰਾਬੇ ਦੀ ਸਪੈਸ਼ਲ ਗੁਦਾਵਰੀ ਦੇ ਹੁਕਮ ਕਰਨ ਤੇ ਕੀਤਾ ਧੰਨਵਾਦ।

ਜਿਸ ਕਿਸਾਨ ਨੇ ਆਲੂ ਵਾਹ ਕਿ ਮੁੜ ਬੀਜ਼ ਦਿੱਤੇ ਉਹਨਾਂ ਦੀ ਵੀ ਹੋਣੀ ਚਾਹੀਦੀ ਹੈ ਗੁਦਾਵਰੀ:– ਰਾਜੂ ਖੰਨਾ।

ਫਤਹਿਗੜ੍ਹ ਸਾਹਿਬ,18 ਨਵੰਬਰ (ਰਮਨਦੀਪ/ਮਧੂਸਾਰ ਬਿਊਰੋ) ਹਲਕਾ ਅਮਲੋਹ ਅੰਦਰ ਆਲੂਆਂ ਦੀ ਫ਼ਸਲ ਦੇ ਹੋੲੇ ਵੱਡੇ ਖ਼ਰਾਬੇ ਦੀ ਗੁਦਾਵਰੀ ਤੇ ਮੁਆਵਜ਼ੇ ਨੂੰ ਲੈਕੇ ਜਿਥੇ ਕੱਲ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ। ਜਿਸ ਤੇ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦੇ ਹੀ ਜ਼ਿਲੇ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਸਪੈਸ਼ਲ ਗੁਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ।

ਜਿਸ ਤੋਂ ਬਾਅਦ ਧਰਨਾ ਚੁੱਕਿਆ ਗਿਆ ਜੀ। ਜਿਸ ਸਬੰਧੀ ਅੱਜ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਇੱਕ ਵਫ਼ਦ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪੂਨਮਦੀਪ ਕੌਰ ਨੂੰ ਮਿਲਿਆਂ ਜਿਸ ਵੱਲੋਂ ਆਲੂਆਂ ਦੀ ਖਰਾਬ ਹੋਈ ਫ਼ਸਲ ਦੀ ਵਿਸ਼ੇਸ਼ ਗੁਦਾਵਰੀ ਕਰਨ ਲਈ ਦਿੱਤੇ ਗਏ ਹੁਕਮਾਂ ਤੇ ਧੰਨਵਾਦ ਕੀਤਾ ਗਿਆ। ਉਥੇ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਦੇ ਇਹ ਗੱਲ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਲਿਆਂਦੀ ਗਈ ਕਿ ਜਿਹਨਾਂ ਕਿਸਾਨਾਂ ਵੱਲੋਂ ਆਲੂਆਂ ਦੀ ਖਰਾਬ ਹੋਈ ਫ਼ਸਲ ਨੂੰ ਵਾਹ ਕਿ ਮੁੜ ਬਿਜਾਈ ਕਰ ਦਿੱਤੀ ਗਈ ਹੈ।

ਉਹਨਾਂ ਕਿਸਾਨਾਂ ਨੂੰ ਵੀ ਰਾਹਤ ਪ੍ਰਦਾਨ ਕਰਨ ਲਈ ਉਹਨਾਂ ਦੇ ਖੇਤਾਂ ਦੀ ਵੀ ਗੁਦਾਵਰੀ ਕਰਵਾਈ ਜਾਵੇ। ਜਿਸ ਤੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਰਾਜੂ ਖੰਨਾ ਦੀ ਅਗਵਾਈ ਵਿੱਚ ਮਿਲੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਹ ਸਬੰਧਿਤ ਅਫਸਰਾਂ ਨਾਲ ਮੀਟਿੰਗ ਕਰਕੇ ਹਰ ਇੱਕ ਉਸ ਕਿਸਾਨ ਨੂੰ ਰਾਹਤ ਪ੍ਰਦਾਨ ਕਰਨਗੇ ਜਿਹਨਾਂ ਦਾ ਆਲੂਆਂ ਦੀ ਫ਼ਸਲ ਖਰਾਬ ਹੋ ਜਾਣ ਕਾਰਨ ਨੁਕਸਾਨ ਹੋਇਆ।ਇਸ ਮਿਲ਼ੇ ਵਫ਼ਦ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਪੀ ਏ ਸੀ ਕਮੇਟੀ ਮੈਂਬਰ ਜਥੇਦਾਰ ਕਰਮਜੀਤ ਸਿੰਘ ਭਗੜਾਣਾ,ਕਿਸਾਨ ਆਗੂ ਸ਼ਰਧਾ ਸਿੰਘ ਛੰਨਾ ਤੇ ਆਲੂ ਉਤਪਾਦਕ ਸੁਰਜੀਤ ਸਿੰਘ ਬਰੌਗਾ ਮੌਜੂਦ ਸਨ।

Leave a Reply

Your email address will not be published. Required fields are marked *