ਮੁਲਾਜ਼ਮਾਂ ਦੇ ਹਿੱਤਾ ਦੀ ਰਾਖੀ ਲਈ ਪੰਜਾਬ ਐਂਡ ਸਿੰਧ ਬੈਂਕ ਨਾਲ ਸੰਧੀ ਕਰ ਪੀਆਰਟੀਸੀ ਨੇ ਸਿਰਜਿਆ ਨਵਾ ਇਤਿਹਾਸ^ ਚੇਅਰਮੈਨ ਰਣਜੋਧ ਹਡਾਣਾ
ਹਡਾਣਾ ਦੇ ਇਸ ਫੈਸਲੇ ਨਾਲ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ
ਪਟਿਆਲਾ 3 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀਆਰਟੀਸੀ ਵਿੱਚ ਮੁਲਾਜ਼ਮਾਂ ਨੂੰ ਆਉਣ ਦਰਪੇਸ਼ ਮੁਸ਼ਕਲਾਂ ਦੇ ਸਮਾਧਾਨ ਅਤੇ ਮਹਿਕਮੇ ਨੂੰ ਵਾਧੇ ਵਿੱਚ ਵਿੱਚ ਲਿਜਾਉਣ ਲਈ ਮਹਿਕਮੇ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਐਮ ਡੀ ਰਵਿੰਦਰ ਸਿੰਘ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆਂ ਦੋਹਾਂ ਦੀ ਨੇਕ ਨੀਤੀ ਅਤੇ ਚੰਗੀ ਸੋਚ ਸਦਕੇ ਮੁਲਾਜ਼ਮਾਂ ਦੇ ਹਿੱਤਾ ਦੀ ਰਾਖੀ ਲਈ ਪੀਆਰਟੀਸੀ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਨਾਲ ਇੱਕ ਐਮ ੳ ਯੂ ਸਾਈਨ ਕੀਤਾ ਗਿਆ ਹੈ। ਜਿਸ ਵਿੱਚ ਮੁਲਾਜ਼ਮਾਂ ਦਾ ਵੱਡਾ ਫਾਇਦਾ ਹੋਵੇਗਾ। ਗੱਲਬਾਤ ਦੌਰਾਨ ਰਣਜੋਧ ਸਿੰਘ ਹਡਾਣਾ ਨੇ ਦੱਸਿਆਂ ਕਿ ਪੀਆਰਟੀਸੀ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਅਕਸਰ ਘਾਟੇ ਵਾਲਾ ਮਹਿਕਮਾਂ ਦੱਸਿਆਂ ਜਾਂਦਾ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਸਦਕੇ ਮੁਲਾਜ਼ਮਾਂ ਦੇ ਹਿੱਤ ਦੀ ਰਾਖੀ ਨੂੰ ਪਹਿਲ ਦੇਣ ਦੇ ਮੰਤਵ ਨਾਲ ਮੁਲਾਜ਼ਮਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਸੰਭਵ ਹੱਲ ਕੱਢਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਅਕਸਰ ਦੇਖਣ ਵਿੱਚ ਆ ਰਿਹਾ ਸੀ ਮੁਲਾਜ਼ਮ ਦੇ ਕਿਸੇ ਵੀ ਤਰ੍ਹਾਂ ਨਾਲ ਹੋਣ ਵਾਲੇ ਐਕਸੀਡੇਂਟ ਮਗਰੋਂ ਮੌਤ ਹੋ ਜਾਣ ਜਾ ਕਿਸੇ ਵੀ ਤਰ੍ਹਾਂ ਨਾਲ ਸ਼ਰੀਰ ਪੱਖੋਂ ਹਾਲਤ ਖਰਾਬ ਹੋ ਜਾਣ ਨਾਲ ਮੁਲਾਜ਼ਮਾਂ ਵਿੱਚ ਚਿੰਤਾਂ ਦਾ ਸਬਬ ਬਣ ਜਾਂਦਾ ਸੀ। ਅਜਿਹੇ ਹਾਲਾਤ ਹੋਣ ਤੇ ਸਾਰੇ ਮੁਲਾਜ਼ਮ ਰਲ ਕੇ ਮਾਲੀ ਮਦਦ ਤਾਂ ਕਰ ਦਿੰਦੇ ਸਨ ਪਰ ਫੇਰ ਵੀ ਫੱਟੜ ਹੋਏ ਜਾਂ ਜਾਨ ਗਵਾ ਚੁੱਕੇ ਮੁਲਾਜ਼ਮ ਦਾ ਪਰਿਵਾਰ ਆਪਣੇ ਗੁਜ਼ਾਰੇ ਲਈ ਚਿੰਤਤ ਨਜਰ ਆਉਦਾਂ ਸੀ।
ਉਨਾਂ ਕਿਹਾ ਕਿ ਮਹਿਕਮੇ ਵਿੱਚ ਆਫਿਸਰਸ, ਆਊਟਸੋਰਸ, ਪੱਕੇ ਆਦਿ ਕਰੀਬ 4200 ਮੁਲਾਜ਼ਮ ਸੇਵਾ ਨਿਭਾ ਰਹੇ ਹਨ। ਜਿਨ੍ਹਾਂ ਲਈ ਪੰਜਾਬ ਐਂਡ ਸਿੰਧ ਬੈਂਕ ਨਾਲ ਕੀਤੀ ਸੰਧੀ ਵਰਦਾਨ ਸਾਬਿਤ ਹੋਵੇਗੀ। ਉਨਾਂ ਕਿਹਾ ਕਿ ਇਸ ਸੰਧੀ ਵਿੱਚ ਮੁਲਾਜ਼ਮ ਨੂੰ ਆਪਣਾ ਖਾਤਾ ਪੰਜਾਬ ਐਂਡ ਸਿੰਧ ਬੈਂਕ ਵਿੱਚ ਸ਼ਿਫਟ ਕਰਨਾ ਹੋਵੇਗਾ। ਜਿਸ ਮਗਰੋਂ ਉਸ ਮੁਲਾਜ਼ਮ ਨੂੰ ਬਿਨਾਂ ਕਿਸੇ ਖਰਚੇ ਅਤੇ ਬਿਨਾਂ ਕਿਸੇ ਖਰਚੇ ਤੋਂ ਮੁਫਤ ਬੀਮਾਂ ਦਿੱਤਾ ਜਾਵੇਗਾ। ਹਡਾਣਾ ਨੇ ਕਿਹਾ ਇਹ ਫੈਸਲਾਂ ਸੁਣਦਿਆਂ ਹੀ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ਹੈ। ਇਸ ਦੀ ਖਾਸੀਅਤ ਹੋਵੇਗੀ ਕਿ ਜੇਕਰ ਮਹਿਕਮੇ ਦੇ ਕਿਸੇ ਮੁਲਾਜ਼ਮ ਦਾ ਕਿਤੇ ਵੀ ਡਿਊਟੀ ਦੌਰਾਨ ਐਕਸੀਡੇਂਟ ਹੁੰਦਾ ਹੈ ਤਾਂ ਉਸਦੇ ਪਰਿਵਾਰ ਨੂੰ ਤਰੰੁਤ ਪ੍ਰਭਾਵ ਨਾਲ 40 ਲੱਖ ਰੁਪਏ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਦਿੱਤੇ ਜਾਣਗੇ। ਖਾਸ ਗੱਲ ਹੈ ਕਿ ਇਹ ਨਿਯਮ ਆਫ ਡਿਊਟੀ ਵੀ ਲਾਗੂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਘਰ ਵਿੱਚ ਧੀ ਪੜਾਈ ਕਰ ਰਹੀ ਹੋਵੇਗੀ ਤਾਂ ਉਸਨੂੰ ਪੜਾਈ ਲਈ 12 ਲੱਖ ਵੱਖਰੇ ਤੌਰ ਤੇ ਦਿੱਤੇ ਜਾਣਗੇ ਅਤੇ ਜੇਕਰ ਘਰ ਵਿੱਚ ਪੁੱਤਰ ਪੜ ਰਿਹਾ ਹੋਵੇਗਾ ਤਾਂ ਉਸਨੂੰ ਪੜਾਈ ਲਈ 6 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੇਕਰ ਕਿਸੇ ਮੁਲਾਜ਼ਮ ਦੇ ਐਕਸੀਡੇਂਟ ਦੌਰਾਨ ਕਿਸੇ ਸ਼ਰੀਰ ਦਾ ਕੋਈ ਅੰਗ ਖਰਾਬ ਹੋ ਜਾਂਦਾ ਹੈ ਤਾਂ ਉਸ ਵਿੱਚ ਵੀ ਬਣਦਾ ਕਲੇਮ ਮੁਲਾਜ਼ਮ ਨੂੰ ਦਿੱਤਾ ਜਾਵੇਗਾ। ਇਸ ਮੌਕੇ ਪੀਆਰਟੀ ਸੀ ਦੇ ਐਮ ਡੀ ਰਵਿੰਦਰ ਸਿੰਘ, ਮੁੱਖ ਲੇਖਾ ਅਫਸਰ ਕਮ ਵਿੱਤੀ ਸਲਾਹਕਾਰ ਰਾਜੀਵ ਕੁਮਾਰ ਗੋਇਲ, ਜੀ ਐਮ ਪ੍ਰਸ਼ਾਸ਼ਨ ਮਨਿੰਦਰ ਸਿੰਘ ਸਿੱਧੂ, ਪੰਜਾਬ ਐਂਡ ਸਿੰਧ ਬੈਂਕ ਤੋਂ ਚਮਨ ਲਾਲ ਫੀਲਡ ਜਨਰਲ ਮੈਨੇਜਰ, ਕਰਮਜੀਤ ਸਿੰਘ ਡਿਪਟੀ ਜਰਨਲ ਮੈਨੇਜਰ, ਉਪਾਸਨਾ ਧਰ ਜ਼ੋਨਲ ਮੈਨੇਜਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।

