ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਜਿਲਾ ਇਜਲਾਸ ਵਿੱਚ ਜਗਮੋਹਨ ਨੋਲੱਖਾ ਜਿਲਾ ਚੇਅਰਮੈਨ ਸਵਰਨ ਸਿੰਘ ਬੰਗਾ ਜਿਲਾ ਪ੍ਰਧਾਨ ਚੁਣੇ ਗਏ — ਦਰਸ਼ਨ ਲੁਬਾਣਾ।
ਪਟਿਆਲਾ : 09 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1680) ਜਿਲਾ ਪਟਿਆਲਾ ਦਾ ਡੈਲੀਗੇਟ ਇਜਲਾਸ ਇਸ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਤਕਰੀਬਨ “ਸਵਾ ਸੋ” ਡੇਲੀਗੇਟਾਂ ਨੇ ਭਾਗ ਲਿਆ, ਇਜਲਾਸ ਦੀ ਅਗਵਾਈ ਅਡੀਸ਼ਨਲ ਸੂਬਾ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ, ਸੂਬਾ ਜਨਰਲ ਸਕੱਤਰ (ਕਲਾਸ ਫੋਰਥ) ਬਲਜਿੰਦਰ ਸਿੰਘ, ਸੂਬਾ ਸਕੱਤਰ (ਫੈਡਰੇਸ਼ਨ) ਮਾਧੋ ਰਾਹੀਂ ਨੇ ਕੀਤੀ। ਇਸ ਮੌਕੇ ਅਕਾਲ ਚਲਾਣਾ ਕਰ ਗਏ ਮੁਲਾਜਮਾਂ ਦੇ ਪ੍ਰਮੁੱਖ ਆਗੂਆਂ ਕਾ. ਸੱਜਣ ਸਿੰਘ, ਕਾ. ਰਣਬੀਰ ਸਿੰਘ ਢਿੱਲੋਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪਿਛਲੇ ਕੰਮਾਂ ਕਾਰਾਂ ਦੀਆਂ ਰਿਪੋਰਟਾਂ ਅਤੇ ਵਿੱਤੀ ਰਿਪੋਰਟਾਂ ਵਿਚਾਰੀਆਂ ਗਈਆਂ ਅਤੇ ਤਕਰੀਬਨ ਇੱਕ ਦਰਜਨ ਡੇਲੀਗੇਟਾਂ ਨੇ ਬਹਿਸ ਵਿੱਚ ਹਿੱਸਾ ਲਿਆ।ਇਸ ਮੌਕੇ ਕੇਂਦਰ ਤੇ ਪੰਜਾਬ ਸਰਕਾਰ ਦੀ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਕਾਮਿਆਂ ਅਤੇ ਕਿਰਤੀਆਂ ਪ੍ਰਤੀ ਬੇਰੁੱਖੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਅਗਲੇ ਸੰਘਰਸ਼ਾਂ ਵਿੱਚ ਵਧ ਚੜਕੇ ਸ਼ਾਮਲ ਹੋਣ ਦਾ ਅਹਿਦ ਵੀ ਕੀਤਾ।
ਇਜਲਾਸ ਵਿੱਚ ਫੈਡਰੇਸ਼ਨ ਦੇ ਅਡੀਸ਼ਨਲ ਸੂਬਾ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ ਨੇ ਫੈਡਰੇਸ਼ਨ ਦੀ ਜਿਲਾ ਕਮੇਟੀ ਦੇ ਪੁਨਗਰਠਨ ਲਈ 23 ਅਹੁਦੇਦਾਰਾਂ ਦਾ ਪੈਨਲ ਪੇਸ਼ ਕੀਤਾ ਜ਼ੋ ਸਰਵ ਸੰਮਤੀ ਨਾਲ ਪ੍ਰਵਾਨ ਕਰ ਲਿਆ ਜਿਸ ਵਿੱਚ ਸਰਪ੍ਰਸਤ ਦਰਸ਼ਨ ਸਿੰਘ ਲੁਬਾਣਾ, ਸੁਖਵਿੰਦਰ ਸਿੰਘ, ਚੇਅਰਮੈਨ ਜਗਮੋਹਨ ਨੋਲੱਖਾ, ਅਡੀਸ਼ਨਲ ਚੇਅਰਮੈਨ ਗੁਰਦਰਸ਼ਨ ਸਿੰਘ, ਉਪ ਚੇਅਰਮੈਨ ਮੋਧ ਨਾਥ ਸ਼ਰਮਾ, ਜਿਲਾ ਪ੍ਰਧਾਨ ਸਵਰਨ ਸਿੰਘ ਬੰਗਾ, ਸੀਨੀਅਰ ਮੀਤ ਪ੍ਰਧਾਨ ਨਾਰੰਗ ਸਿੰਘ, ਰਾਮ ਲਾਲ ਰਾਮਾ, ਪ੍ਰੀਤਮ ਚੰਦ ਠਾਕੁਰ, ਸੁਰਜ ਪਾਲ ਯਾਦਵ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਲੁਬਾਣਾ, ਅਸ਼ੋਕ ਕੁਮਾਰ ਬਿੱਟੂ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਨਿਸ਼ਾ ਰਾਣੀ, ਲਖਵੀਰ ਸਿੰਘ ਲੱਕੀ, ਰਾਜੇਸ਼ ਗੋਲੂ, ਜਨਰਲ ਸਕੱਤਰ ਮਾਧੋ ਲਾਲ ਰਾਹੀਂ, ਅਡੀਸ਼ਨਲ ਜਨਰਲ ਸਕੱਤਰ ਕਮਲਜੀਤ ਸਿੰਘ, ਵਿੱਤ ਸਕੱਤਰ ਬਲਜਿੰਦਰ ਸਿੰਘ, ਜੁਆਇੰਟ ਸਕੱਤਰ ਮੇਘੂ ਰਾਮ, ਪ੍ਰਚਾਰ ਸਕੱਤਰ ਲਖਵੀਰ ਸਿੰਘ ਅਤੇ ਦਫਤਰ ਸਕੱਤਰ ਇਦਰਪਾਲ ਵਾਲਿਆ ਸ਼ਾਮਲ ਕੀਤੇ ਗਏ ਤੇ 10 ਮੈਂਬਰ ਕਾਰਜਕਾਰੀ ਲਈ ਨਾਮਜਦ ਕਰਨ ਦਾ ਅਧਿਕਾਰ ਚੁਣੀ ਕਮੇਟੀ ਨੂੰ ਦਿੱਤੇ ਗਏ।

