ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਵਿਹੜੇ ਵਿੱਚ ਸਾਉਣ ਮਹੀਨੇ ਦਾ ਪਵਿੱਤਰ ਤਿਉਹਾਰ ‘ਤੀਆਂ ਤੀਜ ਦੀਆਂ • ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਮਿਤੀ 9 ਜੁਲਾਈ 2024 ਨੂੰ ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਵਿਹੜੇ ਵਿੱਚ ਸਾਉਣ ਮਹੀਨੇ ਦਾ ਪਵਿੱਤਰ ਤਿਉਹਾਰ ‘ਤੀਆਂ ਤੀਜ ਦੀਆਂ • ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਵਿੱਚ ਉਚੇਚੇ ਤੌਰ ਤੇ ਪਹੁੰਚੇ ਸ੍ਰੀ ਮਤੀ ਮੀਨੂ ਗੋਇਲ ਜੀ ਮੁੱਖ ਮਹਿਮਾਨ ਰਹੇ ਇਸ ਤੋ ਇਲਾਵਾ ਸ੍ਰੀ ਮਤੀ ਰਾਜ ਚੌਪੜਾ ਜੀ,ਸ੍ਰੀ ਮਤੀ ਮਾਲਾ ਜੀ ,ਬਾਲਨਿਕੇਤਨ ਦੇ ਚੇਅਰ ਮੈਨ ਸ੍ਰੀ ਮਤੀ ਉਰਮਿਲ ਪੁਰੀ ,ਡਾ. ਸੰਗੀਤਾ ਅਗਰਵਾਲ ਜੀ ਉਚੇਚੇ ਤੌਰ ਤੇ ਪਹੁੰਚੇ।ਇਸ ਮੌਕੇ ਤੇ ਸਕੂਲ ਤੋ ਸੇਵਾ ਮੁਕਤ ਹੋ ਚੁੱਕੇ ਅਧਿਆਪਕ ਸ੍ਰੀ ਮਤੀ ਕਵਲਜੀਤ ਕੌਰ , ਸ੍ਰੀ ਮਤੀ ਸੁਮਨ ਜੰਡ, ਸ. ਹਰਦੇਵ ਸਿੰਘ ਜੀ ਦੀ ਸੁਪਤਨੀ ਜਸਵੰਤ ਕੌਰ ਜੀ
ਅਤੇ ਸ੍ਰੀ ਮਤੀ ਰਾਜੇਸ਼ ਬਾਂਸਲ ਜੀ ਵੀ ਪਹੁੰਚੇ ।ਪ੍ਰੋਗਰਾਮ ਦਾ ਆਰੰਭ ਸਕੂਲ ਦੇ ਬੱਚਿਆ ਵੱਲੋ ਗੀਤ ਗਾ ਕੇ ਕੀਤਾ ਗਿਆ ਸਕੂਲ ਦੀਆ ਮੁਟਿਆਰਾਂ ਵੱਲੋਂ ਰੰਗਾਰੰਗ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਪ੍ਰੋਗਰਾਮ ਦਾ ਅੰਤ ਆਤਮਾ ਰਾਮ ਕੁਮਾਰ ਸਭਾ ਸਕੂਲ ਦੀਆਂ ਹੋਣਹਾਰ ਵਿਦਿਆਰਥਨਾ ਵੱਲੋਂ ਗਿੱਧਾ ਪੇਸ਼ ਕਰਕੇ ਕੀਤਾ ਗਿਆ। ਇਸ ਤੋ ਇਲਾਵਾ ਵਿਦਿਆਰਥੀਆ ਵੱਲੋ ਮਹਿੰਦੀ ,ਚੂੜੀਆ ,ਫੁਲਕਾਰੀ ਦੇ ਕਰਾਫਟ ਅਤੇ ਬੇਲ ਪੂਰੀ ਦੇ ਸਟਾਲ ਵੀ ਲਾਏ ਗਏ ।ਸਕੂਲ ਦੇ ਪ੍ਰਿੰਸੀਪਲ ਮੈਡਮ ਡਾ. ਡੋਲੀ ਲੜੋਈਆ ਜੀ ਨੇ ਆਏ ਹੋਏ ਮਹਿਮਾਨਾ ਦਾ ਤਹਿ ਦਿੱਲੋ ਧੰਨਵਾਦ ਕੀਤਾ ।ਸਕੂਲ ਦੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਇਸ ਪ੍ਰੋਗਰਾਮ ਦਾ ਰੱਜ ਕੇ ਆਨੰਦ ਮਾਣਿਆ ਗਿਆ।

