ਪਟਿਆਲਾ

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਓਲਡ ਪੁਲਿਸ ਲਾਈਨ ਪਟਿਆਲਾ ਵਿਖੇ ਮਨਾਇਆ ਵਿਸ਼ਵ ਹੈਪੇਟਾਈਟਿਸ ਦਿਵਸ,

ਸਰਕਾਰੀ ਹਸਪਤਾਲਾਂ ਵਿੱਚ ਹੈਪੇਟਾਈਟਿਸ ਦਾ ਟੈਸਟ, ਇਲਾਜ ਅਤੇ ਵੈਕਸੀਨ ਮੁੱਫਤ ਉਪਲੱਭਧ: ਸਿਵਲ ਸਰਜਨ ਡਾ. ਸੰਜੇ ਗੋਇਲ

ਪਟਿਆਲਾ , 9 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਿਹਤ ਵਿਭਾਗ ਪਟਿਆਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਓਲਡ ਪੁਲਿਸ ਲਾਈਨ ਪਟਿਆਲਾ ਵਿਖੇ ਥੀਮ”ਇਹ ਸਮਾਂ ਕਾਰਵਾਈ ਕਰਨ ਦਾ ਤਹਿਤ ਵਿਸ਼ਵ ਹੈਪੇਟਾਈਟਿਸ ਦਿਵਸ ਮਨਾਉਣ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸਿਵਲ ਸਰਜਨ ਪਟਿਆਲਾ ਡਾ. ਸੰਜੇ ਗੋਇਲ ਨੇ ਸੰਬੋਧਨ ਕਰਦਿਆ ਕਿਹਾ ਕਿ ਹੈਪੇਟਾਈਟਸ ਇੱਕ ਜਿਗਰ ਦੀ ਬੀਮਾਰੀ ਹੈ। ਜਿਹੜੀ ਕਿ ਹੈਪੇਟਾਈਟਸ ਵਾਇਰਸ ਕਾਰਣ ਫੈਲਦੀ ਹੈ, ਜੋ ਕਿ ਬਹੁਤ ਖਤਰਨਾਕ ਅਤੇ ਜਾਨ ਲੇਵਾ ਹੋ ਸਕਦਾ ਹੈ ।fੲਸ ਬੀਮਾਰੀ ਬਾਰੇ ਜਾਗਰੂਕ ਹੋ ਕੇ ਅਤੇ ਪੂਰਾ ਇਲਾਜ ਕਰਵਾ ਕੇ ਇਸ ਬੀਮਾਰੀ ਦੀ ਗੰਭੀਰਤਾ ਤੋਂ ਬਚਿਆ ਜਾ ਸਕਦਾ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋੋਗਰਾਮ ਤਹਿਤ ਹੈਪੇਟਾਈਟਸ ਬੀ ਅਤੇ ਸੀ ਦੇ ਮਰੀਜਾਂ ਦਾ ਇਲਾਜ ਰਾਜਿੰਦਰਾ ਹਸਪਤਾਲ,ਮਾਤਾ ਕੁਸ਼ਲਿਆ ਹਸਪਤਾਲ,ਸਬ ਡਿਵੀਜਨ ਹਸਪਤਾਲ ਨਾਭਾ,ਸਮਾਣਾ ਅਤੇ ਰਾਜਪੁਰਾ,ੳ.ਐਸ.ਟੀ ਅਤੇ ਏ.ਆਰ.ਟੀ ਸੈਂਟਰਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ।

ਹੈਪੇਟਾਈਟਸ ਬੀ ਪਾਜੇਟਿਵ ਮਾਂ ਤੋਂ ਨਵ ਜਨਮੇਂ ਬੱਚੇ ਨੂੰ ਹੈਪੇਟਾਈਟਸ ਬੀ ਹੋਣ ਤੋਂ ਬਚਾਉਣ ਲਈ ਐਂਟੀ ਬਾਡੀਜ (HBIG) ਦਾ ਟੀਕਾ ਜਨਮ ਤੋਂ 12 ਘੰਟੇ ਦੇ ਅੰਦਰ ਲਗਾਉਣਾ ਜ਼ਰੂਰੀ ਹੈ।ਜਿਲਾ ਐਪੀਡੀਮੋਲਿਜਸਟ ਡਾ. ਦਿਵਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਪੇਟਾਈਟਸ ਏ ਅਤੇ ਈ ਦੂਸ਼ਿਤ ਭੋਜਨ ਅਤੇ ਦੂਸ਼ਿਤ ਪਾਣੀ ਪੀਣ ਨਾਲ ,ਬਿਨਾਂ ਹੱਥ ਧੋਏ ਖਾਣਾ ਖਾਣ ਨਾਲ, ਗਲੇ-ਸੜੇ ਫਲ ਖਾਣ ਨਾਲ ਹੁੰਦਾ ਹੈ। ਹੈਪੇਟਾਈਟਸ ਬੀ ਅਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਸੂਈਆਂ ਦੀ ਵਰਤੋਂ ਨਾਲ, ਨਵ-ਜਨਮੇਂ ਬੱਚੇ ਨੂੰ ਮਾਂ ਤੋਂ, ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਨਾਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਦੇ ਮੁੱਖ ਲੱਛਣ ਹਲਕਾ ਬੁਖਾਰ, ਮਾਸ ਪੇਸ਼ੀਆਂ ਵਿਚ ਦਰਦ, ਉਲਟੀ ਆਉਣਾ, ਅੱਖਾਂ ਅਤੇ ਚਮੜੀ ਦਾ ਰੰਗ ਪੀਲਾ ਹੋਣਾ, ਸਿਰ ਦਰਦ ਅਤੇ ਚੱਕਰ ਆਉਣੇ, ਭੁੱਖ ਨਾਂ ਲਗਣਾ,ਪਿਸ਼ਾਬ ਦਾ ਰੰਗ ਗੂੜਾਂ ਪੀਲਾ ਹੋਣਾ, ਜਿਗਰ ਦਾ ਖਰਾਬ ਹੋਣਾ ਆਦਿ ਹਨ। ਉਹਨਾਂ ਵੱਲੋਂ ਹੈਪੇਟਾਈਟਿਸ ਦੇ ਬਚਾਅ, ਇਲਾਜ ਅਤੇ ਵੈਕਸੀਨੇਸ਼ਨ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਪਿ੍ਰੰਸੀਪਲ ਮਨਦੀਪ ਕੌਰ ਅੰਟਾਲ ਵੱਲੋਂ ਸਿਵਲ ਸਰਜਨ ਡਾ. ਸੰਜੇ ਗੋਇਲ ਅਤੇ ਸਿਹਤ ਟੀਮ ਦਾ ਧੰਨਵਾਦ ਕਰਦੇ ਹੋਏ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੈਮੀਨਾਰ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਅਤੇ ਹੋਰ ਲੋਕਾਂ ਤੱਕ ਪਹੁੰਚਾਉਣ ਦਾ ਸੁਨੇਹਾ ਦਿੱਤਾ ਗਿਆ।ਡਿਪਟੀ ਮਾਸ ਮੀਡੀਆ ਅਫਸਰ ਸ੍ਰੀ ਭਾਗ ਸਿੰਘ ਅਤੇ ਏ ਐਮ ਓ ਮਲਕੀਤ ਸਿੰਘ ਵੱਲੋਂ ਵੀ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਡਾ.ਅਸ਼ੀਸ਼ ਸ਼ਰਮਾ, ਡਾ. ਸੁਦੇਸ਼ ਕੌਸ਼ਲ, ਡਾ.ਹਰਨਵਦੀਪ ਸਿੰਘ, ਡਾ. ਕਿਰਨ, ਲੈਕਚਰਾਰ ਰਾਜਿੰਦਰ ਕੌਰ , ਸੁਸ਼ਮਾਂ, ਜਗਜੀਤ ਕੌਰ, ਗੁਰਪ੍ਰੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੌਰ, ਐਸ ਆਈ ਅਨਿਲ ਗੁਰੂ,ਸਕੂਲ ਹੈਲਥ ਕੁਆਰਡੀਨੇਟਰ ਚੰਦਨ ਕੁਮਾਰ, ਬਿੱਟੂ ਆਦਿ ਹਾਜਰ ਸਨ।

Leave a Reply

Your email address will not be published. Required fields are marked *