ਦੇਸ਼-ਵਿਦੇਸ਼ਪੰਜਾਬ

ਗੌਲਫ਼ ਤੇ ਬੈਡਮਿੰਟਨ ‘ਚ ਭਾਰਤ ਦੀ ਮਜਬੂਤ ਦਾਅਵੇਦਾਰੀ

ਰਿਪੋਰਟ : ਜਗਦੀਪ ਕਾਹਲੋਂ, ਡਾ. ਅਮਨ
ਰੀਓ ਓਲੰਪਿਕ ਖੇਡਾਂ ‘ਚ ਸਾਈਕਲਿੰਗ ਵਿੱਚ ਜਰਮਨੀ ਦੀ ਸਾਈਕਲਿਸਟ ਕ੍ਰਿਸ਼ਟੀਨਾ ਵੋਜਲ ਸਪਰਿੰਟ ਇਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ। ਇੰਗਲੈਂਡ ਦੀ ਸਾਈਕਲਿਸਟ ਰੀਬੇਕਾ ਜੈਮਸ ਨੇ ਚਾਂਦੀ ਦਾ ਤਗ਼ਮਾ ਤੇ ਇੰਗਲੈਂਡ ਦੀ ਹੀ ਕੈਟੀ ਮਰਚੈਂਟ ਨੇ ਤਾਂਬੇ ਦਾ ਤਗ਼ਮਾ ਜਿੱਤਿਆ।

ਸਾਈਕਲਿੰਗ ਦੇ ਦੂਜੇ ਇਵੈਂਟ ਕੈਰੀਅਨ ਵਿੱਚ ਇੰਗਲੈਂਡ ਦੇ ਜੈਸਨ ਕੈਨੀ ਨੇ ਗੋਲਡ ਮੈਡਲ ਜਿੱਤਿਆ ਤੇ ਨੀਦਰਲੈਂਡ ਦੇ ਸਾਈਕਲਿਸਟ ਨੇ ਸਿਲਵਰ ਮੈਡਲ ਤੇ ਮਲੇਸ਼ੀਆ ਦੇ ਸਾਈਕਲਿਸਟ ਨੇ ਬਰਾਉਂਜ ਮੈਡਲ ਜਿੱਤਿਆ। ਪਿਛਲੇ ਦੋ ਦਿਨਾਂ ਤੋਂ ਅਥਲੈਟਿਕਸ ਵਿੱਚ ਵੀ ਕਈ ਨਵੇਂ ਰਿਕਾਰਡ ਬਣੇ। ਅਥਲੈਟਿਕਸ ਦੇ ਤਿਹਰੀ ਛਾਲ ਇਵੈਂਟ ਵਿੱਚ ਅਮਰੀਕਾ ਦੇ ਖਿਡਾਰੀ ਕ੍ਰਿਸ਼ਟਿਨੀਆ ਤੇਜਲੋਰ ਨੇ 17.86 ਮੀਟਰ ਛਾਲ ਲਗਾ ਕੇ ਸੋਨ ਤਗ਼ਮਾ ਜਿੱਤਿਆ। ਅਮਰੀਕਾ ਦੇ ਐਥਲੀਟ ਵਿੱਲ ਕਲੋਜ ਨੇ 17.76 ਮੀਟਰ ਦੀ ਛਾਲ ਲਗਾ ਕੇ ਸਿਲਵਰ ਮੈਡਲ ਤੇ ਚੀਨ ਦੇ ਡੌਂਗ ਬਿਨ ਨੇ 17.58 ਮੀਟਰ ਲਗਾ ਕੇ ਤਾਂਬੇ ਦਾ ਤਗ਼ਮਾ ਜਿੱਤਿਆ। ਹੈਂਡਬਾਲ ਦੇ ਕੁਆਲੀਫਾਈ ਰਾਊਂਡ ਵਿੱਚ ਬ੍ਰਾਜੀਲ ਨੇ ਨੀਦਰਲੈਂਡ ਨੂੰ 23-32 ਦੇ ਫ਼ਰਕ ਨਾਲ ਹਰਾਇਆ। ਮੁੱਕੇਬਾਜ਼ੀ ਦੇ 91 ਕਿਲੋਗ੍ਰਾਮ ਇਵੈਂਟ ਵਿੱਚ ਇੰਗਲੈਂਡ ਨੇ ਊਬਜ਼ੋਕਿਸਤਾਨ ਦੇ ਖਿਡਾਰੀ ਨੂੰ 3-0 ਦੇ ਵੱਡੇ ਫ਼ਰਕ ਨਾਲ ਹਰਾਇਆ। ਅੱਜ ਵੀ ਭਾਰਤੀ ਖਿਡਾਰੀਆਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ। ਭਾਰਤ ਦੇ ਅਥਲੀਟ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਗੌਲਫ ਵਿੱਚ ਭਾਰਤ ਦੀ ਖਿਡਾਰਨ ਅਦਿਤੀ ਅਸ਼ੋਕ ਤੋਂ ਭਾਰਤ ਤੋਂ ਤਗ਼ਮਾ ਦੀ ਆਸ ਕੀਤੀ ਜਾ ਰਹੀ ਹੈ। ਬੈਡਮਿੰਟਨ ਵਿੱਚ ਪੀ.ਵੀ. ਸਿੰਧੂ ਦਾ ਸਫ਼ਰ ਅਜੇ ਵੀ ਜਾਰੀ ਹੈ। ਇਸ ਖਿਡਾਰਨ ਨੇ ਸ਼ੁਰੂ ਤੋਂ ਹੀ ਜੇਤੂ ਸ਼ੁਰੂਆਤ ਕੀਤੀ ਹੈ। ਲਗਭਗ 95 ਖਿਡਾਰੀਆਂ ਦੀ ਇਸ ਓਲਪਿੰਕ ਵਿੱਚ ਦਾਅਵੇਦਾਰੀ ਖ਼ਤਮ ਹੋ ਚੁੱਕੀ ਹੈ ਪਰ ਅਜੇ ਵੀ ਕੁਸ਼ਤੀ, ਬੈਡਮਿੰਟਨ ਅਜਿਹੀਆਂ ਖੇਡਾਂ ਵਿੱਚ ਭਾਰਤ ਨੂੰ ਤਗ਼ਮੇ ਦੀ ਆਸ ਬਰਕਰਾਰ ਹੈ ਤੇ ਆਸ ਕਰਦੇ ਹਾਂ ਕਿ ਭਾਰਤੀ ਖਿਡਾਰੀ ਇਨ੍ਹਾਂ ਖੇਡਾਂ ਵਿੱਚ ਆਪਣਾ ਜੇਤੂ ਨਾਂ ਦਰਜ ਕਰਾਉਂਣਗੇ।

Leave a Reply

Your email address will not be published. Required fields are marked *