ਪੰਜਾਬ

ਪੰਚਾਇਤੀ ਰਾਜ ਸੰਸਥਾਵਾਂ ਦੇ ਸਸ਼ਕਤੀਕਰਨ ਲਈ ਸੂਬਾ ਪੱਧਰੀ ਵਰਕਸ਼ਾਪ

ਚੰਡੀਗੜ੍ਹ ਚੰਡੀਗੜ 1 ਨਵੰਬਰ (ਮਧੂਸਾਰ ਬਿਊਰੋ)
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਪੰਜਾਬ ਰਿਮੋਟ ਅਤੇ ਸੈਸਿੰਗ ਸੈਂਟਰ ( ਪੀ.ਆਰ.ਐਸ.ਸੀ.) ਵਲੋਂ ਇੰਡੀਅਨ ਸਪੇਸ ਰਿਸਰਚ ਸੰਸਥਾ ਭਾਰਤ ਸਰਕਾਰ ਪੁਲਾੜ ਵਿਭਾਗ ਦੇ ਸਹਿਯੋਗ ਨਾਲ ਬੀਤੇ ਦਿਨੀ ਵਿਕਾਸ ਭਵਨ ਮੁਹਾਲੀ ਵਿਖੇ ਪੰਚਾਇਤੀ ਰਾਜ ਸੰਸਥਾਵਾਂ ਦੇ ਸਸ਼ਕਤੀਕਰਨ ਲਈ ਸੂਬਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਦੇ ਮੁੱਖ ਮਹਿਮਾਨ ਵਜੋਂ ਵਧੀਕ ਮੁੱਖ ਸਕੱਤਰ (ਵਿਕਾਸ) ਡਾ.ਐਨ.ਐਸ. ਕਲਸੀ ਦਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ੍ਰ. ਜੀ.ਕੇ.ਸਿੰਘ ਅਤੇ ਹੋਰ ਉੱਚ ਅਧਿਕਾਰੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।
ਆਰ.ਆਰ.ਐਸ.ਐਸ.ਸੀ. ਜੋਧਪੁਰ ਦੇ ਡਾ.ਐਸ.ਐਸ.ਰਾÀ ਨੇ ਆਪਣੇ ਸ਼ੁਰੁਆਤੀ ਭਾਸ਼ਣ ਵਿਚ ਕਿਹਾ ਕਿ ਜੀ.ਆਈ.ਐਸ ਤਕਨੀਕ ਰਾਂਹੀ ਦਿਨ ਪ੍ਰਤੀਦਿਨ ਕੁਦਰਤੀ, ਸਮਾਜਿਕ ਅਤੇ ਸਭਿੱਆਚਾਰਕ ਦੀਆਂ ਚਨੌਤੀਆਂ ਨੂੰ ਸਮਝਣ ਦੇ ਨਾਲ-ਨਾਲ ਨਿਰਣੇ ਲੈਣ ਦੀ ਸਮਰੱਥਾ ਨੂੰ ਸਮਝ ਕੇ ਬੇਹਤਰ ਯੋਜਨਾਬੰਦੀ ਕਰਨਾ ਸੌਖਾ ਹੋ ਗਿਆ ਹੈ।
ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਕੱਤਰ ਸ੍ਰੀ ਦੀਪਿੰਦਰ ਸਿੰਘ ਨੇ ਕਿਹਾ ਕਿ ਪੰਚਾਇਤੀ ਰਾਜ ਸੰਸਥਾਵਾਂ ਜੀ.ਆਈ.ਐਸ ਅਤੇ ਸੂਚਨਾ ਤਕਨੀਕ ਦੀ ਕਾਰਜਸ਼ੀਲਤਾ ਨੂੰ ਵਧਾਉਣ, ਨਿਗਰਾਨੀ ਅਤੇ ਯੋਜਨਾਬੰਦੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ। ਉਨ੍ਹਾਂ ਅਧਿਕਾਰੀਆਂ ਅਤੇ ਵਿਗਿਆਨੀਆਂ ਤੇ ਵੀ ਜ਼ੋਰ ਦਿੱਤਾ ਕਿ ਉਹ ਤਕਨੀਕ ਨੂੰ ਸਮਝਦੇ ਹੋਏ ਸਮਾਜ ਵਿਸ਼ੇਸਕਰ ਕਮਜ਼ੋਰ ਅਤੇ ਜਰੂਰਤਮੰਦ ਵਰਗਾਂ ਦੇ ਫ਼ਾਇਦਿਆਂ ਲਈ ਇਸ ਨੂੰ ਹੋਰ ਕਾਰਜ਼ਸ਼ੀਲ ਬਣਾਉਣ ਲਈ ਹਿੱਤ ਵਧੇਰੇ ਉਪਰਾਲੇ ਕਰਨ।
ਆਪਣੇ ਉਦਘਾਟਨੀ ਭਾਸ਼ਣ ਵਿਚ ਵਧੀਕ ਮੁੱਖ ਸਕੱਤਰ (ਵਿਕਾਸ) ਕਮ ਚੇਅਰਮੈਨ ਪੀ.ਆਰ.ਐਸ.ਸੀ. ਡਾ.ਐਨ.ਐਸ. ਕਲਸੀ ਨੇ ਕਿਹਾ ਕਿ ਜੀ.ਆਈ.ਐਸ ਤਕਨੀਕ ਨਿਰਣਾ ਲੈਣ ਦੀ ਪ੍ਰਕ੍ਰਿਆ ਨੂੰ ਵਧੇਰੇ ਸੁਚਾਰੂ ਅਤੇ ਗਤੀਸ਼ੀਲ ਬਣਾਉਦੀ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਟੀ. ਅਤੇ ਪੁਲਾੜ ਤਕਨੀਕ ਰਾਂਹੀ ਸਰਕਾਰ ਨੂੰ ਵਧੀਆ ਨੀਤੀਆਂ ਨੂੰ ਘੜ੍ਹਣ ਵਿਚ ਸਹਾਇਤਾ ਅਤੇ ਪੇਂਡੂ ਆਬਾਦੀ ਨੂੰ ਵਧੇਰੇ ਲਾਭ ਪਹੁੰਚਾਏ ਜਾ ਸਕਦੇ ਹਨ। ਉਨ੍ਹਾਂ ਪੰਜਾਬ ਰਿਮੋਟ ਸੈਸਿੰਗ ਸੈਂਟਰ ਨੂੰ ਇਸਰੋ, ਆਰ.ਆਰ.ਐਸ.ਸੀ. ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਸਹਾਇਤਾ ਨਾਲ ਪੰਚਾਇਤੀ ਰਾਜ ਸੰਸਥਾਵਾਂ ਦੇ ਸਸ਼ਕਤੀਕਰਨ ਦੇ ਪ੍ਰੋਗਰਾਮ ਦੀ ਪਹਿਲਕਦਮੀ ਲਈ ਵਧਾਈ ਦਿੱਤੀ।
ਇਸ ਮੌਕੇ ਆਰ.ਆਰ.ਐਸ.ਐਸ.ਸੀ ਦੇ ਸ੍ਰੀ. ਸੁਪਮ ਪਾਠਕ, ਡਾ.ਵੀ.ਕੇ ਵਰਮਾ, ਸ੍ਰੀ ਜੇ.ਐਸ.ਬਰਾੜ, ਸ੍ਰੀ ਪੀ.ਕੇ. ਲਿਟੋਰੀਆ, ਡਾ.ਆਰ.ਕੇ ਸੇਤੀਆ ਅਤੇ ਸ੍ਰੀ. ਐਸ.ਸਾਹੂ. ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Leave a Reply

Your email address will not be published. Required fields are marked *