ਬੀ.ਐਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਵਣ ਮਹਾ ਉਤਸਵ
ਸਕੂਲ ਵਿਖੇ ਪਾਮ ਦੇ ਪੌਦੇ ਲਗਾਏ ਬਸੰਤ ਰਿਤੂ ਕਲੱਬ ਨੇ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੀ.ਐਨ.ਖਾਲਸਾ ਸੀਨੀਅਰ ਸੈਕਡਰੀ ਸਕੂਲ ਮਾਲ ਰੋਡ ਵਿਖੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ਵਣ ਮਹਾ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਗੁਰਦੀਸ਼ ਸਿੰਘ ਨੇ ਕੀਤੀ। ਮੁੱਖ ਮਹਿਮਾਨ ਵਜੋਂ ਇੰਦਰਜੀਤ ਸਿੰਘ ਆਹਲੂਵਾਲੀਆ ਜੀ ਨੇ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਆਕਰਸ਼ ਸ਼ਰਮਾ ਅਤੇ ਸੰਸਥਾਪਕ ਇੰਜੀ: ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਅੱਜ ਸਕੂਲ ਦੇ ਅੰਦਰ ਕਿਸ਼ਨ ਜਨ ਅਸ਼ਟਮੀ ਨੂੰ ਸਮਰਪਿਤ ਜਿੱਥੇ ਇੱਕ ਨਾਟਕ ਵੀ ਖੇਡਿਆ ਗਿਆ ਉਸ ਦੇ ਨਾਲ ਨਾਲ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਆਯੋਜਿਤ ਵਣ ਮਹਾ ਉਤਸਵ ਪ੍ਰੋਗਰਾਮ ਵਿੱਚ ਆਹਲੂਵਾਲੀਆ, ਸਕੂਲ ਪ੍ਰਿੰਸੀਪਲ ਅਤੇ ਭਗਵਾਨ ਕ੍ਰਿਸ਼ਨ ਜੀ ਦੀ ਬਾਲ ਰੂਪ ਵਿੱਚ ਸਜੇ ਬੱਚਿਆ ਨੇ ਪਾਮ ਦਾ ਪੌਦਾ ਲਗਾ ਕੇ ਵਣ ਮਹਾ ਉਤਸਵ ਦਾ ਉਦਘਾਟਨ ਵੀ ਕੀਤਾ।
ਇਹ ਨਾਟਕ ਸਕੂਲ ਦੀ ਅਧਿਆਪਕਾ ਪੂਜਾ ਸ਼ਰਮਾ ਵਲੋਂ ਤਿਆਰ ਕਰਵਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਗੁਰਦੀਸ਼ ਸਿੰਘ ਨੇ ਆਖਿਆ ਕਿ ਇਹ ਚੌਥੀ ਵਾਰ ਹੈ ਜਦੋਂ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਸਕੂਲ ਦੇ ਗਰਾਊਂਡ ਵਿਖੇ ਪੌਦੇ ਲਗਾਏ ਹਨ ਅਤੇ ਉਹ ਆਪਣੇ ਸਕੂਲ ਵੱਲੋਂ ਕਲੱਬ ਦਾ ਨਿੱਘੇ ਸ਼ਬਦਾਂ ਵਿੱਚ ਧੰਨਵਾਦ ਕਰਦੇ ਹਾਂ ਕਿ ਅਤੇ ਉਹਨਾਂ ਇਹ ਵੀ ਆਖਿਆ ਕਿ ਬਸੰਤ ਰਿਤੂ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਇੱਕ ਲੰਮੇ ਸਮੇਂ ਤੋਂ ਪੰਜਾਬ ਵਿੱਚ ਪੌਦੇ ਲਗਾ ਕੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਜਾਗਰੂਕ ਕਰ ਰਹੇ ਹਨ। ਕਲੱਬ ਦੇ ਪ੍ਰਧਾਨ ਇੰਜੀ ਆਕਰਸ਼ ਸ਼ਰਮਾ ਨੇ ਆਖਿਆ ਕਿ ਬਸੰਤ ਰਿਤੂ ਕਲੱਬ ਦੀ ਕੋਸ਼ਿਸ਼ ਹੈ ਕਿ ਉਹ ਸਾਂਝੀਆਂ ਥਾਵਾਂ ਤੇ, ਸਰਕਾਰੀ / ਅਰਧ ਸਰਕਾਰੀ ਸਕੂਲਾਂ ਵਿਖੇ, ਧਾਰਮਿਕ ਸਥਾਨਾ ਤੇ ਪਾਰਕਾਂ ਵਿੱਚ ਅਤੇ ਹੋਰ ਵੀ ਖਾਲੀ ਜਗ੍ਹਾਂ ਜਿੱਥੇ ਵੀ ਮਿਲਦੀ ਹੈ ਪੌਦੇ ਲਗਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ ਤਾਂ ਜ਼ੋ ਲੋਕਾਂ ਵਿੱਚ ਵਧੇਰੇ ਪੌਦੇ ਲਗਾਉਣ ਦੀ ਰੁਚੀ ਪੈਦਾ ਕੀਤੀ ਜਾ ਸਕੇ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਪਣੇ ਸੰਬੋਧਨ ਵਿੱਚ ਬੀ.ਐਨ ਖਾਲਸਾ ਸਕੂਲ ਦੀ ਮੈਨੇਜਮੈਂਟ, ਸਕੂਲ ਦੇ ਸਟਾਫ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਉਹਨਾਂ ਵੱਲੋਂ ਬਸੰਤ ਰਿਤੂ ਕਲੱਬ ਨੂੰ ਪੌਦੇ ਲਗਾਉਣ ਦੀ ਜ਼ੋ ਵਾਰ ਵਾਰ ਸੇਵਾ ਦਿੱਤੀ ਜਾਦੀ ਹੈ ਉਸ ਵਜੋਂ ਉਹ ਉਹਨਾਂ ਦਾ ਧੰਨਵਾਦ ਕਰਦੇ ਹਨ ਅਤੇ ਬੱਚਿਆਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਜਨਮ ਦਿਨ ਮੌਕੇ ਜਾਂ ਘਰ ਵਿੱਚ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਤਾਂ ਪੌਦੇ ਲਗਾਕੇ ਉਸ ਮੌਕੇ ਦਾ ਆਨੰਦ ਉਠਾਇਆ ਜਾਵੇ।

