ਪੰਜਾਬਪਟਿਆਲਾ

ਜਲ ਸਰੋਤ (ਸਿੰਚਾਈ) ਵਿਭਾਗ ਦੇ ਪੁਨਰਗਠਨ ਅਤੇ ਮੰਗਾਂ ਨੂੰ ਲੈ ਕੇ ਮੁੜ ਮੋਰਚਾ ਸ਼ੁਰੂ ਕੀਤਾ

ਪਟਿਆਲਾ, 04 ਅਕਤੂਬਰ:(ਰਮਨਦੀਪ/ਮਧੂਸਾਰ ਬਿਊਰੋ) ਦੀ ਕਲਾਸ ਫੌਰਥ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ, ਜਿਲ੍ਹਾ ਕਮੇਟੀ ਪਟਿਆਲਾ ਨੇ ਜਲ ਸਰੋਤ (ਸਿੰਚਾਈ) ਵਿਭਾਗ ਦੇ ਪੁਨਰਗਠਨ ਅਤੇ ਮੰਗਾਂ ਨੂੰ ਲੈ ਕੇ ਮੁੜ ਜੱਦੋ ਜਹਿਦ ਛੇੜ ਦਿੱਤੀ ਹੈ। ਇੱਥੇ ਬਾਰਾ ਖੂਹ ਸਿੰਚਾਈ ਕੰਪਲੈਕਸ ਵਿਖੇ ਕਾਰਜਕਾਰੀ ਇੰਜੀਨੀਅਰ ਲਹਿਲ ਮੰਡਲ ਆਈ.ਬੀ. ਦੇ ਦਫਤਰ ਅੱਗੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰਕੇ ਇਕ ਮੋਰਚਾ ਸ਼ੁਰੂ ਕੀਤਾ ਗਿਆ। ਇਸ ਮੋਕੇ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਭਾਗ ਦੇ ਪੁਨਰਗਠਨ ਦੌਰਾਨ ਤਕਰੀਬਨ 9000 ਅਸਾਮੀਆਂ ਨੂੰ ਖਤਮ ਕਰ ਦਿੱਤਾ ਸੀ ਜਿਸ ਵਿੱਚ ਵੱਧ ਤੋਂ ਵੱਧ ਅਸਾਮੀਆਂ ਚੌਥਾ ਦਰਜਾ ਮੁਲਾਜਮਾਂ ਦੀਆਂ ਸ਼ਾਮਿਲ ਸੀ।

ਸਿੰਚਾਈ ਮੰਤਰੀ ਦੇ ਭਰੋਸੇ ਤੋਂ ਬਾਅਦ ਵੀ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਬਹਾਲ ਕਰਨ ਦਾ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ, ਖਤਮ ਕੀਤੀਆਂ ਅਸਾਮੀਆਂ ਵਿਚੋਂ ਬੇਲਦਾਰ, ਮੇਟ, ਗੇਜ ਰੀਡਰ, ਮਾਲੀ, ਰੈਗੂਲਾਈਜੇਸ਼ਨ ਹੈਡਾਂ ਤੇ ਤੈਨਾਤ ਬੇਲਦਾਰ, ਫੀਟਰ, ਟੈਲੀਫੁਨ ਅਟੈਡੈਂਟ, ਹੈਲਪਰ ਅਤੇ ਟੈਕਨੀਸ਼ੀਅਨ ਆਦਿ ਕੈਟਾਗਰੀਜ ਸ਼ਾਮਿਲ ਸਨ। ਇਸ ਤਰ੍ਹਾਂ ਬਹੁਤ ਸਾਰੀਆਂ ਅਸਾਮੀਆਂ, ਜਿਸ ਵਿਚ ਸਟੌਰ ਕੀਪਰ, ਸਹਾਇਕ ਸਟੋਰ ਕੀਪਰ, ਡਰਾਇਵਰ ਅਤੇ ਚੌਥਾ ਦਰਜਾ ਕਰਮਚਾਰੀਆਂ ਨੂੰ ਡਾਇੰਗ ਕੇਡਰ ਵਿੱਚ ਪਾ ਕੇ ਅੱਗੋਂ ਇਹ ਸਾਰੀਆਂ ਅਸਾਮੀਆਂ ਖਤਮ ਕਰਨ ਲਈ ਕਿਹਾ ਗਿਆ ਹੈ। ਸਿੰਚਾਈ ਵਿਭਾਗ ਵਿਚਲੇ ਦਫਤਰਾਂ, ਖੇਤਰੀ ਦਫਤਰਾਂ ਅਤੇ ਨਹਿਰਾਂ ਤੇ ਕੰਮ ਕਰਦੇ ਚੌਥਾ ਦਰਜਾ ਕਰਮਚਾਰੀਆਂ ਨੂੰ ਵਿਭਾਗ ਨੇ 2012 ਤੋਂ ਬਾਅਦ ਗਰਮ ਅਤੇ ਠੰਢੀਆਂ ਵਰਦੀਆਂ ਦੇਣ ਤੋਂ ਪਾਸਾ ਵਟਿਆ ਹੋਇਆ ਹੈ ਜਦੋਂ ਕਿ ਤਿੰਨ ਸਾਲ ਤੋਂ ਬਾਅਦ ਵਰਦੀਆਂ ਦਿੱਤੀਆਂ ਜਾਣੀਆਂ ਬਣਦੀਆਂ ਹਨ।

ਪੱਕੇ ਮੋਰਚੇ ਵਜੋਂ ਲੜੀਵਾਰ ਭੁੱਖ ਹੜਤਾਲ ਕੈ਼ਪ ਅੱਗੇ ਕੀਤੀ ਰੈਲੀ ਵਿੱਚ ਮੰਗ ਕੀਤੀ ਕਿ ਲਹਿਲ ਮੰਡਲ ਆਈ.ਬੀ. ਦੀ ਅਫਸਰਸ਼ਾਹੀ ਵੱਲੋਂ ਮੁਲਜਮਾਂ ਤੇ ਮੁਲਾਜਮ ਆਗੂਆਂ ਦੀਆਂ ਝੂਠੀਆਂ ਸ਼ਿਕਾਇਤਾਂ ਤੇ ਆਰੰਭੀ ਕਾਰਵਾਈ ਤੇ ਉਪ ਮੰਡਲ ਦਫਤਰ ਰੋਹਟੀ ਵਿਖੇ ਚਲ ਰਹੀ ਗੁੰਡਾ ਗਰਦੀ ਦਾ ਵੀ ਨੋਟਿਸ ਲਿਆ ਗਿਆ ਕਿ ਕੁੱਝ ਸ਼ਰਾਰਤੀ ਅਨਸਰ ਸ਼ਿਕਾਇਤ ਕਰਕੇ ਵਿਭਾਗ ਦਾ ਮਾਹੋਲ ਖਰਾਬ ਕਰ ਰਹੇ ਹਨ। ਇਸ ਤਰ੍ਹਾਂ ਮੰਡਲ ਦਫਤਰ ਵੱਲੋਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ, ਪਰਮੋਸ਼ਨਾ ਦਾ ਨਿਪਟਾਰਾ ਨਹੀਂ ਕਰ ਰਿਹਾ।

ਕੈਂਪ ਅੰਗੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਫਾਰਗ ਕੀਤੇ ਕੋਰੋਨਾ ਯੋਧਿਆਂ ਸਬੰਧੀ ਮੁੱਖ ਮੰਤਰੀ ਨੇ ਮੋਰਿੰਡਾ ਵਿਖੇ ਯੂਨੀਅਨ ਆਗੂਆਂ ਨੂੰ ਸੱਦ ਕੇ ਗੱਲਬਾਤ ਕਰਨ ਤੋਂ ਟਾਲਾ ਵੱਟਣ ਦੇ ਵੀ ਵਿਰੋਧ ਕੀਤਾ ਗਿਆ ਅਤੇ ਕੱਲ ਮੰਗਲਵਾਰ ਨੂੰ ਪੰਜਾਬ ਦੀ ਚੰਨੀ ਸਰਕਾਰ ਦੀ ਅਰਥੀ ਫੂਕ ਮੁਜਾਹਰਾ ਕਰਨ ਦਾ ਐਲਾਨ ਵੀ ਕੀਤਾ ਗਿਆ ਅਤੇ ਅਗਲੀ ਰੈਲੀ ਸਿੰਚਾਈ ਮੰਤਰੀ ਦੇ ਹਲਕੇ ਵਿੱਚ ਕਰਨ ਤੇ ਵਿਚਾਰ ਕੀਤੀ ਜਾਵੇਗੀ। ਭੁਖ ਹੜਤਾਲ ਤੇ ਪ੍ਰਿਥੀ ਚੰਦ, ਸਿਆ ਰਾਮ ਬੈਠੇ। ਇਸ ਮੋਕੇ ਜੋ ਆਗੂ ਹਾਜਰ ਸਨ ਉਨ੍ਹਾਂ ਵਿੱਚ ਜਗਮੋਹਨ ਨੌਲੱਖਾ, ਗੁਰਦਰਸ਼ਨ ਸਿੰਘ, ਪ੍ਰਿਤਪਾਲ ਸਿੰਘ, ਸੂਰਜਪਾਲ ਯਾਦਵ, ਪ੍ਰੀਤਮ ਚੰਦ ਠਾਕੁਰ, ਰਾਮਪਾਲ, ਹਰੀ ਰਾਮ ਨਿੱਕਾ, ਬੀਬੀਰ ਸਿੰਘ, ਸ਼ਾਮ ਸਿੰਘ, ਕਾਕਾ ਸਿੰਘ, ਨਿਰਮਲ ਸਿੰਘ, ਅਮਰਨਾਥ ਨਰੜੂ, ਇੰਦਰਪਾਲ, ਪ੍ਰਕਾਸ਼ ਸਿੰਘ ਲੁਬਾਣਾ, ਤੇਜਾ ਸਿੰਘ, ਮੇਜਰ ਸਿੰਘ, ਰਾਮਦਾਸ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *