ਬਸੰਤ ਰਿਤੂ ਕਲੱਬ ਨੇ ਲਗਾਏ 150 ਪੌਦੇ
ਦੀਪ ਨਗਰ, ਵਿਕਾਸ ਨਗਰ ਤੇ ਬਾਈਪਾਸ ਝਿੱਲ ਰੋਡ ਨੂੰ ਕੀਤਾ ਹਰਾ ਭਰਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਅਕਾਲ ਸਹਾਈ ਯੂਥ ਕਲੱਬ ਦੇ ਸਹਿਯੋਗ ਨਾਲ ਦੀਪ ਨਗਰ, ਵਿਕਾਸ ਨਗਰ, ਸਰਹਿੰਦ ਰੋਡ ਬਾਈਪਾਸ ਨੂੰ ਹਰਾ ਭਰਾ ਕਰਨ ਲਈ ਬਾਈਪਾਸ ਰੋਡ ਤੇ ਵਣ ਮਹਾ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸੰਦੀਪ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ੍ਰ. ਜੈਪਾਲ ਸਿੰਘ ਰਿਟਾਇਰਡ ਸੁਪਰਡੈਂਟ ਜਲ ਸਰੋਤ ਵਿਭਾਗ ਪਟਿਆਲਾ ਨੇ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸੰਸਥਾਪਕ ਇੰਜੀ: ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਕਲੱਬ ਵੱਲੋਂ ਯੂਥ ਕਲੱਬਾਂ, ਵੈਲਫੇਅਰ ਸੁਸਾਇਟੀਆਂ ਅਤੇ ਧਾਰਮਿਕ ਸੰਸਥਾਵਾਂ ਨਾਲ ਮਿਲ ਕੇ ਪਿੰਡ—ਪਿੰਡ, ਸ਼ਹਿਰ—ਸ਼ਹਿਰ ਪੌਦੇ ਲਗਾਉਂ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਇਸੀ ਮੁਹਿੰਮ ਤਹਿਤ ਦੀਪ ਨਗਰ, ਵਿਕਾਸ ਨਗਰ, ਝਿੱਲ ਬਾਈਪਾਸ ਰੋਡ ਵਿਖੇ ਨਿੰਮ ਦਾ ਪੌਦਾ ਲਗਾ ਕੇ ਵਣ ਮਹਾ ਉਤਸਵ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ 150 ਪੌਦੇ ਅਕਾਲ ਸਹਾਏ ਕਲੱਬ ਦੇ ਸਹਿਯੋਗ ਨਾਲ ਲਗਾਏ ਗਏ। ਅਕਾਲ ਸਹਾਈ ਕਲੱਬ ਦੇ ਸਰਪ੍ਰਸਤ ਸੰਦੀਪ ਸਿੰਘ ਦੀ ਅਣਥੱਕ ਮਿਹਨਤ ਸਦਕਾ ਸਮੂੰਹ ਮੈਂਬਰਾਂ ਨੇ ਮਿਲਕੇ ਸਾਰਾ ਦਿਨ ਪੌਦੇ ਲਗਾਏ। ਬਸੰਤ ਰਿਤੂ ਕਲੱਬ ਦੇ ਸੰਸਥਾਪਕ ਇੰਜੀ: ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਅਕਾਲ ਸਹਾਈ ਕਲੱਬ ਨਾਲ ਮਿਲਕੇ ਜ਼ੋ ਇਹ ਪੌਦੇ ਲਗਾਏ ਗਏ ਹਨ ਇਨ੍ਹਾਂ ਦੀ ਸਿੰਚਣ ਦੀ ਜਿੰਮੇਵਾਰੀ ਵੀ ਸੰਦੀਪ ਸਿੰਘ ਨੇ ਚੁੱਕੀ ਹੈ। ਜੇਕਰ ਅਸੀਂ ਪੌਦੇ ਨੂੰ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਨਹੀਂ ਕਰਾਂਗੇ ਤਾਂ ਪੌਦੇ ਲਗਾਉਣ ਦਾ ਕੋਈ ਵੀ ਫਾਇਦਾ ਨਹੀਂ। ਸੋ ਸਾਰਿਆਂ ਨੂੰ ਮਿਲ ਕੇ ਪੌਦੇ ਲਗਾਉਣ ਦਾ ਜਿੱਥੇ ਹਮਲਾ ਮਾਰਨਾ ਚਾਹੀਦਾ ਹੈ ਉਸ ਦੇ ਨਾਲ ਨਾਲ ਇਨ੍ਹਾਂ ਨੂੰ ਸਿਚਣ ਦੀ ਵੀ ਜਿੰਮੇਵਾਰੀ ਚੁੱਕਣੀ ਚਾਹੀਦੀ ਹੈ ਤਾਂ ਜ਼ੋ ਪੌਦੇ ਦਰਖਤ ਦਾ ਰੂਪ ਧਾਰਨ ਕਰ ਸਕਣ। ਸ੍ਰ. ਜੈਪਾਲ ਸਿੰਘ ਰਿਟਾਇਰਡ ਸੁਪਰਡੈਂਟ ਜਲ ਸਰੋਤ ਸਰਕਲ ਪਟਿਆਲਾ ਨੇ ਆਪਣੇ ਵਿਚਾਰ ਦਿੰਦੇ ਹੋਏ ਆਖਿਆ ਕਿ ਬਸੰਤ ਰਿਤੂ ਕਲੱਬ ਪਿਛਲੇ ਕਈ ਸਾਲਾਂ ਤੋਂ ਜਿੱਥੇ ਪੌਦੇ ਲਗਾ ਰਿਹਾ ਹੈ ਉਸ ਦੇ ਨਾਲ ਨਾਲ ਲੋਕਾਂ ਨੂੰ ਪੌਦੇ ਲਗਾਉਣ ਅਤੇ ਜਲ ਬਚਾਉਣ ਪ੍ਰਤੀ ਵੀ ਜਾਗਰੂਕ ਕਰ ਰਿਹਾ ਹੈ ਜ਼ੋ ਕਿ ਇੱਕ ਸ਼ਲਾਘਾਯੋਗ ਕਦਮ ਹੈ

