ਪੰਜਾਬਪਟਿਆਲਾ

ਬੱਚਾ ਬਦਲਣ ਦਾ ਮਾਮਲਾ : ਡੀਐਨਏ ਰਿਪੋਰਟ ਨੇ ਸਪੱਸ਼ਟ ਕੀਤਾ ਕਿ ਅਬਦੁਲ ਕਲੀਮ ਦੇ ਦੋਸ਼ ਝੂਠੇ : ਬਰਾੜ

ਪਟਿਆਲਾ 10 ਜੁਲਾਈ (ਮਧੂਸਾਰ ਬਿਊਰੋ) ਸਰਕਾਰੀ ਰਾਜਿੰਦਰਾ ਹਸਪਤਾਲ ਦੇ ਗਾਇਨੀ ਵਿਭਾਗ ਵਿਚ ਬੱਚਾ ਬਦਲਣ ਦੇ ਮਾਮਲੇ ਵਿਚ ਅੱਜ ਹਸਪਤਾਲ ਪ੍ਰਸਾਸ਼ਨ ਵਲੋਂ ਡੀਐਨਏ ਰਿਪੋਰਟ ਜਨਤਕ ਕਰ ਦਿੱਤੀ ਗਈ ਹੈ। ਜਿਸਤੋਂ ਸਪਸ਼ਟ ਹੋਇਆ ਕਿ ਬੱਚਿਆਂ ਬਦਲੇ ਜਾਣ ਦੀ ਗੱਲ ਸਿਰਫ ਅਫਵਾਹ ਨਿਕਲੀ ਹੈ।

ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਭੁਪਿੰਦਰ ਸਿੰਘ ਬਰਾੜ ਨੇ ਬੱਚੇ ਦੇ ਮਾਪਿਆਂ ਨੂੰ ਡੀ.ਐਨ.ਏ. ਲੈਬਰ ਇੰਡੀਆ ਹੈਦਰਾਬਾਦ ਦੀ ਰਿਪੋਰਟ ਸੌਂਪੀ। ਡਾ. ਭੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡੀ.ਐਨ.ਏ ਦੀ ਰਿਪੋਰਟ ਤੋਂ ਸਾਫ ਹੋ ਗਿਆ ਹੈ। ਜਿਹੜੀ ਸ਼ਿਕਾਇਤ ਕਰਤਾ ਅਬਦੁਲ ਕਲੀਮ ਦੀ ਪਤਨੀ ਨੇ ਬੱਚੀ ਨੂੰ ਹੀ ਜਨਮ ਦਿੱਤਾ ਸੀ। ਬੱਚੀ ਦੇ ਪਿਤਾ ਅਬਦੁਲ ਕਲੀਮ ਨੇ ਕਿਹਾ ਕਿ ਉਸ ਸਮੇਂ ਉਸਦੀ ਪਤਨੀ ਨੂੰ ਬੱਚਾ ਹੋਣ ਦਾ ਸ਼ੱਕ ਸੀ ਜਦੋਂਕਿ ਹੁਣ ਸ਼ੰਕਾ ਦੂਰ ਹੋ ਗਈ ਹੈ। ਇਸ ਮਾਮਲੇ ਵਿਚ ਕਲੀਮ ਨੇ ਲਿਖ ਕੇ ਵੀ ਹਸਪਤਾਲ ਪ੍ਰਸਾਸ਼ਨ ਨੂੰ ਇੱਕ ਬਿਆਨ ਵੀ ਸੌਂਪਿਆ।
ਜਿਕਰਯੋਗ ਹੈ ਕਿ ਪਿਛਲੇ ਮਹੀਨੇ 5 ਜੂਨ ਨੂੰ ਪਿੰਡ ਝਿੰਜਰਾਂ ਜਿਲਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਅਬਦੁਲ ਕਲੀਮ ਪੁੱਤਰ ਨਾਜ਼ਰਦੀਨ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਪਤਨੀ ਨੇ ਲੜਕੇ ਨੂੰ ਜਨਮ ਦਿੱਤਾ ਸੀ ਅਤੇ ਹਸਪਤਾਲ ਵਿਚ ਉਸ ਦਾ ਲੜਕਾ ਬਦਲ ਕੇ ਲੜਕੀ ਦੇ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਜਿਆਦਾ ਹੰਗਾਮਾ ਹੋਇਆ ਸੀ। ਹਿੰਦੂ ਸੰਗਠਨਾ ਨੇ ਜਦੋਂ ਇਹ ਮੁੱਦਾ ਚੁੱਕ ਕੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤਾਂ ਡਿਪਟੀ ਕਮਿਸ਼ਨਰ ਨੇ ਬੱਚੇ ਦਾ ਡੀ.ਐਨ.ਏ. ਕਰਵਾਉਣ ਲਈ ਕਿਹਾ। ਜਦੋਂ ਪ੍ਰਾਈਵੇਟ ਲੈਬ ਤੋਂ ਡੀ.ਐਨ.ਏ .ਕਰਵਾਇਆ ਗਿਆ ਤਾਂ ਉਸ ਨੂੰ ਹਸਪਤਾਲ ਪ੍ਰਸਾਸ਼ਨ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਫੇਰ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਹਸਪਤਾਲ ਪ੍ਰਸਾਸ਼ਨ ਨੇ ਬੱਚੀ ਦਾ ਡੀ.ਐਨ.ਏ. ਹੈਦਰਾਬਾਦ ਦੀ ਡੀ.ਐਨ.ਏ. ਲੈਬ ਇੰਡੀਆ ਤੋਂ ਕਰਵਾਇਆ ਸੀ। ਜਿਸ ਦੀ ਰਿਪੋਰਟ ਲੰਘੀ 7 ਜੁਲਾਈ ਨੂੰ ਹਸਪਤਾਲ ਪ੍ਰਸਾਸ਼ਨ ਨੂੰ ਮਿਲੀ ਗਈ ਸੀ ਅਤੇ ਰਿਪੋਰਟ ਨੂੰ ਬੱਚੀ ਦੇ ਮਾਪਿਆਂ ਅਤੇ ਮੀਡੀਆ ਦੋਨਾ ਨੂੰ ਸੌਂਪ ਦਿੱਤਾ ਗਿਆ ਹੈ।

Leave a Reply

Your email address will not be published. Required fields are marked *