ਗੁਰਿੰਦਰ ਕੁਮਾਰ ਨੇ ਬਤੌਰ ਐੱਸ.ਡੀ.ਓ. ਸੰਭਾਲਿਆ ਅਹੁੱਦਾ
ਪਟਿਆਲਾ, 2 ਸਤੰਬਰ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਾਰਜਕਾਰੀ ਇੰਜੀਨਿਅਰ (ਸਿਵਲ) ਪੰਜਾਬ ਮੰਡੀ ਬੋਰਡ, ਪਟਿਆਲਾ ਦੇ ਦਫ਼ਤਰ ਵਿਖੇ ਅੱਜ ਸ੍ਰੀ ਗੁਰਿੰਦਰ ਕੁਮਾਰ ਨੇ ਉਪ ਮੰਡਲ ਅਫਸਰ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਤੇ ਸ. ਲਖਵਿੰਦਰ ਸਿੰਘ ਉਪ ਮੰਡਲ ਅਫਸਰ, ਸ. ਸਤਨਾਮ ਸਿੰਘ, ਸ੍ਰੀ ਗੋਪੀ ਅਤੇ ਸ. ਸਤਨਾਮ ਸਿੰਘ ਉਪ ਮੰਡਲ ਅਫਸਰ ਨੇ ਸ੍ਰੀ ਗੁਰਿੰਦਰ ਕੁਮਾਰ ਨੂੰ ਗੁਲਦਸਤਾ ਦੇ ਕੇ ਵਧਾਈ ਦਿੱਤੀ। ਇਸ ਦੌਰਾਨ ਸ੍ਰੀ ਗੁਰਿੰਦਰ ਕੁਮਾਰ ਨੇ ਕਿਹਾ ਕਿ ਬਤੌਰ ਜੇ.ਈ. ਰਹਿੰਦੀਆਂ ਉਨ੍ਹਾਂ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਮਿਹਨਤ ਨਾਲ ਨਿਭਾਇਆ ਹੈ ਅਤੇ ਹੁਣ ਵੀ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਲੋਕ ਸਿੱਧਾ ਉਨ੍ਹਾਂ ਨੂੰ ਦਫ਼ਤਰ ਵਿਖੇ ਮਿਲ ਸਕਦੇ ਹਨ।

