ਪਟਿਆਲਾ

ਪਾਰੂਲ ਨੇ ਚਮਕਾਇਆ ਵਿਸਵ ਵਿੱਚ ਪਟਿਆਲਾ ਸ਼ਹਿਰ ਦਾ ਨਾਮ

ਪ੍ਰੀ ਡੈਫ ਉਲਪਿੰਕ ਲਈ ਹੋਇਆ ਸਿਲੈਕਸ਼ਨ
ਪਟਿਆਲਾ 20 ਅਗਸਤ (ਮਧੂਸਾਰ ਬਿਊਰੋ)
ਅਗਰ ਉਮੀਦਾਂ ਅਤੇ ਮਿਹਨਤ ਨੂੰ ਪੰਖ ਲਗੇ ਹੋਣ ਤਾਂ ਕਿਸੇ ਵੀ ਇਨਸਾਨ ਲਈ ਕੋਈ ਵੀ ਮੁਕਾਮ ਹਾਸਲ ਕਰਨਾ ਆਸਾਨ ਹੁੰਦਾ ਹੈ। ਸ਼ਾਹੀ ਸਹਿਰ ਪਟਿਆਲਾ ਦੀ ਟੈਨਿਸ ਸਨਸਨੀ ਡੈਫ ਪਾਰੂਲ ਗਪਤਾ (19) ਨੇ ਵਿਸ਼ਵ ਵਿੱਚ ਪਟਿਆਲਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ।

ਅਗਲੇ ਮਹਿਨੇ 18 ਸਤੰਬਰ ਤੋਂ 11 ਸਤੰਬਰ ਤੱਕ ਯੂਰਪ ਦੇ ਸ਼ਹਿਰ ਸਿਲਵੇਨੀਆ ਵਿਖੇ ਹੋਣ ਵਾਲੀ ਪ੍ਰੀਡੈਫ ਉਲਪਿੰਕ ਲਈ ਸਿਲੈਕਸ਼ਨ ਹੋਇਆ ਹੈ।ਇਸ ਮੋਕੇ ਪਾਰੂਲ ਦੇ ਪਿਤਾ ਅਵਿਨਾਸ਼ ਗੁਪਤਾ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ(ਪੀ.ਐਨ.ਬੀ.) ਵੱਲੋ ਪਾਰੁਲ ਗੁਪਤਾ ਨੂੰ ਇਸ ਖੇਲ ਵਿੱਚ ਸ਼ਾਮਲ ਹੋਣ ਲਈ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।ਪੀ.ਐਨ.ਬੀ. ਦੇ ਐਮ.ਡੀ ਊਸ਼ਾ ਅਨੰਥ ਸੁਬਰਾਮਨੀਅਮ ਨੇ ਪਾਰੂਲ ਤੇ ਹੋਣ ਵਾਲੇ ਸਾਰੇ ਖਰਚ ਨੂੰ ਬੈਂਕ ਵੱਲੋ ਚੁੱਕਣ ਦੇ ਆਦੇਸ਼ ਦਿਤੇ ਹਨ।ਪਾਰੁਲ ਬੀ.ਏ ਭਾਗ ਦੁਜਾ ਦੀ ਵਿਦਿਆਰਥਣ ਹੈ।19 ਸਾਲਾ ਪਾਰੂਲ ਛੋਟੀ ਉਮਰ ਵਿੱਚ ਹੀ ਮੈਡਲ ਜਿਤਣ ਲੱਗ ਪਈ ਸੀ।ਭਾਰਤ ਵਿਚ ਜਿਲਾ, ਪ੍ਰਦੇਸ਼ ਅਤੇ ਰਾਸ਼ਟਰੀ ਸਤਰ ਤੇ ਮੈਡਲ ਜਿੱਤਣ ਤੋਂ ਇਲਾਵਾ ਉਸ ਨੇ 2014 ਵਿਚ ਜਰਮਨੀ ਵਿਚ ਹੋਈ ਓਪਨ ਡੈਂਫ ਚੈਪੀਅਨਸ਼ਿਪ ਵਿੱਚ ਸਿਲਵਰ ਮੈਡਲ ਅਤੇ 2015 ਚੀਨ ਵਿੱਚ ਹੋਈ ਏਸ਼ੀਅਨ ਡੈਫ ਗੇਮ ਵਿੱਚ ਪਾਰੂਲ ਨੇ ਕਾਂਸੇ ਦਾ ਤਗਮਾ ਹਾਸਿਲ ਕੀਤਾ। ਉਹ ਕੋਮੀ ਓਪਨ ਡੈਫ ਟੈਨਿਸ ਟੂਰਨਾਮੈਂਟ ਦੇ ਸਿੰਗਲ ਵਰਗ ਵਿੱਚ ਕਾਂਸੀ ਅਤੇ ਡਬਲ ਵਿੱਚ ਸੋਨ ਤਗਮਾ ਜਿੱਤ ਚੁੱਕੀ ਹੈ।ਪਾਰੁਲ ਸੋਫੀਆਂ ਵਿੱਚ ਡੈਫ Àਲਪਿੰਕ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਇਸਦੇ ਨਾਲ ਉਹ ਆਪਣੇ ਮਾਤਾ ਪਿਤਾ, ਪਟਿਆਲਾ ਅਤੇ ਭਾਰਤ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕਰ ਚੁੱਕੀ ਹੈ। ਅਗਲੇ ਮਹੀਨੇ ਸਿਲਵੇਨੀਆ ਵਿੱਚ ਹੋਣ ਵਾਲੀ ਸਿਲਵੇਨੀਆ ਓਪਨ ਡੈਂਫ ਟੈਨਿਸ ਚੈਪੀਅਨਸ਼ਿਪ ਜੋ ਕਿ ਪ੍ਰੀ-ਡੈਫ Àਲਪਿੰਕ ਹੈ, ਵਿੱਚ ਪਾਰੂਲ ਆਪਣੇ ਖੇਲ ਦਾ ਵਧੀਆਂ ਪ੍ਰਦਰਸ਼ਨ ਕਰਕੇ ਅਤੇ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਾਵੇਗੀ, ਅਤੇ ਭਾਰਤ ਦਾ ਨਾਮ ਫਿਰ ਤੋਂ ਵਿਸ਼ਵ ਪੱਧਰ ਤੇ ਰੌਸ਼ਨ ਕਰੇਗੀ।

Leave a Reply

Your email address will not be published. Required fields are marked *