ਪਟਿਆਲਾ

ਕੈਪਟਨ ਦੀ ਅਗਵਾਈ ‘ਚ ਪੰਜਾਬ ਫਿਰ ਤੋ ਬਣੇਗਾ ਨੰਬਰ ਇੱਕ ਸੂਬਾ : ਵਿਜੈ ਕੂਕਾ

ਵਿਜੈ ਕੂਕਾ ਬਣੇ ਅਰਬਨ ਡਿਵੈਲਪਮੈਂਟ ਸੈਲ ਜਿਲ੍ਹਾ ਪਟਿਆਲਾ ਦੇ ਚੇਅਰਮੈਨ
ਪਟਿਆਲਾ 20 ਅਗਸਤ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪਟਿਆਲਾ ਤੋ ਵਿਧਾਇਕਾ ਪ੍ਰਨੀਤ ਕੌਰ ਜੀ ਦੀ ਪ੍ਰਵਾਨਗੀ ਤੋ ਬਾਅਦ,ਮੋਤੀ ਮਹਿਲ ਦੇ ਵਫਾਦਾਰ ਸਿਪਾਹੀ ਵਿਜੈ ਕੁਮਾਰ ਕੂਕਾ ਨੂੰ ਅਰਬਨ ਡਿਵੈਲਪਮਂੈਟ ਸੈਲ ਜਿਲ੍ਹਾ ਪਟਿਆਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਨਿਯੁਕਤੀ ਪੱਤਰ ਦੇਣ ਦੀ ਰਸਮ ਵਿਧਾਇਕਾ ਪ੍ਰਨੀਤ ਕੌਰ,ਪੰਜਾਬ ਅਰਬਨ ਡਿਵੈਲਪਮੈਟ ਸੈਲ ਦੇ ਚੇਅਰਮੈਨ ਸੰਜੀਵ ਸ਼ਰਮਾ ਬਿਟੂ ਅਤੇ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ ਨੇ ਸਾਂਝੇ ਤੌਰ ਤੇ ਅਦਾ ਕੀਤੀ।ਇਸ ਮੌਕੇ ਵਿਜੈ ਕੂਕਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਫਿਰ ਤੋਂ ਨੰਬਰ ਇੱਕ ਸੂਬਾ ਬਣੇਗਾ,ਪੰਜਾਬ ਵਿੱਚ ਵਿਕਾਸ ਦੇ ਕੰਮਾਂ ਦੀ ਹਨੇਰੀ ਆਵੇਗੀ ਅਤੇ ਪੰਜਾਬ ਫਿਰ ਤੋਂ ਤਰੱਕੀ ਦੀਆਂ ਲੀਹਾਂ ਤੇ ਤੁਰੇਗਾ।ਉਨ੍ਹਾਂ ਨੇ ਅਗੇ ਕਿਹਾ ਕਿ ਪਾਰਟੀ ਵਲੋ ਮਿਲੀ ਇਸ ਅਹਿਮ ਜਿੰਮੇਵਾਰੀ ਨੂੰ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਬਾਖੂਬੀ ਨਿਭਾਉਣਗੇ ਅਤੇ ਵੱਧ ਤੋ ਵੱਧ ਲੋਕਾ ਅਤੇ ਯੂਥ ਨੂੰ ਕਾਂਗਰਸ ਪਾਰਟੀ ਨਾਲ ਜ਼ੋੜ ਕੇ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਅਗਵਾਈ ਹੇਠ ਬਣਨ ਵਾਲੀ ਕਾਂਗਰਸ ਦੀ ਸਰਕਾਰ ਅਤੇ ਮਿਸ਼ਨ 2017 ਵਿੱਚ ਆਪਣਾ ਅਹਿਮ ਰੋਲ ਅਦਾ ਕਰਨਗੇ।ਇਸ ਮੌਕੇ ਅਨਿਲ ਮੰਗਲਾ,ਨਰੇਸ਼ ਦੁੱਗਲ,ਅਤੁਲ ਜੋਸ਼ੀ ,ਹਰਵਿੰਦਰ ਸਿੰਘ ਨਿੱਪੀ ,ਪਿੰਕੀ ਪੰਡਤ ,ਅਸ਼ਵਨੀ ਮਿੱਕੀ ,ਗਿੰਨੀ ਨਾਗਪਾਲ,ਪਵਨ ਡਾਬੀ,ਨਰਿੰਦਰ ਬਾਂਸਲ ਭੱਠੇ ਵਾਲੇ ,ਦੀਪ ਕੁਮਾਰ ਦੀਪੀ ,ਚਰਨਜੀਤ ਕੁਮਾਰ ,ਅਨਵਰ ਖਾਨ ,ਕਪਿਲ ਸ਼ਰਮਾ ਕਾਲਾ,ਮਨਸ਼ਿਕ ਗਰਗ ਮਨੀ,ਨੀਰਜ ਬਾਂਸਲ ,ਹਿੰਮਾਸ਼ੂ ਮਿੱਤਲ,ਜਗਜੀਤ ਸਿੰਘ ਆਦਿ ਕਾਂਗਰਸੀ ਅਹੁੱਦੇਦਾਰ ਅਤੇ ਇਲਾਕਾ ਨਿਵਾਸੀ ਮੌਕੇ ਤੇ ਹਾਜਰ ਸਨ ।

Leave a Reply

Your email address will not be published. Required fields are marked *