ਪਟਿਆਲਾ

ਅਮਰ ਸਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਯਾਦ ਚ ਲਾਇਆ ਖੂਨਦਾਨ ਕੈਂਪ

ਸ਼ਹੀਦਾਂ ਦੀ ਯਾਦ ਚ ਖੂਨਦਾਨ ਕਰਨਾ ਸੱਚੀ ਸਰਧਾਂਜਲੀ…ਚੇਅਰਮੈਨ ਰਣਜੋਧ ਸਿੰਘ ਹਡਾਣਾ

ਸਨੌਰ/ਪਟਿਆਲਾ 16 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਅਮਰ ਸਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੀ ਯਾਦ ਦੇ ਵਿੱਚ ਪਿੰਡ ਹਡਾਣਾ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਇਹ ਖੂਨਦਾਨ ਕੈਂਪ ਲਖਮੀਰ ਸਿੰਘ ਸਲੋਟ ਦੀ ਯੋਗ ਰਹਿਨੁਮਾਈ ਹੇਠ ਲਗਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ. ਪੰਜਾਬ ਨੇ ਸਿਰਕਤ ਕੀਤੀ।

ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਆਰਮੀ ਦੇ ਜਵਾਨ ਗੁਰਦੀਪ ਗਿਰ ਅਤੇ ਭੀਮ ਸਿੰਘ ਨੇ ਖੂਨਦਾਨ ਕਰਕੇ ਕੀਤਾ। ਖੂਨਦਾਨ ਕੈਂਪ ਵਿੱਚ ਜਸਵਿੰਦਰ ਸਿੰਘ,ਕੁਲਦੀਪ ਸਿੰਘ,ਦਲਵੀਰ,ਮਨਰਾਜ,ਅਨਿਲ ਕੁਮਾਰ,ਗੋਲਡੀ ਸਰਮਾ,ਪੰਕਜ ਕੁਮਾਰ,ਅਮਰੀਕ ਸਿੰਘ,ਰਘਬੀਰ ਸਿੰਘ,ਜਸਵੀਰ ਸਿੰਘ,ਬਲਬੀਰ ਸਿੰਘ,ਅਤੇ ਸੰਟੀ ਦੇਵੀਗੜ ਸਮੇਤ 21 ਖੂਨਦਾਨੀਆ ਨੇ ਖੂਨਦਾਨ ਕੀਤਾ। ਇਸ ਮੌਕੇ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ.ਪੰਜਾਬ ਨੇ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਨੌਜਵਾਨਾਂ ਵੱਲੋਂ ਖੂਨਦਾਨ ਕਰਨਾ ਸੱਚੀ ਸਰਧਾਂਜਲੀ ਹੈ। ਖੂਨਦਾਨ ਕੈਂਪ ਲਗਾਉਣਾ ਇੱਕ ਨੇਕ ਅਤੇ ਮਹਾਨ ਕਾਰਜ ਹੈ। ਖੂਨਦਾਨ ਮਹਾਦਾਨ ਹੈ,ਜੋ ਕਿ ਹਰ ਇੱਕ ਤੰਦਰੁਸਤ ਇਨਸਾਨ ਨੂੰ ਦਾਨ ਕਰਨਾ ਚਾਹੀਦਾ ਹੈ,ਖੂਨਦਾਨ ਕਰਨ ਨਾਲ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ।ਖੂਨ ਇਕ ਅਜਿਹਾ ਤਰਲ ਪਦਾਰਥ ਹੁੰਦਾ ਹੈ,ਜਿਸ ਨੂੰ ਕਿਸੇ ਤਰਾ ਬਨਾਉਟੀ ਢੰਗ ਨਾਲ ਨਹੀਂ ਤਿਆਰ ਕੀਤਾ ਜਾ ਸਕਦਾ,ਇਹ ਸਿਰਫ ਮਨੁੱਖੀ ਸਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ। ਦੀਦਾਰ ਸਿੰਘ ਬੋਸਰ ਵੱਲੋਂ ਸਮੂਹ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਰਣਜੋਧ ਸਿੰਘ ਹਡਾਣਾ,ਸਹੀਦ ਦੇ ਪਿਤਾ ਰਾਮਨਾਥ,ਪਤਨੀ ਕਰਮਜੀਤ ਕੌਰ,ਭਰਾ ਗੁਰਮੀਤ ਸਿੰਘ ਹਡਾਣਾ,ਹਰੀਸ ਮਹਿਤੋ ਦਿੱਲੀ,ਬੀਰੂ ਪ੍ਰਸਾਦ ਬੱਚੂ ਬਿਹਾਰ,ਮਨਿੰਦਰ ਸਿੰਘ,ਹਰੀ ਚੰਦ,ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਨਛੱਤਰ ਸਿੰਘ,ਲਖਮੀਰ ਸਿੰਘ ਸਲੋਟ,ਸਰਪੰਚ ਲਖਵੀਰ ਸਿੰਘ,ਹਰਕ੍ਰਿਸ਼ਨ ਸਿੰਘ ਸੁਰਜੀਤ,ਤਿਲਕਰਾਜ,ਸੂਬੇਦਾਰ ਅਮਰਜੀਤ ਸਿੰਘ,ਪ੍ਰਧਾਨ ਨਸੀਬ ਸਿੰਘ,ਦੀਦਾਰ ਸਿੰਘ ਬੋਸਰ,ਜਸਪਾਲ ਸਿੰਘ ਬਰਕਤਪੁਰ,ਅਤੇ ਰਣਜੀਤ ਸਿੰਘ ਬੋਸਰ ਹਾਜ਼ਰ ਸੀ।

Leave a Reply

Your email address will not be published. Required fields are marked *