ਅਧਿਕਾਰੀਆਂ ਤੇ ਕਰਮਚਾਰੀਆਂ ਨੂੰ 60 ਸਾਲਾਂ ਦੀ ਉਮਰ ਤੋਂ ਘਟਾਕੇ 50 ਸਾਲਾਂ ਦੀ ਉਮਰ ਵਿੱਚ ਰਿਟਾਇਰਮੈਂਟ ਕਰਨ ਦੀ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਮਾਨ ਸਰਕਾਰ ਤੋਂ ਕੀਤੀ ਮੰਗ।
ਅਧਿਕਾਰੀਆਂ ਤੇ ਕਰਮਚਾਰੀਆਂ ਨੂੰ 60 ਸਾਲ ਦੀ ਉਮਰ ਤੋਂ ਘਟਾਕੇ 50 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਕਰਨ ਦੀ ਨੀਤੀ ਨੂੰ ਲਾਗੂ ਕਰਨ ਤੇ ਮਾਨ ਸਰਕਾਰ ਦਾ ਹੋਵੇਗਾ ਇਤਿਹਾਸਿਕ ਕਦਮ—ਕਾਕਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਬੇਰੋਜਗਾਰੀ ਨੂੰ ਦੂਰ ਕਰਨ ਲਈ ਵੱਖ—ਵੱਖ ਸਰਕਾਰੀ ਵਿਭਾਗਾਂ *ਚ ਨੌਕਰੀਆਂ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ 60 ਸਾਲਾਂ ਦੀ ਉਮਰ ਘਟਾਕੇ ਉਸ ਦੀ ਥਾਂ ਤੇ 50 ਸਾਲ ਦੀ ਉਮਰ ਤੱਕ ਰਿਟਾਇਰਮੈਂਟ ਦਿੱਤੀ ਜਾਵੇ ਤਾਂ ਜੋ ਡਿਗਰੀਆਂ ਡਿਪਲੋਮੇ ਪ੍ਰਾਪਤ ਕਰਤਾ ਨੌਜਵਾਨਾਂ ਨੂੰ ਚਾਂਸ ਮਿਲ ਸਕੇ ਇਸ ਬੇਰੋਜਗਾਰੀ ਦੀ ਵੱਡੀ ਸਮੱਸਿਆ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਵਿਚਾਰ ਚਰਚੇ ਕੀਤੇ ਗਏ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਇਸ ਨੀਤੀ ਨੰੂੰ ਲਾਗੂ ਕਰਨ ਦੀ ਮਾਨ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜੇਕਰ ਇਸ ਨੀਤੀ ਤੇ ਵਿਸ਼ੇਸ਼ ਕਦਮ ਚੁੱਕੇ ਜਾਣ ਤਾਂ ਇਹ ਮਾਨ ਸਰਕਾਰ ਦਾ ਇਤਿਹਾਸਿਕ ਕਦਮ ਹੋਵੇਗਾ ਜਿਸ ਦਾ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਪੀੜੀ ਨੂੰ ਇਸ ਦਾ ਬਹੁਤ ਵੱਡਾ ਲਾਭ ਪ੍ਰਾਪਤ ਹੋ ਸਕੇਗਾ। ਇਸ ਲਈ ਸਰਕਾਰ ਨੂੰ ਬੇਰੋਜੁਗਾਰਾਂ ਦੀ ਭਲਾਈ ਹਿੱਤਾਂ ਲਈ ਜਲਦ ਫੈਸਲਾ ਲੈਣਾ ਚਾਹੀਦਾ ਹੈ। ਅੱਜ ਦੇ ਸਮੇਂ ਵਿੱਚ ਜਦੋਂ ਤੱਕ ਸਰੀਰ ਵਿੱਚ ਤਾਕਤ ਹੁੰਦੀ ਹੈ ਉਦੋ ਤੱਕ ਵਿਅਕਤੀ ਕੰਮ ਕਰ ਸਕਦਾ ਹੈ। ਪਰ 50 ਸਾਲਾਂ ਦੀ ਉਮਰਾਂ ਤੋਂ ਬਾਅਦ ਤਾਂ ਉਨ੍ਹਾ ਨੂੰ ਬਿਮਾਰੀਆਂ ਘੇਰੇ ਵਿੱਚ ਲੈਣਾ ਸ਼ੁਰੂ ਕਰ ਦਿੰਦੀਆਂ ਹਨ ਤੇ ਉਨ੍ਹਾਂ ਵਿੱਚ ਕੰਮ ਕਰਨ ਦੀ ਸਮਰਥਾ ਘੱਟ ਜਾਂਦੀ ਹੈ
ਇਸ ਲਈ ਮਾਨ ਸਰਕਾਰ ਵਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀ 50 ਸਾਲਾ ਦੀ ਉਮਰ ਵਿੱਚ ਹੀ ਸੇਵਾ ਤੋਂ ਮੁਕਤ ਕੀਤਾ ਜਾਵੇ ਨੌਜਵਾਨ ਵਰਗ ਨੂੰ ਨੌਕਰੀਆਂ ਰੋਜਗਾਰ ਦੀਆਂ ਆਸਾਂ ਸਰਕਾਰ ਤੋਂ ਹੀ ਹੁੰਦੀਆਂ ਹਨ। ਅੱਜ ਵੀ ਬੇਰੋਜਗਾਰ ਨੌਜਵਾਨ ਵਰਗ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਗ੍ਰਸਤ ਹਨ ਜਿਨ੍ਹਾਂ ਦੇ ਮਾਤਾ ਪਿਤਾ ਵਧ ਤੋਂ ਵੱਧ ਤੰਗੀਆਂ ਤਰੁਸੀਆਂ ਨਾਲ ਜੂਝਕੇ ਹੱਡ ਭੱਨਵੀਂ ਮਿਹਨਤ ਮਜਦੂਰੀ ਕਰ ਕਰਜੇ ਲੈ ਆਪਣੇ ਬੱਚਿਆਂ ਨੂੰ ਪੜਾ ਲਿਖਾ ਡਿਗਰੀਆਂ ਅਤੇ ਡਿਪਲੋਮਾ ਆਦਿ ਕੋਰਸ ਕਰਵਾਉਂਦੇ ਹਨ ਹਰੇਕ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਤੇ ਆਸਾ ਹੁੰਦੀਆਂ ਹਨ ਕਿ ਉਹ ਸਾਡੇ ਬੁਢਾਪੇ ਦਾ ਸਹਾਰਾ ਬਣਨਗੇ ਜਦੋਂ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ ਰੋਜਗਾਰ ਨਹੀਂ ਮਿਲਦਾ ਤੇ ਉਹਨਾਂ ਦਾ ਇਹ ਖਾਅਬ ਪੂਰਾ ਨਹੀਂ ਹੁੰਦਾ ਤਾਂ ਉਹ ਰੋਟੀ ਤੋਂ ਮੁਥਾਜ ਹੋ ਜਾਦੇ ਹਨ ਤੇ ਪੜੇ ਲਿਖੇ ਡਿਗਰੀਆਂ ਡਿਪਲੋਮੇ ਪ੍ਰਾਪਤ ਕਰਤਾ ਨੌਜਵਾਨ ਲੜਕੇ ਲੜਕੀਆਂ ਬੇਰੋਜਗਾਰੀ ਕਾਰਨ ਆਰਥਿਕ ਤੰਗੀਆਂ ਨਾਲ ਜੂਝਦੇ ਰਹਿੰਦੇ ਹਨ। ਜਦੋਂ ਤੱਕ ਇਨ੍ਹਾਂ ਨੂੰ ਨੌਕਰੀਆਂ ਰੋਜਗਾਰ ਨਹੀਂ ਮਿਲਦਾ ਉਦੋ ਤੱਕ ਮਾਨ ਸਰਕਾਰ ਵਲੋਂ 5000 ਰੁਪਏ ਪ੍ਰਤੀ ਮਹੀਨਾ ਬੇਰੋਜਗਾਰੀ ਮਾਣ ਭੱਤਾ ਦਿੱਤਾ ਜਾਵੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਰਵਿਸ ਰਿਕਾਰਡ ਬਹੁਤ ਖਰਾਬ ਹੋ ਜਾਂਦਾ ਹੈ ਜਿਹੜੇ ਚਰਿੱਤਰਹੀਣ ਹਨ ਤੇ ਜਿਹੜੇ ਅਨੁਸ਼ਾਸ਼ਨ ਵਿੱਚ ਰਹਿੰਕੇ ਕੰਮ ਨਹੀਂ ਕਰਦੇ ਉਹਨਾਂ ਨੂੰ ਨੌਕਰੀ ਤੋਂ ਜਬਰੀ ਰਿਟਾਇਰਮੈਂਟ ਦਿੱਤੀ ਜਾਵੇ ਅਤੇ ਜਿਨ੍ਹਾਂ ਦੀ ਰਿਟਾਇਰਮੈਂਟ ਹੋ ਜਾਂਦੀ ਹੈ ਉਹਨਾਂ ਨੂੰ ਨੌਕਰੀ ਤੇ ਦੁਬਾਰਾ ਨਾ ਰੱਖਿਆ ਜਾਵੇ ਉਨ੍ਹਾਂ ਦੀ ਥਾਂ ਤੇ ਯੋਗ ਬੇਰਜਗਾਰਾਂ ਨੂੰ ਨੌਕਰੀਆਂ ਦੇਣ ਦੀ ਪਹਿਲ ਕਦਮੀ ਕੀਤੀ ਜਾਵੇ ਇਸ ਮੌਕੇ ਗੁਰਵਿੰਦਰ ਸਿੰਘ, ਜੋਗਰਾਜ ਸਿੰਘ, ਮੰਗਤ ਰਾਮ, ਹਰਜੀਤ ਸਿੰਘ, ਰਜਿੰਦਰ ਸਿੰਘ, ਪ੍ਰਭਜੀਤ ਸਿੰਘ, ਨਰਿੰਦਰ ਪਾਲ ਸਿੰਘ, ਸੰਤੋਸ਼ ਕੁਮਾਰ, ਤਜਿੰਦਰ ਸਿੰਘ, ਪਰਮਜੀਤ ਕੁਮਾਰ, ਜਗਤਾਰ ਸਿੰਘ, ਬੀ.ਐਮ. ਗੋਤਮ, ਸਰਵਨ ਕੁਮਾਰ, ਰਮਜਾਨ ਖਾਨ, ਹੁਕਮ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਰਾਮਪਾਲ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ ਆਦਿ ਹਾਜਰ ਸਨ।

