ਪਟਿਆਲਾ

ਇਲਾਜ ਵਿਚ ਦੇਰੀ ਬਣ ਸਕਦੀ ਹੈ ਭਿਆਨਕ ਬਿਮਾਰੀ ਦਾ ਕਾਰਨ : ਬੰਨੀ ਚਹਿਲ

ਮੁਫ਼ਤ ਮੈਡੀਕਲ ਕੈਂਪ ਦੌਰਾਨ 350 ਮਰੀਜ਼ਾਂ ਦਾ ਹੋਇਆ ਚੈੱਕਅਪ
ਪਟਿਆਲਾ, 22 ਅਗਸਤ (ਮਧੂਸਾਰ ਬਿਊਰੋ)
ਯੂਥ ਪਾਵਰ ਵੈੱਲਫੇਅਰ ਕਲੱਬ ਤੇ ਆਜਾਦ ਸੋਚ ਨਗਰ ਕਲੱਬ ਵਲੋਂ ਪਿੰਡ ਹਰਦਾਸਪੁਰ ਵਿਖੇ ਮੁਫਤ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਯੂਥ ਕਲੱਬ ਆਰਗੇਨਾਈਜੇਸ਼ਨ ਤੇ ਯੂਥ ਫੈੱਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਮੈਡੀਕਲ ਕੈਂਪ ਦਾ ਉਦਘਾਟਨ ਸੰਜੇ ਇੰਦਰ ਸਿੰਘ ਬੰਨੀ ਚਹਿਲ ਚੇਅਰਮੈਨ ਯੂਥ ਐਂਡ ਸਪੋ²ਰਟਸ ਸੈੱਲ ਪੰਜਾਬ ਨੇ ਕੀਤਾ। ਡਾ. ਐੱਚ. ਐੱਸ. ਹੈਰੀ ਦੀ ਟੀਮ ਵਲੋਂ 350 ਦੇ ਕਰੀਬ ਮਰੀਜਾਂ ਦਾ ਚੈੱਕਅਪ ਕੀਤਾ ਗਿਆ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।
ਬੰਨੀ ਚਹਿਲ ਨੇ ਨੌਜਵਾਨਾਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਵਿਚ ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਦਾ ਆਯੋਜਨ ਕਰਨਾ ਬਹੁਤ ਹੀ ਚੰਗਾ ਉਦਮ ਹੈ ਕਿਉਂਕਿ ਲੋੜਵੰਦ ਆਪਣਾ ਇਲਾਜ ਪੈਸੇ ਨਾ ਹੋਣ ਕਾਰਨ ਸਹੀ ਸਮੇਂ ‘ਤੇ ਨਹੀਂ ਕਰਵਾ ਪਾਉਂਦੇ, ਜਿਸ ਕਾਰਨ ਇਲਾਜ ਵਿਚ ਦੇਰੀ ਹੋਣ ਕਾਰਨ ਛੋਟੀ ਬਿਮਾਰੀ ਭਿਆਨਕ ਬਣ ਜਾਂਦੀ ਹੈ। ਉਹਨਾਂ ਕਿਹਾ ਕਿ ਸਮਾਜ ਸੇਵਾ ਕਰਨ ਵਾਲੇ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਵਲੋਂ ਹਰ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਫੈੱਡਰੇਸ਼ਨ ਦੇ ਕੌਮੀ ਪ੍ਰਧਾਨ ਪਰਮਿੰਦਰ ਭਲਵਾਨ, ਕੈਂਪ ਵਿਚ ਸਹਿਯੋਗ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਤ ਕੀਤਾ ਗਿਆ। ਕਲਬ ਦੇ ਪ੍ਰਧਾਨ ਗੁਰਜੀਤ ਲੱਕੀ ਤੇ ਇੰਦਰਜੀਤ ਸਿੰਘ ਨੇ ਆਏ ਮਹਿਮਾਨਾਂ ਤੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰਜੀਤ ਸਿੰਘ ਢੱਕੜ੍ਹਬਾ, ਬਲਜਿੰਦਰ ਸਿੰਘ ਮਾਨ, ਨਾਹਰ ਸਿੰਘ, ਨੈਬ ਸਿੰਘ ਭਾਨਰੀ, ਮੱਖਣ ਰੌਂਗਲਾ, ਗੁਰਜੰਟ ਸਿਊਣਾ, ਸਵਰਨ ਰੋੜੇਵਾਲ, ਹਰਵਿੰਦਰ ਚਲੈਲਾ ਸਤਗੁਰ, ਹਰਪ੍ਰੀਤ ਬੋਪਾਰਾਏ, ਸਨੀ-ਮਨੀ, ਗੁਰਦੀਪ ਲਾਲੀ ਤੋਂ ਇਲਾਵਾ ਵੱਖ-ਵੱਖ ਯੂਥ ਕਲੱਬ ਦੇ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *