ਪਟਿਆਲਾ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਆਮ ਵਰਗ ਦੀ ਜੇਬ ‘ਤੇ ਬੋਝ ਪਾਇਆ ਜਾ ਰਿਹਾ : ਸ਼ਰੀਨ

ਪਟਿਆਲਾ 17 ਮਈ (ਮਧੂਸਾਰ ਬਿਊਰੋ) ਸ਼ਿਵ ਸੈਨਾ ਬਾਲ ਠਾਕੁਰੇ ਯੂਥ ਵਿੰਗ ਜ਼ਿਲ੍ਹਾ ਪਟਿਆਲਾ ਇਕਾਈ ਦੇ ਪ੍ਰਧਾਨ ਰਾਹੁਲ ਸ਼ਰੀਨ ਦੀ ਪ੍ਰਧਾਨਗੀ ਵਿਚ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਦੇਸ਼ ‘ਚ ਮਹਿੰਗਾਈ ਵਧਾਏ ਜਾਣ ਵਿਰੁੱਧ ਮਤਾ ਪਾਇਆ ਗਿਆ।

ਇਸ ਮੌਕੇ ਯੂਥ ਪ੍ਰਧਾਨ ਰਾਹੁਲ ਸਰੀਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਜਨਤਾ ਲੋਕਾਂ ਨੂੰ ਸਬਜ਼ਬਾਗ ਵਿਖਾ ਕੇ ਰਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪਹਿਲਾਂ ਨੋਟਬੰਦੀ ਅਤੇ ਜੀਐਸਟੀ ਲਾਗੂ ਕਰਕੇ ਜਿਥੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ, ਉਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕਰਕੇ ਸਰਮਾਏਦਾਰ ਲੋਕਾਂ ਨੂੰ ਫਾਇਦਾ ਅਤੇ ਆਮ ਲੋਕਾਂ ਦਾ ਲੱਕ ਤੋੜਨ ਵਰਗਾ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਦੇ ਲੋਕ ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ ਦੂਸਰੇ ਪਾਸੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਦਿਨ ਬ ਦਿਨ ਵਾਧਾ ਕਰਨਾ ਮੰਦਭਾਗਾ ਹੈ। ਇਸ ਮੌਕੇ ‘ਤੇ ਸੰਜੇ ਕੁਮਾਰ, ਮੋਹਨ ਚੌਧਰੀ, ਗਗਨਦੀ ਮਿੱਤਲ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *