ਰੂਪਨਗਰ

ਜ਼ਿਲ੍ਹੇ ‘ਚ ਲਗਾਏ ਗਏ ਅਸੈਸਮੈਂਟ ਕੈਂਪਾਂ ਵਿੱਚ ਲੋੜਵੰਦਾਂ ਨੂੰ 24 ਟਰਾਈਸਾਇਕਲ, 41 ਮੋਟਰਾਈਜ ਟਰਾਈਸਾਇਕਲ, 55 ਵੀਲ ਚੇਅਰਜ, 28 ਨਕਲੀ ਅੰਗ/ਕੈਲੀਪਰਜ, 84 ਕੰਨਾਂ ਦੀਆਂ ਮਸ਼ੀਨਾਂ ਦਿੱਤੀਆਂ

ਰੂਪਨਗਰ, 25 ਸਤੰਬਰ: (ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਵਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੈਡ ਕਰਾਸ ਰੂਪਨਗਰ ਵਲੋਂ ਅਲਿਮਕੋ ਦੀ ਸਹਿਯੋਗ ਨਾਲ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਲਗਾਏ ਗਏ।

ਇਨ੍ਹਾਂ ਅਸੈਸਮੈਂਟ ਕੈਂਪਾਂ ਸੰਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਰੈਡ ਕਰਾਸ ਸ. ਗੁਰਸੋਹਣ ਸਿੰਘ ਨੇ ਦੱਸਿਆ ਕਿ ਲੋੜਵੰਦਾਂ ਨੂੰ 24 ਟਰਾਈਸਾਇਕਲ, 41 ਮੋਟਰਾਈਜ ਟਰਾਈਸਾਇਕਲ, 55 ਵੀਲ ਚੇਅਰਜ, 28 ਨਕਲੀ ਅੰਗ/ਕੈਲੀਪਰਜ, 84 ਕੰਨਾਂ ਦੀਆਂ ਮਸ਼ੀਨਾਂ, ਆਦਿ ਸਮਾਨ ਲਈ ਅਸੈਸਮੈਂਟ ਕੀਤੀ ਗਈ ਹੈ।

ਇਹ ਸਮਾਨ ਕੁਝ ਦਿਨਾਂ ਬਾਅਦ ਲਾਭਪਾਤਰੀਆਂ ਨੂੰ ਵੰਡਿਆ ਜਾਵੇਗਾ। ਸ੍ਰੀ ਚਮਕੌਰ ਸਾਹਿਬ ਵਿਖੇ ਲਗਾਏ ਗਏ ਕੈਂਪ ਵਿੱਚ ਐਸ.ਡੀ.ਐਮ ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ ਵਲੋਂ ਵਿਜਟ ਕੀਤੀ ਗਈ ਅਤੇ ਉਨਾਂ ਵਲੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ। ਇਨ੍ਹਾਂ ਕੈਂਪਾਂ ਵਿੱਚ ਮੈਂਬਰ ਸ਼੍ਰੀਮਤੀ ਗਗਨਦੀਪ ਕੌਰ, ਸ਼੍ਰੀਮਤੀ ਕਿਰਨਪ੍ਰੀਤ ਗਿੱਲ, ਸ਼੍ਰੀਮਤੀ ਸਕੀਨਾ ਐਰੀ ਅਤੇ ਸ਼੍ਰੀਮਤੀ ਗੁਰਮੁਖੀ ਦੇਵੀ ਸ਼ਾਮਲ ਹੋਏ।

Leave a Reply

Your email address will not be published. Required fields are marked *