ਲੋੜਵੰਦ ਮਰੀਜਾਂ ਨੂੰ ਵੀਲ ਚੇਅਰਾਂ ਵੰਡੀਆਂ ਗਈਆਂ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਰਿ ਸਹਾਇ ਸੇਵਾ ਦਲ ਵਲੋਂ ਸਰਵੇਖਣ ਕਰਨ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਅਫਸਰ ਐਸੋਸੀਏਸ਼ਨ ਵਲੋਂ ਅੱਜ ਮਹੀਨਾਵਾਰ ਸਮਾਜ ਸੇਵਾ ਕਾਰਜ ਕੀਤਾ ਗਿਆ। ਜਿਸ ਵਿੱਚ ਅੱਜ ਲੋੜਵੰਦ ਮਰੀਜਾਂ ਨੂੰ ਵੀਅਲ ਚੇਅਰ ਵੰਡੀਆਂ ਗਈਆਂ ਇਕ ਮਰੀਜ਼ ਜੋ ਕਿ ਚੱਲਣ ਤੋਂ ਅਸਮਰੱਥ ਹੈ ਅਤੇ ਦੂਸਰਾ ਮਰੀਜ਼ ਜਿਸਨੂੰ ਸੈਰੀਬਰਲ ਪਾਲਸੀ ਜੋ ਕਿ ਚਲਣ ਅਤੇ ਬੋਲਣ ਤੋਂ ਅਸਮਰਥ ਪਿੰਡ ਕਸਿਆਣਾ ਦੀ ਧੀ ਨੂੰ ਦਿੱਤੀ ਗਈ । ਸਮਾਜ ਸੇਵਾ ਜਿਥੇ ਮਨ ਅਤੇ ਤਨ ਨੂੰ ਸਕੂਨ ਦਿੰਦੀ ਹੈ। ਉਥੇ ਹੀ ਇਹਨਾਂ ਰੱਬ ਰੂਪੀ ਲੋਕਾਂ ਦੀ ਅਸੀਸਾਂ ਦਵਾਉਂਦੀ ਹੈ। ਸਾਨੂੰ ਸਭ ਨੂੰ ਕੁਝ ਨਾ ਕੁਝ ਸਮਾਂ ਜ਼ਰੂਰ ਸਮਾਜ ਸੇਵਾਂ ਚ ਲਗਾਉਣਾ ਚਾਹੀਦਾ ਹੈ। ਇਸ ਦੌਰਾਨ ਪੰਜਾਬ ਨੈਸ਼ਨਲ ਬੈਂਕ ਅਫਸਰ ਐਸੋਸੀਏਸ਼ਨ ਪਟਿਆਲਾ ਦੇ ਸੈਕਟਰੀ ਪੁਨੀਤ ਵਰਮਾ, ਪ੍ਰਧਾਨ ਸਤੀਸ਼ ਅਲਾਵਤ, ਕਾਰਜਕਾਰੀ ਪ੍ਰਧਾਨ ਨਵਸ਼ੁਖ ਸੇਠੀ, ਮੀਤ ਪ੍ਰਧਾਨ ਸੰਜੇ ਮਿੰਗਲਾਨੀ, ਜੁਆਇਨ ਸਕੱਤਰ ਪੁਨੀਤ ਕਾਡ, ਹਰਿ ਸਹਾਇ ਸੇਵਾ ਦਲ ਦੇ ਪ੍ਰਧਾਨ ਡਾ. ਦੀਪ ਸਿੰਘ, ਅਮਰਜੋਤ ਸਿੰਘ, ਰੁਪਿੰਦਰ ਕੌਰ, ਸੁਖਬੀਰ ਸਿੰਘ, ਸਟਾਫ ਯੂਨੀਅਨ, ਭੁਪੇਸ਼ ਮੰਗਲਾ, ਚੇਤਨ ਸ਼ਰਮਾ,ਦੀਪਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।

