ਫੂਲਕੀਆ ਇਨਕਲੇਵ ਵੈਲਫੇਅਰ ਸੁਸਾਇਟੀ ਦੀ ਹੋਈ ਚੋਣ
ਨਰੇਸ਼ ਸਿੰਗਲਾ ਸਰਪ੍ਰਸਤ ਅਤੇ ਜੈ.ਐਸ ਟਿਵਾਣਾ ਬਣੇ ਪ੍ਰਧਾਨ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੀ ਸਭ ਤੋਂ ਪਾਸ਼ ਕਲੋਨੀ ਫੁਲਕੀਆ ਇਨਕਲੇਵ ਵੈਲਫੇਅਰ ਸੁਸਾਇਟੀ ਦੀ ਚੋਣ ਹੋਈ। ਜਿਸ ਵਿਚ ਸਰਬਸੰਮਤੀ ਨਾਲ ਨਵੀਂ ਮੈਨੇਜਮੈਂਟ ਨੂੰ ਚੁਣ ਲਿਆ ਗਿਆ । ਜਿਸ ਅਨੂਸਾਰ ਨਰੇਸ਼ ਸਿੰਗਲਾ ਸਰਪ੍ਰਸਤ / ਚੇਅਰਮੈਨ, ਜੈ. ਐਸ ਟਿਵਾਣਾ ਪ੍ਰਧਾਨ , ਕੁਲਦੀਪ ਸਿੰਘ ਧਾਲੀਵਾਲ ਮੀਤ ਪ੍ਰਧਾਨ, ਸੁਖਦੀਪ ਸਿੰਘ ਜਰਨਲ ਸਕੱਤਰ ਅਤੇ ਐਚ.ਪੀ ਗੁਪਤਾ ਫਾਇਨੈਂਸ ਸਕੱਤਰ ਚੁਣੇ ਗਏ। ਇਸ ਮੌਕੇ ਨਰੇਸ਼ ਸਿੰਗਲਾ ਅਤੇ ਜੈ.ਐਸ ਟਿਵਾਣਾ ਨੇ ਪ੍ਰਸ਼ਾਸਨ ਅਤੇ ਪੁੱਡਾ ਤੋਂ ਮੰਗ ਕੀਤੀ ਕਿ ਫੁਲਕੀਆਂ ਇਨਕਲੇਵ ਵਿੱਚ ਸੜਕਾਂ ਦਾ ਬਹੁਤ ਮਾੜਾ ਹਾਲ ਹੈ।
ਗੇਟ ਨੰਬਰ 2 ਤੇ ਥੋੜ੍ਹਾ ਜਿਹਾ ਮੀਂਹ ਪੈਣ ਤੇ ਬਰਸਾਤੀ ਪਾਣੀ ਇਕੱਠਾ ਹੋ ਜਾਂਦਾ ਹੈ। ਮਿੰਨੀ ਸਕੱਤਰੇਤ ਰੋਡ ਤੋਂ ਫੁਲਕੀਆਂ ਇਨਕਲੇਵ ਤੱਕ ਜਾਂਦੇ ਰਾਹ ਉੱਪਰ ਹਰ ਸਮੇਂ ਗਲਤ ਪਾਰਕਿੰਗ ਕਰਕੇ ਟ੍ਰੈਫਿਕ ਜਾਮ ਰਹਿੰਦਾ ਹੈ। ਜਿਸ ਨਾਲ ਕਲੌਨੀ ਵਿਚ ਆਉਣ ਵਾਲੇ ਸਕੂਲੀ ਬੱਚਿਆਂ, ਕਲੋਨੀ ਵਾਸੀਆਂ ਅਤੇ ਮਹਿਮਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਨਵੀਂ ਮੈਨੇਜਮੇਂਟ ਨੇ ਡੀ.ਸੀ ਮੈਡਮ ਤੋਂ ਮੰਗ ਕੀਤੀ ਕਿ ਜਲਦ ਹੀ ਇਨ੍ਹਾਂ ਮੰਗਾਂ ਉੱਪਰ ਵਿਚਾਰ ਕਰਕੇ ਇਹਨਾਂ ਮੁੱਢਲੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇ ਅਤੇ ਕਲੋਨੀ ਵਾਸੀਆਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਇਸ ਮੌਕੇ ਨਵੀਂ ਬਣੀ ਮੈਨੇਜਮੈਂਟ ਨੇ ਵਧੀਆ ਚੋਣ ਕਰਵਾਉਣ ਲਈ ਜੱਸਲ ਜੀ, ਡਾਕਟਰ ਸੇਠੀ ਅਤੇ ਐਚ. ਆਰ ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ।

