ਪੰਜਾਬਪਟਿਆਲਾ

ਸ਼ਰਮਿਆਂ ਦੀ ਸਿਆਸਤ ਦੇ ਚੱਕਰਵਿਊ ‘ਚ ਘਿਰਿਆ ਸ਼ਾਹੀ ਪਰਿਵਾਰ

ਪਟਿਆਲਾ (ਕੰਵਰ ਬੇਦੀ) ਕੰਵਰ ਬੇਦੀ
ਪਟਿਆਲਾ ਸੀਟ ਤੋਂ ਕਾਂਗਰਸੀ ਉਮੀਦਵਾਰ ਬਣਦੀ ਆ ਰਹੀ ਮਹਾਰਾਣੀ ਪ੍ਰਨੀਤ ਕੌਰ ਅਗਾਮੀ ਵਿਧਾਨ ਸਭਾ 2017 ਚੋਣਾਂ ‘ਚ ਕਾਂਗਰਸੀ ਉਮੀਦਵਾਰ ਭਾਵੇਂ ਬਣਨ ਚਾਹੇ ਨਾ, ਪ੍ਰੰਤੂ ਕਾਂਗਰਸੀ ਉਮੀਦਵਾਰ ਲਈ ਸੌਖੇ ਜਿਹੇ ਪਟਿਆਲਾ ‘ਸੀਟ’ ਜਿੱਤਣ ਵਾਲਾ ਰਾਹ ਸੌਖਲਾ ਨਹੀਂ ਰਿਹਾ। ਕਾਂਗਰਸ ਦੇ ਲੰਮਾ ਸਮਾਂ ਸਿਆਸਤ ‘ਚੋਂ ਬਾਹਰ ਰਹਿਣ ਕਾਰਨ ਕਾਂਗਰਸੀ ਆਗੂਆਂ ਦਾ ਆਧਾਰ ਘਟਿਆ ਹੀ ਨਹੀਂ, ਸਗੋਂ ਲਗਭਗ ਖ਼ਤਮ ਹੋ ਗਿਆ ਹੈ।

ਸ਼ਾਹੀ ਸ਼ਹਿਰ ਵਿਚ ਸਿਰਫ ਤੇ ਸਿਰਫ ਕਾਂਗਰਸੀ ਸ਼ਰਮਿਆਂ ਵੱਲੋਂ ਲੰਮਾ ਸਮਾਂ ਸ਼ਾਹੀ ਪਰਿਵਾਰ ਦੀ ਕੰਧ ਦੇ ਅੰਦਰ-ਅੰਦਰ ਪ੍ਰਭਾਵ ਰੱਖਣ ਲਈ ਹੀ ਸਿਆਸਤ ਕੀਤੀ ਜਾਂਦੀ ਰਹੀ ਅਤੇ ਬਾਹਰੋਂ ਕਾਂਗਰਸ ਦੀ ਲਾਮਬੰਦੀ ਲਈ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ, ਜਿਸ ਨਾਲ ਕਾਂਗਰਸ ਦਾ ਵੋਟ ਬੈਂਕ ਬਣਿਆ ਰਹਿੰਦਾ। ਸਿਆਸਤ ਦੇ ਸਿਆਸੀ ਸੰਕਟ ‘ਚ ਘਿਰੀ ਕਾਂਗਰਸ ਦੇ ਉਭਾਰ ਲਈ ਕਾਂਗਰਸੀ ਘੇਸਲ ਵੱਟ ਕੇ ਬੈਠੇ ਰਹੇ, ਜਿਸ ਕਾਰਨ ਸ਼ਹਿਰ ਵਿਚ ਕਾਂਗਰਸ ਦੀ ਸਥਿਤੀ ਪਤਲੀ ਹੁੰਦੀ ਗਈ। ਸ਼ਾਹੀ ਪਰਿਵਾਰ ‘ਚ ਆਪਣੇ ਪ੍ਰਭਾਵ ਨੂੰ ਬਰਕਰਾਰ ਰੱਖਣ ਲਈ ਜਿਥੇ ਸ਼ਰਮਿਆਂ ਵੱਲੋਂ ਆਪੋ-ਆਪਣੀ ਸਿਆਸਤ ਨੂੰ ਚਮਕਾਉਣ ਵੱਲ ਧਿਆਨ ਦਿੱਤਾ ਗਿਆ, ਉਥੇ ਕਾਂਗਰਸ ਨੂੰ ਨਿਘਾਰ ਵੱਲ ਲਿਜਾਣ ਵੱਲ ਸ਼ਰਮਿਆਂ ਦੀ ਸਿਆਸਤ ਹੀ ਜ਼ਿੰਮੇਵਾਰ ਬਣ ਗਈ।
ਰਾਜ ਸੱਤਾ ਖੇਤਰ ਤੋਂ ਬਾਹਰ ਰਹਿਣ ਕਾਰਨ ਸ਼ਾਹੀ ਪਰਿਵਾਰ ਦੀ ਸਿਆਸਤ ਹੰਭੀ ਪਈ ਨਜ਼ਰ ਆ ਰਹੀ ਹੈ, ਜਿਸ ਕਾਰਨ ਸ਼ਹਿਰ ਦੇ ਪੱਕੇ ਕਾਂਗਰਸੀ ਵੀ ‘ਅਕਾਲੀ ਦਲ’ ਵੱਲ ਮੂੰਹ ਕਰੀ ਬੈਠੇ ਹਨ। ਸ਼ਰਮਿਆਂ ਦੀ ਸਿਆਸਤ ਤੋਂ ਆਸ ਰੱਖੀ ਬੈਠਾ ਸ਼ਾਹੀ ਪਰਿਵਾਰ ਦਾ ਸ਼ਹਿਰ ਵਿਚ ਘੇਰਾ ਵਿਸ਼ਾਲ ਹੋਣ ਦੀ ਬਜਾਏ ਸੁੰਘੜਦਾ ਗਿਆ ਕਿਉਂਕਿ ਕਾਂਗਰਸ ਨਾਲ ਪੱਕੇ ਤੌਰ ‘ਤੇ ਜੁੜੇ ਵਿਅਕਤੀ ਅੱਗੇ ਆਉਣਾ ਚਾਹੁੰਦੇ ਸਨ, ਜਿਨਾਂ ਨੂੰ ਅੱਗੇ ਨਾ ਆਉਣ ਦਿੱਤਾ ਗਿਆ ਅਤੇ ਉਹ ਕਾਂਗਰਸੀ ਲੋਕ ਸ਼ਾਹੀ ਮਹਿਲ ਦੇ ਦਰਵਾਜ਼ੇ ਤੋਂ ਹੀ ਕਾਂਗਰਸ ਨੂੰ ‘ਬਾਏ-ਬਾਏ’ ਕਹਿ ਗਏ ਅਤੇ ਕਈ ਕਹਿਣ ਨੂੰ ਤਿਆਰ ਨਜ਼ਰ ਆ ਰਹੇ ਹਨ। ਕਾਂਗਰਸ ‘ਚ ਵਫ਼ਾਦਾਰੀ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਦਾ ਮੁੱਲ ਨਾ ਪਾਇਆ ਗਿਆ ਕਿਉਂਕਿ ਸ਼ਰਮਿਆਂ ਦੀ ਸਿਆਸਤ ਹਮੇਸ਼ਾ ਭਾਰੂ ਰਹੀ। ਕਾਂਗਰਸ ‘ਚ ਰੂਹ ਫੂਕਣ ਵਾਲੇ ਕਾਂਗਰਸੀ ਆਗੂ ਭਾਵੇਂ ਅੱਜ ਵੀ ਕਾਂਗਰਸ ‘ਚ ਦਮ ਪਾਉਣ ਦਾ ਦਮ ਰੱਖਦੇ ਹਨ, ਪੰ੍ਰਤੂ ਸ਼ਾਹੀ ਪਰਿਵਾਰ ਦੇ ਮਨ ‘ਚ ਪਾਏ ਭਰਮ ਭੁਲੇਖਿਆਂ ਕਾਰਨ ਕਦੇ ਵੀ ਇਹ ਲੋਕ ਉਭਰਨ ਨਾ ਦਿੱਤੇ ਗਏ। ਸ਼ਾਹੀ ਮਹਿਲ ‘ਚ ਸ਼ਰਮਿਆਂ ਦੀ ਸਿਆਸਤ ਅਤੇ ਮਨਮਰਜ਼ੀ ਦਾ ਚੱਲ ਰਿਹਾ ਦੌਰ ਕਾਂਗਰਸ ਨੂੰ ਪਤਨ ਵੱਲ ਲਿਜਾ ਰਿਹਾ, ਜਿਸ ਦਾ ਖਮਿਆਜ਼ਾ ਸ਼ਾਇਦ ਕਾਂਗਰਸ ਨੂੰ 2017 ‘ਚ ਭੁਗਤਣਾ ਪਵੇਗਾ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਾਹੀ ਪਰਿਵਾਰ ਦੇ ਲੋਕ ਕੁਝ ਲੋਕਾਂ ਦੇ ਹੱਥਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ, ਜਿਨਾਂ ਨੇ ਆਪਣੀ ਗੁੱਡੀ ਚੜਾ ਕੇ ਰੱਖਣ ਲਈ ਕਾਂਗਰਸ ਨੂੰ ਐਸੀ ਦੁਚਿੱਤੀ ਵਾਲੇ ਚੱਕਰਵਿਊ ‘ਚ ਫਸਾ ਦਿੱਤਾ, ਜਿਸ ‘ਚੋਂ ਨਿਕਲਣ ਦੀ ਬਜਾਏ ਸ਼ਾਹੀ ਪਰਿਵਾਰ ‘ਬੇਵੱਸ’ ਨਜ਼ਰ ਆ ਰਿਹਾ। ਉਨ੍ਹਾਂ ਦਾ ਇਹ ਵੀ ਮੰਨਣਾ ਹੈ

Leave a Reply

Your email address will not be published. Required fields are marked *