ਪੰਜਾਬ

31 ਅਗਸਤ ਨੂੰ ਅਕਾਲੀ ਮੰਤਰੀ ਕੋਹਾੜ ਦੇ ਪਿੰਡ ਵਿੱਚ ਰੈਲੀ ਕਰੇਗੀ ਆਮ ਆਦਮੀ ਪਾਰਟੀ

ਚੰਡੀਗੜ• 23 ਅਗਸਤ (ਮਧੂਸਾਰ ਬਿਊਰੋ)
ਪੇਂਡੂ ਖੇਤਰਾਂ ਵਿੱਚ ਪ੍ਰਦੂਸ਼ਣ ਪਾਣੀ ਦੀ ਸਪਲਾਈ ਦੇ ਵਿਰੁੱਧ ਸ਼ਾਂਤੀ ਪੂਰਵਕ ਰੋਸ਼ ਧਰਨੇ ਉੱਤੇ ਬੈਠੇ ਆਮ ਆਦਮੀ ਪਾਰਟੀ ਦੇ ਵਾਲੰਟਿਅਰਸ ਅਤੇ ਆਗੂਆਂ ਉੱਤੇ ਸ਼ਾਹਕੋਟ ਪੁਲਿਸ ਦੁਆਰਾ ਝੂਠਾ ਮਾਮਲਾ ਦਰਜ ਕਰਣ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਆਉਣ ਵਾਲੀ 31 ਅਗਸਤ ਨੂੰ ਸਥਾਨਕ ਅਕਾਲੀ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਦੇ ਪਿੰਡ ਵਿੱਚ ਰੋਸ਼ ਰੈਲੀ ਕਰੇਗੀ।

ਸੋਮਵਾਰ ਨੂੰ ਇਹ ਐਲਾਨ ਸ਼ਾਹਕੋਟ ਦੇ ਡੀਐਸਪੀ ਦਫਤਰ ਦੇ ਬਾਹਰ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਰੋਸ਼ ਧਰਨੇ ਵਿੱਚ ਪਾਰਟੀ ਦੀ ਰਾਜ ਪੱਧਰ ਲੀਡਰਸ਼ਿਪ ਨੇ ਕੀਤਾ। ‘ਆਪ’ ਆਗੂਆਂ ਨੇ ਸ਼ਾਹਪੁਰ ਪੁਲਿਸ ਉੱਤੇ ਅਕਾਲੀ ਮੰਤਰੀ ਅਜੀਤ ਸਿੰਘ ਕੋਹਾੜ ਦੀ ਕਠਪੁਤਲੀ ਹੋਣ ਦਾ ਦੋਸ਼ ਲਗਾਉਂਦੇ ਹੋਏ ਸ਼ਾਹਕੋਟ ਦੇ ਡੀਐਸਪੀ ਜਸਵਿੰਦਰ ਸਿੰਘ ਬਰਾੜ ਨੂੰ ਤੁਰੰਤ ਬਰਖਾਸਤ ਕਰਨ ਅਤੇ ਝੂਠੇ ਪਰਚੇ ਰੱਦ ਕਰਣ ਦੀ ਮੰਗ ਕੀਤੀ।
ਸ਼ਾਹਕੋਟ ਪੁਲਿਸ ਵਲੋਂ ‘ਆਪ’ ਵਾਲੰਟਿਅਰਸ ਉੱਤੇ ਝੂਠੇ ਮਾਮਲੇ ਦਰਜ ਕਰਨ ਅਤੇ ਬੇਵਜ•ਾ ਤੰਗ-ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਉਂਦੇ ਹੋਏ ਡੀਐਸਪੀ ਦਫਤਰ ਸਾਹਮਣੇ ਧਰਨਾ ਦਿੱਤਾ। ਜਿਸ ਵਿੱਚ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਗਠਨਾਤਮਕ ਮਾਮਲਿਆਂ ਦੇ ਰਾਸ਼ਟਰੀ ਸਕੱਤਰ ਦੁਰਗੇਸ਼ ਪਾਠਕ, ਨੌਜਵਾਨ ਵਿੰਗ ਦੇ ਪ੍ਰਧਾਨ ਅਤੇ ਸਾਹਨੇਵਾਲ ਤੋਂ ਉਮੀਦਵਾਰ ਹਰਜੋਤ ਸਿੰਘ ਬੈਂਸ, ਬੁਲਾਰੇ ਸੁਖਪਾਲ ਸਿੰਘ ਖਹਿਰਾ, ਬੁਲਾਰੇ ਅਤੇ ਰਾਸ਼ਟਰੀ ਐਗਜੀਕਿਊਟੀਵ ਕੌਂਸਲ ਮੈਂਬਰ ਯਾਮਿਨੀ ਗੌਮਰ, ਗੁਰਪ੍ਰੀਤ ਸਿੰਘ ਘੁੱਗੀ, ਸੁਲਤਾਨਪੁਰ ਲੋਧੀ ਤੋਂ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਚੀਮਾ, ਨੌਜਵਾਨ ਵਿੰਗ ਦੇ ਸਕੱਤਰ ਸੁਖਦੀਪ ਸਿੰਘ ਲਾਪਰਾਂ ਸਮੇਤ ਹੋਰ ਆਗੂਆਂ, ਭਾਰੀ ਗਿਣਤੀ ਵਿਚ ਵਾਲੰਟਿਅਰਸ ਅਤੇ ਸਮਰਥਕਾਂ ਨੇ ਭਾਗ ਲਿਆ।
‘ਆਪ’ ਦੀ ਅਗਵਾਈ ਵਲੋਂ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਰਾਜਨੀਤਕ ਦਬਾਅ ਵਿੱਚ ਪੁਲਿਸ ਪ੍ਰਸ਼ਾਸਨ ਦਾ ਦੁਰਪਯੋਗ ਕਰਨ ਦੇ ਦੋਸ਼ੀ ਡੀਐਸਪੀ ਜਸਵਿੰਦਰ ਸਿੰਘ ਬਰਾੜ ਨੂੰ ਤੁਰੰਤ ਬਰਖਾਸਤ ਕਰਨ, ਝੂਠੇ ਪਰਚੇ ਰੱਦ ਕਰਣ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਇਲਾਕੇ ਵਿੱਚ ਸਪਾਲਈ ਕੀਤੇ ਪ੍ਰਦੂਸ਼ਿਤ ਪੀਣ ਵਾਲੇ ਪਾਣੀ ਨਾਲ ਬਿਮਾਰ ਹੋਏ ਪੀੜਿਤਾਂ ਦਾ ਮੁਫਤ ਇਲਾਜ ਕਰਨਾ ਅਤੇ ਮ੍ਰਿਤਕ ਦੇ ਪੀੜਿਤ ਪਰਿਵਾਰ ਨੂੰ ਉਚਿਤ ਮੁਆਵਜੇ ਵਰਗੀ ਮੰਗ ਚੁੱਕੀ। ‘ਆਪ’ ਆਗੂਆਂ ਨੇ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਕਰਨ ਵਾਲਿਆਂ ਉੱਤੇ ਵੀ ਕਾਰਵਾਈ ਦੀ ਮੰਗ ਕੀਤੀ।
‘ਆਪ’ ਦੇ ਦਬਾਅ ਵਿੱਚ ਆ ਕੇ ਸਥਾਨਕ ਪ੍ਰਸ਼ਾਸਨ ਨੇ ਡੀਐਸਪੀ ਜਸਵਿੰਦਰ ਸਿੰਘ ਬਰਾੜ ਨੂੰ ਸੱਤ ਦਿਨ ਦੀ ਛੁੱਟੀ ਉੱਤੇ ਭੇਜ ਦਿੱਤਾ ਹੈ, ਨਾਲ ਹੀ ਪੂਰੇ ਮਾਮਲੇ ਦੀ ਪੰਜ ਦਿਨਾਂ ਵਿੱਚ ਜਾਂਚ ਕਰਨ ਅਤੇ ਉਸ ਤੋਂ ਬਾਅਦ ਝੂਠੇ ਪਰਚੇ ਰੱਦ ਕਰਣ ਦਾ ਭਰੋਸਾ ‘ਆਪ’ ਆਗੂਆਂ ਨੂੰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਪ੍ਰਸ਼ਾਸਨ ਨੇ ਪ੍ਰਦੂਸ਼ਿਤ ਪਾਣੀ ਦੀ ਕੀਤੀ ਸਪਲਾਈ ਕਾਰਨ ਬੀਮਾਰ ਹੋਏ ਗ੍ਰਾਮੀਣਾਂ ਦਾ ਮੁਫਤ ਇਲਾਜ ਕਰਾਉਣ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਮੌਕੇ ਬੋਲਦੇ ਹੋਏ ਸੁੱਚਾ ਸਿੰਘ ਛੋਟੇਪੁਰ, ਹਰਜੋਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਕਾਲੀ ਸਰਕਾਰ ਦੇ ਅਤਿਆਚਾਰ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ•ਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਿਹਾ, ‘ਪੁਲਿਸ ਅਤੇ ਪ੍ਰਸ਼ਾਸਨ ਨੂੰ ਕਾਨੂੰਨ ਦੇ ਮੁਤਾਬਿਕ ਕੰਮ ਕਰਨਾ ਚਾਹੀਦਾ ਜੋ ਅਫਸਰ ਅਕਾਲੀ ਦਲ ਦੇ ‘ਜੱਥੇਦਾਰ’ ਬਣਕੇ ਆਪਣੇ ਰਾਜਨੀਤਿਕ ਆਕਾਵਾਂ ਨੂੰ ਖੁਸ਼ ਕਰਨ ਲਈ ਆਮ ਜਨਤਾ ਅਤੇ ‘ਆਪ’ ਵਾਲੰਟਿਅਰਸ ਉੱਤੇ ਅਤਿਆਚਾਰ ਕਰਣਗੇ, ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਰਣਨਯੋਗ ਹੈ ਕਿ ਪ੍ਰਦੂਸ਼ਿਤ ਪਾਣੀ ਕਾਰਨ ਸ਼ਾਹਕੋਟ ਦੇ ਪੇਂਡੂ ਇਲਾਕਿਆਂ ਵਿੱਚ ਦੋ ਮੌਤਾਂ ਦਾ ਸਮਾਚਾਰ ਹੈ ਜਦੋਂ ਕਿ 50 ਤੋਂ ਜ਼ਿਆਦਾ ਲੋਕ ਬੀਮਾਰ ਪੈ ਚੁੱਕੇ ਹਨ। ਜਿਸਦੇ ਵਿਰੋਧ ਵਿੱਚ ਰੋਸ਼ ਧਰਨਾ ਦਿੱਤਾ ਗਿਆ ਸੀ ਅਤੇ ਸ਼ਾਹਕੋਟ ਪੁਲਿਸ ਨੇ ਧਰਨੇ ਵਿਚ ਸ਼ਾਮਲ ਆਪ ਵਾਲੰਟਿਅਰਸ ਉੱਤੇ 307 ਦੇ ਝੂਠਾ ਮੁਕਦਮਾਂ ਦਰਜ ਕਰ ਦਿੱਤੇ ਸਨ।

Leave a Reply

Your email address will not be published. Required fields are marked *