ਪੰਜਾਬ

ਪਾਵਰਕਾਮ ਕਾਮਿਆਂ ਵੱਲੋਂ ਪਰਿਵਾਰ ਸਮੇਤ ਧਰਨਾ

ਪਟਿਆਲਾ 23 ਅਗਸਤ (ਮਧੂਸਾਰ ਬਿਊਰੋ)
ਪੰਜਾਬ ਪਾਵਰ ਕਾਮ ਅਤੇ ਟਰਾਂਸਮਿਸ਼ਨ ਦੇ ਮੁਖ ਦਫਤਰ, ਸਰਕਲ ਦਫਤਰ, ਮੰਡਲ ਦਫਤਰ ਅਤੇ ਉਪ ਮੰਡਲ ਦਫਤਰ ਵਿੱਚ ਪਿਛਲੇ 10, 15 ਅਤੇ 20 ਸਾਲਾਂ ਤੋਂ ਲਗਾਤਾਰ ਬਤੌਰ ਪਾਰਟ ਟਾਇਮ ਕਰਮੀਆਂ ਵਲੋਂ ਆਪਣੀਆਂ ਸੇਵਾਵਾਂ ਦੀਆਂ ਨਿਯਮਿਤ ਨਿਯੁਕਤੀਆਂ ਕਰਵਾਉਣ ਲਈ ਪਾਵਰ ਕਾਮ ਦੇ ਮੁੱਖ ਦਫਤਰ ਅੱਗੇ ਪ੍ਰੀਵਾਰਾਂ ਸਮੇਤ ਰੋਹ ਭਰਪੂਰ ਧਰਨਾ ਦਿੱਤਾ ਅਤੇ ਪਾਵਰ ਕਾਮ ਦੀ ਮੈਨੇਜਮੈਂਟ ਤੇ ਦੋਸ਼ ਲਾਇਆ ਕਿ 850 ਤੋਂ ਵੀ ਵੱਧ ਪਾਰਟ ਟਾਇਮ ਕਾਮਾਂ ਲੰਮੇ ਸਮੇਂ ਤੋਂ ਕੇਵਲ 3000/- ਰੁਪਏ ਉਹ ਵੀ ਕਈ-ਕਈ ਮਹੀਨਿਆਂ ਬਾਅਦ ਨਸੀਬ ਹੁੰਦੇ ਹਨ ਦੇ ”ਆਰਥਿਕ ਝਟਕੇ” ਸਹਿਣ ਕਰ ਰਿਹਾ ਹੈ।

ਪ੍ਰੰਤੂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈ, ਇਹਨਾਂ ਕਾਮਿਆਂ ਦੀ ਕਮੇਟੀ ਦੇ ਚੇਅਰਮੈਨ ਸੁਦੇਸ਼ ਕੁਮਾਰ, ਪ੍ਰਧਾਨ ਹਰਬੰਸ ਸਿੰਘ ਟੋਹੜਾ ਅਤੇ ਜਨਰਲ ਸਕੱਤਰ ਰਮੇਸ਼ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਅਦਾਰਿਆਂ ਵਿਚਲੇ ਪਾਰਟ ਟਾਇਮ ਕਾਮਿਆਂ ਦਾ 25 ਫੀਸਦੀ ਕੋਟਾ ਨਿਸ਼ਚਤ ਕਰ ਕੇ ਰੈਗੁਲਰ ਕਰ ਰਹੇ, ਪ੍ਰੰਤੂ ਪਾਵਰ ਕਾਮ ਮੈਨੇਜਮੈਂਟ ਨਾ ਤਾਂ ਪੰਜਾਬ ਸਰਕਾਰ ਦੀ ਹਦਾਇਤਾਂ ਨੂੰ ਮੰਨ ਰਹੀ ਹੈ ਤੇ ਨਾ ਹੀ ਉਹਨਾਂ ਨੂੰ ਰੈਗੁਲਰ ਕਰਨ ਲਈ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਸਮੇਂ-ਸਮੇਂ ਸਿਰ ਕੀਤੇ ਫੈਸਲਿਆਂ ਨੂੰ ਮੰਨਣ ਨੂੰ ਤਿਆਰ ਹੈ। ਜਦੋਂ ਕਿ ਅਜੋਕੀ ਮੰਹਿਗਾਈ ਵਿੱਚ ਉਹਨਾ ਦੇ ਬੱਚੇ ਪੜਾਈ ਵੀ ਨਹੀਂ ਕਰ ਰਹੇ ਤੇ ਬਾਲ ਮਜਦੂਰੀ ਕਰਨ ਲਈ ਮਜਬੂਰ ਹਨ। ਉਹਨਾਂ ਦੀਆਂ ਅੋਰਤਾਂ ਲੋਕਾਂ ਦਾ ਘਰੇਲੂ ਕੰਮ ਕਰਕੇ ਮਸਾਂ ਹੀ ਗੁਜਾਰਾ ਚਲਾ ਰਹੀਆਂ ਹਨ। ਇਹਨਾਂ ਆਗੂਆਂ ਨੇ ਪੰਜਾਬ ਸਰਕਾਰ ਤੇ ਪਾਵਰ ਕਾਮ ਮੈਨੇਜਮੈਂਟਾਂ ਨੂੰ ਸਵਾਲ ਕੀਤਾ ਕਿ ਜੇਕਰ ਖੇਤੀ ਸੈਕਟਰ ਵਿੱਚ ਅਰਬਾਂ ਰੁਪਏ ਦੀ ਹਰ ਸਾਲ ਮੁਫਤ ਬਿਜਲੀ ਦੀ ਸਹੂਲਤ ਦਿੱਤੇ ਜਾ ਸਕਦੇ ਹਨ ਅਤੇ ਕੰਪਨੀਆਂ ਨੂੰ ਕਰੋੜਾਂ ਕਰੋੜਾਂ ਰੁਪਿਆਂ ਦੀ ਰਿਆਇਤਾਂ ਦਿੱਤੀ ਜਾ ਸਕਦੀਆਂ ਤੇ ਸਿਆਸੀ ਲੋਕਾਂ ਨੂੰ ਪਾਵਰ ਕਾਮ ਵਿੱਚ ਆਹੁਦੇਦਾਰੀ ਦੇ ਕੇ ਨਿਵਾਜਿਆਂ ਜਾ ਸਕਦਾ ਹੈ ਤਾਂ ਪਾਰਟ ਟਾਇਮ ਸਫਾਈ ਕਾਮਿਆਂ ਅਤੇ ਦੂਸਰੇ ਕਾਮਿਆਂ ਨੂੰ ਰੈਗੁਲਰ ਕਿਉਂ ਨਹੀਂ ਕੀਤਾ ਜਾ ਸਕਦਾ ਜਦੋਂ ਉੱਚ ਅਦਾਲਤਾਂ ਦੇ ਫੈਸਲੇ ਵੀ ਆ ਚੁਕੇ ਹਨ ਅਤੇ ਪੰਜਾਬ ਸਰਕਾਰ ਸਮੇਤ ਪਾਵਰ ਕਾਮ ਮੈਨਜਮੇਂਟ ਦਾ ਪਿੱਟ ਸਿਆਪਾ ਕਰਨ ਲਈ ਉਹਨਾਂ ਨੂੰ ਪ੍ਰੀਵਾਰਾਂ ਸਮੇਤ ਸੜਕਾਂ ਤੇ ਆਉਣਾ ਪਿਆ ਹੈ ਜੇਕਰ ਮੈਨੇਜਮੈਂਟ ਨੇ ਉਹਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਉਹ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਗੇ।
ਪਾਵਰਕਾਮ ਦੇ ਪਾਰਟ ਟਾਇਮ ਕਾਮਿਆਂ ਦੇ ਵਿਸ਼ਾਲ ਇਕੱਠ ਨੂੰ ਸਹਿਯੋਗ ਵੱਖ-ਵੱਖ ਮੁਲਾਜਮ ਜਥੇਬੰਦੀਆਂ ਨੇ ਦਿੱਤਾ ਜੋ ਆਗੂ ਆਪਣੀ ਪੁਰਨ ਹਮਾਇਤ ਦੇਣ ਲਈ ਪਹੁੰਚੇ ਉਹਨਾਂ ਵਿੱਚ ਪ੍ਰਮੁੱਖ ਸਨ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਮੋਹਨ ਸਿੰਘ ਨੇਗੀ, ਜਗਮੋਹਨ ਨੌ ਲੱਖਾ, ਬਲਜਿੰਦਰ ਸਿੰਘ, ਕਰਮਚੰਦ ਭਾਰਦਵਾਜ ਅਤੇ ਪਾਰਟ ਟਾਇਮ ਜੋ ਆਗੂ ਸ਼ਾਮਲ ਸਨ ਉਨ੍ਹਾਂ ਵਿੱਚ ਸੁਦੇਸ਼ ਕੁਮਾਰ, ਹਰਬੰਸ ਸਿੰਘ ਟੋਹੜਾ, ਸ਼ੱਸ਼ੀ ਕਪੂਰ ਫਰੀਦਕੋਟ, ਰਮੇਸ਼ ਸਿੰਘ ਲੁਧਿਆਣਾ, ਸਰਦਾਰਾ ਸਿੰਘ, ਮਹਿੰਦਰ ਸਿੰਘ ਫਾਜਿਲਕਾ, ਰਾਜ ਰਾਣੀ ਪਟਿਆਲਾ, ਬਖਸ਼ੀਸ਼ ਸਿੰਘ ਅੰਮ੍ਰਿਤਸਰ, ਵਿਜੇ ਕੁਮਾਰ ਸੰਗਤਮੰਡੀ, ਨਸੀਬ ਸਿੰਘ ਰੋਪੜ, ਭਿੰਦਰ ਕੌਰ ਸੁਨਾਮ, ਪਤਾਸੋ ਦੇਵੀ ਮਾਨਸਾ, ਰਾਮ ਸਿੰਘ ਬਾਰਨ, ਰਾਜਪਾਲ ਪਟਿਆਲਾ, ਨੰਦ ਲਾਲ ਮੋਰਿੰਡਾ, ਸਮੀ ਕੁਮਾਰ ਰੋਪੜ, ਸੁਨਿਲ ਕੁਮਾਰ ਅਬੋਹਰ, ਰਾਜ ਕੁਮਾਰ ਹੁਸ਼ਿਆਰਪੁਰ, ਜੋਗਿੰਦਰ ਸਿੰਘ ਪਠਾਨਕੋਟ ਆਦਿ ਆਗੂ ਸ਼ਾਮਲ ਸਨ।

Leave a Reply

Your email address will not be published. Required fields are marked *