ਖੂਬਸੂਰਤ ਦਿਖਣਾ ਹੀ ਖੂਬਸੂਰਤੀ ਹੈ- ਚੇਅਰਮੈਨ ਹਡਾਣਾ
ਚੇਅਰਮੈਨ ਹਡਾਣਾ ਨੇ ਸੈਲੂਨ ਦਾ ਕੀਤਾ ਉਦਘਾਟਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ.ਆਰ.ਟੀ.ਸੀ ਪੰਜਾਬ ਦੇ ਚੇਅਰਮੈਨ ਰਣਜੋਤ ਸਿੰਘ ਹਡਾਣਾ ਨੇ ਕਿਹਾ ਕਿ ਖੂਬਸੂਰਤ ਦੇਖਣਾ ਹੀ ਆਪਣੇ ਆਪ ਵਿੱਚ ਇੱਕ ਖੂਬਸੂਰਤੀ ਹੈ। ਕਿਉਂਕਿ ਖੂਬਸੂਰਤ ਵਿਅਕਤੀ ਹਰ ਸਮਾਗਮ ਵਿੱਚ ਖਿੱਚ ਦਾ ਕੇਂਦਰ ਹੁੰਦਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਉਹਨਾਂ ਨੇ ਭੁਪਿੰਦਰਾ ਰੋਡ ਵਿਖੇ ਬਾਰਬਰ ਹਬ ਸੈਲੂਨ ਦੇ ਉਦਘਾਟਨ ਮੌਕੇ ਕਹੀਆਂ। ਉਹਨਾਂ ਅੱਗੇ ਕਿਹਾ ਕਿ ਸੈਲੂਨ ਅਤੇ ਅਕੈਡਮੀ ਵਿੱਚ ਬੱਚੇ ਕੰਮ ਸਿੱਖ ਕੇ ਬਾਹਰਲੇ ਦੇਸ਼ਾਂ ਅਤੇ ਬਾਹਰਲੇ ਸੂਬਿਆਂ ਵਿੱਚ ਵੀ ਆਪਣਾ ਰੁਜ਼ਗਾਰ ਸਥਾਪਿਤ ਕਰ ਸਕਦੇ ਹਨ।
ਜਿਸ ਨਾਲ ਉਹ ਆਰਥਿਕ ਪੱਖੋਂ ਮਜਬੂਤ ਹੋ ਸਕਣਗੇ। ਇਸ ਮੌਕੇ ਸੈਲੂਨ ਦੇ ਐਮ.ਡੀ ਅਤੇ ਫੋਕਲ ਪੁਆਇੰਟ ਇੰਡਸਟਰੀ ਦੇ ਸਾਬਕਾ ਫਾਊਂਡਰ ਪ੍ਰਧਾਨ ਭਰਤਇੰਦਰ ਤੇਜਾ ਨੇ ਚੇਅਰਮੈਨ ਹਡਾਣਾ ਅਤੇ ਹੋਰ ਸ਼ਖਸੀਅਤਾਂ ਨੂੰ ਫੁੱਲਾਂ ਦਾ ਗੁਲਦਸਤਾ ਦੇਕੇ ਸਨਮਾਨਿਤ ਕੀਤਾ। ਉਹਨਾਂ ਅੱਗੇ ਕਿਹਾ ਕਿ ਬਾਰਬਰ ਹਬ ਫਿਨਲੈਂਡ ਦੇਸ਼ ਦਾ ਇੱਕ ਉਦਯੋਗਿਕ ਬ੍ਰਾਂਡ ਹੈ ਅਤੇ ਇਹ ਪਟਿਆਲਾ ਵਿੱਚ ਉਨਾਂ ਦੀ ਦੂਜੀ ਮਾਸਟਰ ਫ੍ਰੈਂਚਾਇਜ਼ੀ ਅਤੇ ਟਰੇਡ ਮਾਰਕ ਰਜਿਸਟਰਡ ਬਰਾਂਚ ਹੈ। ਜਿੱਥੇ ਕੁਸ਼ਲ ਸਟਾਫ ਹਰ ਸਮੇਂ ਹਾਜ਼ਰ ਹੈ। ਇਸ ਮੌਕੇ ਆਈ.ਜੀ ਪਰਮਜੀਤ ਸਿੰਘ ਗਿੱਲ ਰਿਟਾਇਰਡ, ਗੁਰਪ੍ਰਤਾਪ ਸਿੰਘ ਜੱਗੀ, ਤੇਜਿੰਦਰ ਕੋਹਲੀ, ਸਿਮਰਨ ਚੱਢਾ, ਅਮਰਜੀਤ ਚੱਢਾ, ਰਾਜ ਸਿੰਗ਼ਲਾ ਅਤੇ ਹੋਰ ਮੈਂਬਰ ਹਾਜ਼ਰ ਸਨ।

