ਪਟਿਆਲਾ

300 ਸਾਲਾਂ ਸ਼ਹੀਦੀ ਨੂੰ ਸਮਰਪਿਤ ਸਮਾਗਮ ਵਿਚ ਸੰਗਤਾਂ ਵੱਧ ਚੱੜ ਕੇ ਸ਼ਮੂਲੀਅਤ ਕਰਨ : ਚੇਅਰਮੈਨ ਭੁੱਟਾ

ਫਤਹਿਗੜ ਸਾਹਿਬ 17 ਜੂਨ (ਮਧੂਸਾਰ ਬਿਊਰੋ)
ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸਹੀਦੀ ਨੂੰ ਸਮਰਪਿਤ ਪੰਜਾਬ ਸਰਕਾਰ ਵਲੋ ਰਾਜ ਪੱਧਰੀ ਸਮਾਗਮ ਸ਼੍ਰੀ ਫਤਹਿਗੜ ਸਾਹਿਬ ਵਿਖੇ 26 ਜੂਨ ਨੂੰ ਮਾਤਾ ਗੁਜਰੀ ਕਾਲਜ ਵਿਚ ਕਰਵਾਇਆ ਜਾ ਰਿਹਾ ਹੈ।

ਇਹ ਪ੍ਰਗਟਾਵਾ ਬਲਜੀਤ ਸਿੰਘ ਭੁੱਟਾ ਚੇਅਰਮੈਨ ਜਿਲਾ ਪ੍ਰੀਸ਼ਦ ਫਤਹਿਗੜ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰਾ ਦੀ ਫਤਹਿਗੜ ਸਾਹਿਬ ਵਿਖੇ ਭਰਵੀ ਮੀਟਿੰਗ ਨੁੰ ਸੰਬੋਧਨ ਕੀਤਾ। ਉਹਨਾ ਕਿਹਾ ਕਿ ਕੌਮ ਦੇ ਮਹਾਨ ਸਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵਿਸ਼ਵ ਵਿਚੋ ਪਹਿਲਾ ਗਣਤੰਤਰਿਕ ਰਾਜ ਦੀ ਸਥਾਪਨਾ ਪੰਜਾਬ ਵਿਚ ਕੀਤੀ ਅਤੇ ਵਿਅਕਤੀ ਦੀ ਬਿਨਾ ਕਿਸੇ ਜਾਤ-ਪਾਤ ਅਤੇ ਮਜਬ ਉਪਰ ਉੱਠਕੇ ਉਸ ਦੀ ਯੋਗਤਾ ਅਤੇ ਕਾਬਲੀਅਤ ਅਨੁਸਾਰ ਰਾਜ ਪ੍ਰਬੰਧ ਦਾ ਹਿੱਸਾ ਬਣਾਇਆ।
ਇਸ ਤੋਂ ਇਲਾਵਾ ਸੈਕੜੈ ਸਾਲਾ ਤੋ ਗੁਲਾਮ ਦੇਸ਼ ਵਾਸੀਆ ਨੂੰ ਅਜਾਦ ਕਰਵਾ ਕੇ ਜਮੀਨਾ ਦੀ ਮਾਲਕੀ ਦਾ ਹੱਕ ਦਵਾਇਆ।ਚੇਅਰਮੈਨ ਚਰਨਾਥਲ ਤੇ ਜਥੇ. ਖਰੌੜਾ ਨੇ ਕਿਹਾ ਕਿ ਇਸ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਤੋ ਇਲਾਵਾ ਧਾਰਮਿਕ ਤੇ ਰਾਜਨਿਤਕ ਸਖਸ਼ੀਅਤਾ ਸਮੂਲੀਅਤ ਕਰਨ ਗਿਆ ਅਤੇ ਉਹਨਾ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਸਮਾਗਮ ਵਿਚ ਵੱਧ ਚੱੜ ਕੇ ਸਾਮਲ ਹੋਣ।
ਇਸ ਮੌਕੇ ਗੁਰਵਿੰਦਰ ਸਿੰਘ ਸਾਹੀ, ਜਗਤਾਰ ਸਿੰਘ ਗੁਣਿਆਮਾਜਰਾ ਮੈਬਰ ਮਾਰਕੀਟ ਕਮੇਟੀ, ਗੁਲਜਾਰ ਸਿੰਘ ਰਜਿੰਦਰਗੜ ਮੈਬਰ ਬਲਾਕ ਸੰਮਤੀ, ਦਵਿੰਦਰ ਸਿਮਘ ਮਾਜਰੀ, ਅਮਰਦੀਪ ਸਿੰਘ ਕੋਸ਼ਲਰ, ਜਗਜੀਤ ਸਿੰਘ ਕੋਕੀ ਕੌਸ਼ਲਰ, ਬੀਬੀ ਨੀਲ ਕਮਲ ਬਾਠ, ਜਗਰੂਪ ਸਿੰਘ ਰਿਉਣਾ ਨੀਵਾ, ਰਵੀਪਾਲ ਸਿੰਘ ਯੂਥ ਆਗੂ, ਜੈ ਸਿੰਘ ਬਾੜਾ, ਨੇਤਰ ਸਿੰਘ ਢੋਲਾ ਮੈਬਰ ਮਾਰਕੀਟ ਕਮੇਟੀ, ਗੁਰਮੁੱਖ ਸਿੰਘ ਟੈਣੀ ਮੈਬਰ ਮਾਰਕੀਟ ਕਮੇਟੀ, ਕਾਬਲ ਸਿੰਘ ਝਾਮਪੁਰ, ਗੁਰਭੇਜ ਸਿੰਘ ਸਾਧੂਗੜ, ਕਮਲਜੀਤ ਸਿੰਘ ਪੋਲਾ, ਜਸਵੀਰ ਸਿੰਘ ਭੈਣੀ, ਜਗਤਾਰ ਸਿੰਘ ਦਮਹੇੜੀ, ਮਨਜੀਤ ਸਿੰਘ ਮਾਨ ਖਾਨਪੁਰ, ਅਮਰੀਕ ਸਿੰਘ ਰਿਉਣਾ ਨੀਵਾ, ਰਾਜਵਿੰਦਰ ਸਿੰਘ ਲਾਡੀ ਪੰਚ ਸਾਧੂਗੜ, ਰਜੇਸ਼ ਕੁਮਾਰ ਲਾਖਾ, ਰਣਜੀਤ ਸਿੰਘ ਦਭਾਲੀ, ਸੁੱਚਾ ਸਿੰਘ ਮਲਕਪੂਰ, ਜਸਵੀਰ ਸਿੰਘ ਜੱਸਾ ਲੋਹਾਖੇੜੀ, ਗੁਰਚਰਨ ਸਿੰਘ ਦਮਹੇੜੀ,ਗੁਰਮੇਲ ਸਿੰਘ ਪੰਜੋਲਾ,ਬਲਕਾਰ ਸਿੰਘ ਸਲੇਮਪੁਰ, ਬਲਵੀਰ ਸਿੰਘ ਬੋਰਾ ਆਦਿ ਹਾਜਰ ਸਨ।

Leave a Reply

Your email address will not be published. Required fields are marked *