ਪਟਿਆਲਾ

ਕੈਪਟਨ ਹਰਜਿੰਦਰ ਦੀ ਯਾਦ ਵਿੱਚ 87 ਲੋਕਾਂ ਖੂਨ ਦਾਨ ਕੀਤਾ- ਡਾਕਟਰ ਰਾਕੇਸ਼ ਵਰਮੀ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੈਪਟਨ ਹਰਜਿੰਦਰ ਸਿੰਘ ਦੀ ਯਾਦ ਵਿੱਚ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਵਲੋਂ ਖੂਨ ਦਾਨ ਕੈਂਪ, ਲਗਾਇਆ ਜਿਸ ਦੌਰਾਨ 87 ਖੂਨ ਦਾਨੀਆਂ ਨੇ ਆਪਣਾ ਖੂਨ ਦਾਨ ਕੀਤਾ। ਜਾਣਕਾਰੀ ਦਿੰਦੇ ਹੋਏ ਕੈਪਟਨ ਦੇ ਬੇਟੇ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕੈਪਟਨ ਸਾਹਿਬ ਨੂੰ ਸ਼ਰਧਾਂਜਲੀ ਦੇਣ ਦਾ ਦੂਜਾ ਕੈਂਪ ਸੀ, ਕੈਂਪ ਦੇ ਆਰੰਭ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਦਿਲਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਕਮਲਪ੍ਰੀਤ ਕੌਰ, ਹਰਤੇਜ ਸਿੰਘ, ਪ੍ਰਿੰਸੀਪਲ ਵਿਵੇਕ ਸਿਆਲ ਅਤੇ ਦੇ ਧਰਮਪਤਨੀ, ਤੇਜਇਕਬਾਲ ਪੰਨੂੰ, ਐਡਵੋਕੇਟ ਗੁਰਨਾਦ ਸਿੰਘ, ਦੋਸਤਾਂ, ਮਿੱਤਰਾਂ ਅਤੇ ਖੇਤਰ ਦੇ ਨੋਜਵਾਨਾਂ ਨੇ ਖ਼ੂਨ ਦਾਨ ਕੀਤਾ ਗਿਆ। ਡਾਕਟਰ ਰਾਕੇਸ਼ ਵਰਮੀ, ਹਰਪ੍ਰੀਤ ਸੰਧੂ, ਐਮ ਸੀ ਮਿੱਤਲ, ਕਾਕਾ ਰਾਮ ਵਰਮਾ, ਅਤੇ ਦਾਨੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਨਸਾਨ ਨੂੰ ਕੈਪਟਨ ਹਰਜਿੰਦਰ ਸਿੰਘ ਵਾਂਗ, ਆਪਣਿਆਂ ਨਾਲ ਪਿਆਰ, ਸਤਿਕਾਰ, ਹਮਦਰਦੀ ਅਤੇ ਦੂਸਰਿਆਂ ਦੀ ਸਹਾਇਤਾ, ਸਨਮਾਨ, ਖੁਸ਼ੀਆਂ, ਖੁਸ਼ਹਾਲੀ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *