ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਵਿਭਾਗ ਵਲੋਂ ਇੰਟਰ-ਨੈਸ਼ਨਲ ਯੂਥ ਡੇਅ ਮਨਾਇਆ
ਪਟਿਆਲਾ 12 ਅਗਸਤ (ਮਧੂਸਾਰ ਬਿਊਰੋ
ਪੰਜਾਬੀ ਯੂਨੀਵਰਸਿਟੀ ਐਨ.ਐਸ.ਐਸ. ਵਿਭਾਗ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਡਿਵੈਲਪਮੈਂਟ, ਚੰਡੀਗੜ੍ਹ ਵੱਲੋਂ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਇੰਟਰ ਨੈਸ਼ਨਲ ਯੂਥ ““he Road to ੨੦੩੦: 5radicating Poverty and 1chieving Sustainable Production and 3onsumption” ੌ ਵਿਸ਼ੇ ਤੇ ਮਨਾਇਆ ਗਿਆ।
ਇਸ ਮੌਕੇ ਤੇ ਡਾ. ਗਿਆਨ ਸਿੰਘ, ਸੀਨੀਅਰ ਅਰਥਸ਼ਾਸਤਰੀ ਨੇ ਵਿਦਿਆਰਥੀਆਂ/ਵਲੰਟੀਟਰਜ ਨੂੰ ਸੰਬੋਧਨ ਕਰਦੇ ਹੋਏ ਅੰਤਰ ਰਾਸ਼ਟਰੀ ਪੱਧਰ ਉਤੇ ਅਮੀਰੀ ਗਰੀਬੀ ਦੇ ਵੱਧ ਰਹੇ ਪਾੜ੍ਹੇ ਅਤੇ ਦੁਨੀਆ ਦੇ ਕੁਲ ਸਰਮਾਏ ਦੇ ਕੁਝ ਕੁ ਹੱਥਾਂ ਵਿਚ ਕੇਂਦਰਿਤ ਹੋਣ ਨੂੰ ਗੰਭੀਰ ਚੁਣੌਤੀ ਦੱਸਦਿਆ ਬਦਲਵੇਂ ਪ੍ਰਬੰਧਾਂ ਬਾਰੇ ਸੋਚਣ ਲਈ ਅਤੇ ਕਾਰਪੋਰੇਟ ਘਰਾਣਿਆਂ ਵਲੋਂ ਰਾਸ਼ਟਰੀ ਸਰੋਤਾਂ ਦੀ ਕੀਤੀ ਜਾ ਰਹੀ ਸ਼ਰੇਆਮ ਲੁੱਟ ਖ਼ਿਲਾਫ ਨੌਜਵਾਨਾਂ ਨੂੰ ਜਾਗਰੁਕ ਹੋਣ ਦਾ ਹੋਕਾ ਦਿੱਤਾ।ਦੇਸ਼ ਅੰਦਰ ਵੱਧ ਰਹੀਆਂ ਕਰਜੇ ਹੇਠ ਖੁਦਕੁਸ਼ੀਆਂ ਨੂੰ ਉਹਨਾਂ ਨੇ ਸਰਕਾਰ ਅਤੇ ਸਮਾਜ ਲਈ ਗੰਭੀਰ ਚੁਣੌਤੀ ਐਲਾਨਿਆ ਅਤੇ ਇਸ ਦੇ ਫੌਰੀ ਹੱਲ ਲੱਭਣ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਲਈ ਪ੍ਰੇਰਿਆ।
ਇਸ ਪ੍ਰੋਗਰਾਮ ਦੇ ਪਹਿਲੇ ਸੈਸ਼ਨ ਵਿਚ ਬੋਲਦਿਆਂ ਡਾ. ਗੁਰਨਾਮ ਸਿੰਘ, ਡੀਨ, ਅਕਾਦਮਿਕ ਮਾਮਲੇ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿਚ ਮੋਬਾਇਲ ਦੀ ਥਾਂ ਇਕ ਚੰਗੀ ਕਿਤਾਬ ਹੋਣਾ ਜ਼ਰੂਰੀ ਹੈ ਤਾਂ ਜੋ ਉਹ ਰੋਸ਼ਨ ਭਵਿੱਖ ਦਾ ਨਿਰਮਾਣ ਸਾਰਥਿਕ ਗਿਆਨ ਨਾਲ ਕਰ ਸਕਣ।ਡਾ. ਦਵਿੰਦਰ ਸਿੰਘ, ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਦੁਨੀਆ ਅੰਦਰ ਅੱਜ ਤੱਕ ਹੋਏ ਮਹਾਨ ਕਾਰਜਾਂ ਦੇ ਪਿਛੇ ਨੌਜਵਾਨਾਂ ਦਾ ਹੱਥ ਰਿਹਾ ਹੈ।ਇਸ ਲਈ ਸਭ ਵੱਧ ਜਿੰਮੇਵਾਰੀ ਨੌਜਵਾਨਾਂ ਦੀ ਹੀ ਬਣਦੀ ਹੈ ਕਿ ਉਹ ਭਵਿੱਖ ਨੂੰ ਨਵੀਆਂ ਦਿਸ਼ਾਵਾਂ ਵੱਲ ਲੈ ਕੇ ਜਾਣ।
ਵਾਈਸ-ਚਾਂਸਲਰ ਸਾਹਿਬ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਉਹਨਾਂ ਕਿਹਾ ਕਿ ਵਿਕਾਸ ਦੇ ਅਜੌਕੇ ਮਾਡਲ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਅਸੀਂ ਮਨੁੱਖੀ ਲੋੜਾਂ ਉਪਰ ਆਧਾਰਿਤ ਕੀਤੀਆਂ ਜਾਣ ਵਾਲੀਆਂ ਪਹਿਲ ਕਦਮੀਆਂ ਨੂੰ ਭੁਲਾ ਚੁੱਕੇ ਹਾਂ। ਜਿਵੇਂ ਕਿ ਸਿਹਤ, ਸਿੱਖਿਆ, ਰੁਜ਼ਗਾਰ ਜੋ ਕਿ ਮੁੱਖ ਲੋੜਾਂ ਹਨ ਪਰ ਦੇਸ਼ ਅੰਦਰ ਵਿਕਾਸ ਦੇ ਮਾਡਲ ਦੀ ਪਹਿਚਾਨ ਬੁਲਟ-ਟਰੇਨ ਅਤੇ ਸਮਾਰਟ-ਸਿੱਟੀ ਦੇ ਰੂਪ ਵਿਚ ਕਰਵਾਈ ਜਾ ਰਹੀ ਹੈ।ਇਸ ਤਰ੍ਹਾਂ ਦੇਸ਼ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਮੌਜੂਦਾ ਵਿਕਾਸ ਦੇ ਮਾਡਲ ਤੋਂ ਹੀ ਬਾਹਰ ਹੋ ਰਿਹਾ ਹੈ।ਵੱਡੇ ਹਿੱਸੇ ਨੂੰ ਬਾਹਰ ਕਰਕੇ ਦੇਸ਼ ਦਾ ਸਾਂਝਾ ਵਿਕਾਸ ਸੰਭਵ ਨਹੀਂ ਹੈ। ਉਹਨਾਂ ਨੇ ਹਾਲ ਵਿਚ ਬੈਠੀਆਂ ਬੱਚੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਔਰਤਾਂ ਅਤੇ ਦੇਸ਼ ਦੇ ਦਲਿਤਾਂ ਨੂੰ ਵਿਕਾਸ ਦੇ ਮਾਡਲ ਦੇ ਭਾਗੀਦਾਰ ਬਣਾਉਣਾ ਅਤਿ ਜ਼ਰੂਰੀ ਹੈ।
ਐਨ. ਐਸ.ਐਸ. ਕੋਆਰਡੀਨੇਟਰ, ਡਾ. ਪਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਭਾਵੁਕ ਹੋ ਕੇ ਸਮਝਾਇਆ ਕਿ ਭਵਿੱਖ ਵਿਚ ਆਉਣ ਵਾਲੀਆਂ ਸਮਾਜਿਕ ਤਬਦੀਲੀਆਂ ਦੇ ਵਾਹਕ ਦੇਸ਼ ਦੇ ਨੌਜਵਾਨ ਲੜਕੇ ਲੜਕੀਆਂ ਹੀ ਹਨ ਅਤੇ ਐਨ. ਐਸ.ਐਸ. ਅਜਿਹੇ ਵਿਚਾਰਵਾਨ ਨੌਜਵਾਨਾਂ ਨੂੰ ਇਕ ਢੁਕਵਾਂ ਪਲੇਟਫਾਰਮ ਮੁਹੱਇਆ ਕਰਵਾ ਰਿਹਾ ਹੈ।ਵਲੰਟੀਅਰ ਅਜੈਪਾਲ ਨੱਤ ਨੇ ਵਿਦਿਆਰਥੀਆਂ ਵਲੋਂ ਬੋਲਦੇ ਹੋਏ ਕਿਹਾ ਕਿ ਨੌਜਵਾਨ ਵਰਗ ਨੂੰ ਸਮਾਜਿਕ ਸੱਚਾਈਆਂ ਪ੍ਰਤੀ ਸੰਵੇਦਨਸ਼ੀਲਤਾ ਅਪਣਾਉਣੀ ਚਾਹੀਦੀ ਹੈ ਅਤੇ ਸਮਾਜਿਕ ਤਬਦੀਲੀ ਦੇ ਇਸ ਦੌਰ ਵਿਚ ਆਪਣੀ ਭੂਮਿਕਾ ਨੂੰ ਪਹਿਚਾਣਾ ਚਾਹੀਦਾ ਹੈ।
ਇਸ ਪ੍ਰੋ ਦੇ ਦੂਜੇ ਸੈਸ਼ਨ ਵਿਚ ਡਾ. ਬੈਸਟ ਵਲੋਂ ਸਿਹਤ ਖੇਤਰ ਅੰਦਰ ਦਵਾਈ ਕੰਪਨੀਆਂ ਵਲੋਂ ਮਰੀਜ਼ਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਸਬੰਧੀ ਸੁਚੇਤ ਕਰਦੀ ਪੇਸ਼ ਕੀਤੀ ਗਈ।ਡਾ. ਬੈਸਟ ਦੇ ਅਧਿਕਾਰੀਆਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਵਲੋਂ ਸਾਰੀਆਂ ਮੁੱਖ ਦਵਾਈਆਂ ਬਜ਼ਾਰ ਨਾਲੋਂ 80 ਪ੍ਰਤੀਸ਼ਤ ਘੱਟ ਕੀਮਤ ਤੇ ਮਰੀਜ਼ਾਂ ਲਈ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਲੋੜ ਹੈ ਹੁਣ ਲੋਕਾਂ ਨੂੰ ਜਾਗਰੁਕ ਹੋਣ ਦੀ ਤਾਂ ਜੋ ਇਲਾਜ ਦੇ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਇਸ ਸਬੰਧੀ ਇੱਕ ਵਧੀਆਂ, ਪ੍ਰੈਜੇਨਟੇਸ਼ਨ ਰਾਂਹੀ ਵਲੰਟੀਅਰਾਂ ਨੂੰ ਉਦਾਹਰਨਾਂ ਸਹਿਤ ਸਮਝਾਇਆ।
ਇਸ ਸਮਾਗਮ ਦੇ ਤੀਸਰੇ ਸੈਸ਼ਨ ਵਿਚ ਇਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਪ੍ਰੋਗਰਾਮ ਅਫ਼ਸਰ, ਡਾ. ਗੁਰਪ੍ਰੀਤ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ। ਡਾ. ਬਲਵਿੰਦਰ ਸਿੰਘ ਸੂਚ, ਡਾ. ਕੇਵਲ ਕ੍ਰਿਸ਼ਨ ਅਤੇ ਡਾ. ਯੋਗਿਤਾ ਬਾਂਸਲ ਤੋਂ ਇਲਾਵਾ ਕਾਲਜਾਂ/ਯੂਨੀਵਰਸਿਟੀ ਦੇ ਚੋਣਵੇਂ ਐਨ.ਐਸ.ਐਸ. ਵਲੰਟੀਅਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਸਮੇਤ ਲਗਭਗ 400 ਵਲੰਟੀਅਰਾਂ ਨੇ ਭਾਗ ਲਿਆ।

