ਪਾਵਰਕਾਮ ਪੈਨਸ਼ਨਰਜ਼ ਵਲੋਂ ਕੀਤਾ ਗਿਆ ਅਰਥੀ ਫੂਕ ਮੁਜਾਹਰਾ
ਪਟਿਆਲਾ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਤੇ ਮੁਲਾਜਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵਲੋਂ ਉਲੀਕੇ ਪ੍ਰੋਗਰਾਮ ਮੁਤਾਬਿਕ ਅੱਜ ਪਾਵਰਕਾਮ ਪੈਨਸ਼ਨਰਜ਼ ਵਲੋਂ 66 ਕੇ.ਵੀ. ਸਬ ਸਟੇਸ਼ਨ ਵਿਖੇ, ਸੰਤ ਰਾਮ ਚੀਮਾ ਸਰਕਲ ਪ੍ਰਧਾਨ ਦੀ ਅਗਵਾਈ ਵਿੱਚ ਅਰਥੀ ਫੂੱਕ ਮੁਜਾਹਰਾ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਨੇ ਹਿੱਸਾ ਲਿਆ। ਰਾਮ ਚੰਦ ਬਖਸ਼ੀਵਾਲਾ ਸਰਕਲ ਸਕੱਤਰ ਪਟਿਆਲਾ ਵਲੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅਰਥੀ ਫੂਕ ਮੁਜਾਹਰੇ ਵਿੱਚ ਸੂਬਾ ਜਨਰਲ ਸਕੱਤਰ ਸ੍ਰ. ਧਨਵੰਤ ਸਿੰਘ ਭੱਠਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਜਿਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਮੁਲਾਜਮਾਂ ਤੇ ਪੈਨਸ਼ਨਰਜ਼ ਵਿਰੋਧੀ ਨੀਤੀਆਂ ਬਾਰੇ ਚਾਨਣਾ ਪਾਉਂਦੇ ਹੋਏ ਸਾਂਝੇ ਸੰਘਰਸ਼ਾ ਬਾਰੇ ਦੱਸਿਆ। 3 ਨਵੰਬਰ ਨੂੰ ਚੱਬੇਵਾਲ, 7 ਨਵੰਬਰ ਗਿਦੜਬਾਹਾ, 9 ਨਵੰਬਰ ਡੇਹਰਾ ਬਾਬਾ ਨਾਨਕ ਤੇ 10 ਨਵੰਬਰ ਨੂੰ ਬਰਨਾਲਾ ਵਿਖੇ ਕਾਲੇ ਝੰਡਿਆ ਨਾਲ ਰੋਸ ਮਾਰਚ ਕਰਨ ਬਾਰੇ ਬੁਲਾਰਿਆਂ ਵੱਲੋਂ ਜਾਣਕਾਰੀ ਦਿੱਤੀ ਗਈ। ਪਟਿਆਲਾ ਸਰਕਲ ਦੇ ਪੈਨਸ਼ਨਰ ਸਾਥੀਆਂ ਵਿੱਚ 10 ਨਵੰਬਰ ਨੂੰ ਬਰਨਾਲਾ ਵਿਖੇ ਜਾਣ ਲਈ ਭਾਰੀ ਉਤਸ਼ਾਹ ਵੇਖਿਆ ਗਿਆ। ਇਸ ਸਮੇਂ ਸਰਵ ਸ੍ਰੀ ਗੁਰਬਚਨ ਸਿੰਘ, ਰਾਮ ਚੰਦ ਅਲੀਪੁਰ, ਲਖਬੀਰ ਸਿੰਘ, ਸ੍ਰੀ ਨਾਥ, ਬਲਵੰਤ ਸਿੰਘ ਕਾਲਵਾ, ਬਲਜਿੰਦਰ ਸਿੰਘ ਆਦਿ ਵੀ ਹਾਜਰ ਸਨ।

