ਰੂਪਨਗਰ

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ‘ਨਸ਼ਾਖੋਰੀ-ਮਨੁੱਖਜਾਤੀ ਲਈ ਨੁਕਸਾਨ’ ਮੁਹਿੰਮ ਨੂੰ ਸਮਰਪਿਤ ਕੀਤੀ ਪੈਦਲ ਰੈਲ਼ੀ

ਰੂਪਨਗਰ, 29 ਅਕਤੂਬਰ (ਮਧੂਸਾਰ ਬਿਊਰੋ) : ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਸ਼ੁਰੂ ਕੀਤੀ ਗਈ ਮੁਹਿੰਮ ‘ਨਸ਼ਾਖੋਰੀ- ਮਨੁੱਖਜਾਤੀ ਲਈ ਨੁਕਸਾਨ’ ਸਬੰਧੀ ਇੱਕ ਖਾਸ ਪੈਦਲ ਰੈਲੀ ਦਾ ਆਯੋਜਨ ਕੀਤਾ। ਇਸ ਖਾਸ ਰੈਲੀ ਨੂੰ ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਰਮੇਸ਼ ਕੁਮਾਰੀ ਨੇ ਆਪਣੇ ਕਰ ਕਮਲਾਂ ਨਾਲ ਹਰੀ ਝ਼ੰਡੀ ਦੇ ਕੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਰਵਾਨਾ ਕੀਤਾ। ਇਸ ਰੈਲੀ ਦੇ ਵਿੱਚ ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ, ਸ੍ਰੀ ਸ਼ਾਮ ਲਾਲ, ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਮੋਹਿਤ ਬਾਂਸਲ ਵਧੀਕ ਜਿਲ੍ਹਾ ਅਤੇ ਸ਼ੈਸਨ ਜੱਜ, ਸ੍ਰੀ ਸੁਮਿਤ ਮੱਕੜ ਵਧੀਕ ਜਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀਮਤੀ ਹਿਮਾਂਸ਼ੀ ਗਲਹੋਤਰਾ, ਸਕੱਤਰ, ਡੀ.ਐਲ.ਐਸ.ਏ, ਸ੍ਰੀ ਅਸ਼ੀਸ਼ ਠਠਈ ਏ.ਸੀ.ਜੇ.ਐਮ, ਡਾ. ਸੀਮਾ ਅਗਨੀਹੋਤਰੀ ਜੇ.ਐਮ.ਆਈ.ਸੀ, ਸ੍ਰੀ ਜਗਮੀਤ ਸਿੰਘ ਜੇ.ਐਮ.ਆਈ.ਸੀ ਰੂਪਨਗਰ, ਮਿਸ ਚੰਦਰ ਜਯੋਤੀ ਸਿੰਘ, ਏ.ਡੀ.ਸੀ. ਸ੍ਰੀ ਰਾਜਪਾਲ ਸਿੰਘ, ਪੀ.ਪੀ.ਐਸ, ਸ੍ਰੀ ਮਨਵੀਰ ਸਿੰਘ ਬਾਜਵਾ, ਪੀ.ਪੀ.ਐਸ ਅਤੇ ਕਰਨ ਮਹਿਤਾ ਡੀ.ਪੀ.ਆਰ.ਓ. ਨੇ ਸ਼ਿਰਕਤ ਕੀਤੀ। ਸਕੂਲੀ ਬੱਚਿਆਂ ਦੁਆਰਾ ਖਾਸ ਟੀ-ਸ਼ਰਟਾਂ ਪਾ ਕੇ ਅਤੇ ਨਸ਼ਿਆਂ ਦੇ ਖਿਲਾਫ ਤਖਤੀਆਂ ਫੜ ਕੇ ਆਮ ਜਨਤਾ ਨੂੰ ਨਸ਼ਿਆਂ ਦੇ ਵਿਰੁੱਧ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਸੰਦੇਸ਼ ਦਿੱਤਾ। ਸ਼ਿਵਾਲਿਕ ਪਬਲਿਕ ਸਕੂਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਦੁਆਰਾ ਬੈਂਡ ਵਜਾ ਕੇ ਰੈਲੀ ਦਾ ਅਰੰਭ ਕੀਤਾ ਗਿਆ।

ਇਹ ਰੈਲੀ ਸ਼ਿਵਾਲਿਕ ਪਬਲਿਕ ਤੋਂ ਸ਼ੁਰੂ ਹੋ ਕੇ ਅੰਬੇਦਕਰ ਚੌਂਕ ਅਤੇ ਫੇਰ ਕੋਰਟ ਕੰਪਲੈਕਸ ਦੇ ਅੱਗੋਂ ਹੁੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਸਮਾਪਤ ਕੀਤੀ ਗਈ। ਸ੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਦੱਸਿਆ ਇਸ ਖਾਸ ਰੈਲੀ ਦਾ ਆਯੋਜਨ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਯਤਨ ਹੈ। ਸੂਬੇ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਦੀ ਮਹਾਂਮਾਰੀ ਚਿੰਤਾਜਨਕ ਹੱਦ ਤੱਕ ਪਹੁੰਚ ਚੁੱਕੀ ਹੈ। ਇਹ ਖ਼ਤਰਾ ਨਾ ਸਿਰਫ਼ ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਨੂੰ ਪ੍ਰਭਾਵਤ ਕਰਦਾ ਹੈ ਸਗੋਂ ਵਧਦੀ ਆਰਥਿਕ ਤੰਗੀ ਲਈ ਵੀ ਜ਼ਿੰਮੇਵਾਰ ਹੈ। ਇਸ ਲਈ ਇਸ ਖ਼ਤਰੇ ਨੂੰ ਠੱਲ੍ਹ ਪਾਉਣ ਦੀ ਸਖ਼ਤ ਲੋੜ ਹੈ। ਇਸੇ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ 05 ਸਤੰਬਰ 2024 ਤੋਂ ਲਗਾਤਾਰ ਜਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ, ਪਿੰਡਾਂ, ਬਸਤੀਆਂ ਅਤੇ ਹੋਰ ਜਨਤਕ ਥਾਵਾਂ ਉੱਤੇ ਅਵੇਅਰਨੈੱਸ ਸੈਮੀਨਾਰ ਕਰਵਾਏ ਜਾ ਰਹੇ ਹਨ ਤਾਂ ਕਿ ਨੌਜਵਾਨ ਨਸ਼ਿਆਂ ਦੀ ਦਲਦਲ ਤੋਂ ਬਾਹਰ ਆ ਸਕਣ ਅਤੇ ਮੁੜ ਆਪਣੀ ਕੀਮਤੀ ਜਿੰਦਗੀ ਨੂੰ ਸੁਚਾਰੂ ਢੰਗ ਨਾਲ ਬਤੀਤ ਕਰ ਸਕਣ। ਇਸ ਮੌਕੇ ਮੈਡਮ ਰੁਚੀ ਸ਼ਰਮਾ, ਰੀਜਨਲ ਮੈਨੇਜਰ, ਐਸ.ਬੀ.ਆਈ, ਮੈਡਮ ਸ਼ੀਖਾ, ਆਈ.ਆਈ.ਟੀ ਬ੍ਰਾਂਚ, ਸਟੇਟ ਬੈਂਕ ਆਫ ਇੰਡੀਆ ਰੂਪਨਗਰ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਮਨਦੀਪ ਮੋਦਗਿੱਲ ਦੇ ਨਾਲ-ਨਾਲ ਬਾਰ ਦੇ ਬਾਕੀ ਵਕੀਲ ਸਾਹਿਬਾਨ, ਸ੍ਰੀ ਰਾਜਬੀਰ ਸਿੰਘ ਰਾਏ, ਚੀਫ ਐਲ.ਏ.ਡੀ.ਸੀ, ਸ੍ਰੀ ਅਸ਼ੀਸ਼ ਕੁਮਾਰ, ਡਿਪਟੀ ਚੀਫ ਐਲ.ਏ.ਡੀ.ਸੀ, ਸ੍ਰੀ ਸੂਰਜ ਪ੍ਰਕਾਸ਼, ਸਹਾਇਕ ਐਲ.ਏ.ਡੀ.ਸੀ. ਰੂਪਨਗਰ, ਰੋਟਰੀ ਕਲੱਬ, ਸਾਂਝ ਕੇਂਦਰ, ਸ਼ਿਵਾਲਿਕ ਪਬਲਿਕ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਰੂਪਨਗਰ ਦੇ ਬੱਚਿਆਂ ਬਲਜੀਤ ਸਿੰਘ ਅੱਤਰੀ, ਪ੍ਰਿੰਸੀਪਲ ਸ਼ਿਵਾਲਿਕ ਸਕੂਲ, ਅਧਿਆਪਕ ਹਰਜਿੰਦਰ ਕੌਰ, ਸਨੇਹ ਲੱਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਅਮਰਜੀਤ ਕੌਰ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਮੂਹ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

Leave a Reply

Your email address will not be published. Required fields are marked *